ਸਵਰਨਕਾਰ ਪੁਲਸ ਦੀ ਢਿੱਲੀ ਕਾਰਗੁਜ਼ਾਰੀ ਵਿਰੁੱਧ ਉਤਰਨਗੇ ਸੜਕਾਂ ''ਤੇ

07/23/2017 6:48:04 AM

ਅੰਮ੍ਰਿਤਸਰ,  (ਵਾਲੀਆ)-  ਪਿਛਲੇ ਦਿਨੀਂ ਟਾਹਲੀ ਵਾਲਾ ਬਾਜ਼ਾਰ ਸਥਿਤ ਕ੍ਰਿਸ਼ਨ ਜਿਊਲਰਜ਼ 'ਚ ਹੋਈ ਚੋਰੀ ਦਾ ਮਾਮਲਾ ਦਿਨੋ-ਦਿਨ ਤੂਲ ਫੜਦਾ ਜਾ ਰਿਹਾ ਹੈ। ਪੁਲਸ ਦੀ ਢਿੱਲੀ ਕਾਰਗੁਜ਼ਾਰੀ ਤੋਂ ਨਾਖੁਸ਼ ਸਵਰਨਕਾਰਾਂ ਨੇ ਪੁਲਸ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਜਲਦ ਤੋਂ ਜਲਦ ਚੋਰਾਂ ਨੂੰ ਨਾ ਫੜਿਆ ਗਿਆ ਤਾਂ ਉਹ ਪੁਲਸ ਪ੍ਰਸ਼ਾਸਨ ਵਿਰੁੱਧ ਸੜਕਾਂ 'ਤੇ ਉਤਰਨਗੇ ਅਤੇ ਰੋਸ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ।
ਅੱਜ ਟਾਹਲੀ ਵਾਲਾ ਬਾਜ਼ਾਰ ਵਿਖੇ ਇਕੱਠੇ ਹੋਏ ਸਵਰਨਕਾਰ ਆਗੂਆਂ ਤੇ ਦੁਕਾਨਦਾਰਾਂ ਨੇ ਕਿਹਾ ਕਿ ਜਿਊਲਰਜ਼ ਕੁਲਵਿੰਦਰ ਸਿੰਘ ਤੇ ਕਰਨੈਲ ਸਿੰਘ ਬੱਬਲ ਦੀ ਦੁਕਾਨ 'ਚ ਚੋਰੀ ਕਰਨ ਵਾਲਿਆਂ ਦੀ ਸੀ. ਸੀ. ਟੀ. ਵੀ. ਫੁਟੇਜ ਵੀ ਪੁਲਸ ਕੋਲ ਹੈ ਪਰ ਫਿਰ ਵੀ ਪੁਲਸ ਆਪਣੀ ਢਿੱਲੀ ਕਾਰਗੁਜ਼ਾਰੀ ਕਾਰਨ ਚੋਰਾਂ ਨੂੰ ਫੜਨ ਵਿਚ ਅਜੇ ਤੱਕ ਅਸਮਰੱਥ ਹੈ, ਜਿਸ ਕਾਰਨ ਸਵਰਨਕਾਰਾਂ 'ਚ ਚੋਰਾਂ ਦਾ ਹੋਰ ਸਹਿਮ ਪੈ ਗਿਆ ਹੈ।
ਇਸ ਮੌਕੇ ਪੰਜਾਬ ਕਾਂਗਰਸ ਦੇ ਸਕੱਤਰ ਬਲਵਿੰਦਰ ਸਿੰਘ ਬਿੱਲਾ ਅਤੇ ਹੋਰ ਸਵਰਨਕਾਰ ਆਗੂਆਂ ਨੇ ਸੁਲਤਾਨਵਿੰਡ ਪੁਲਸ ਦੀ ਕਾਰਗੁਜ਼ਾਰੀ 'ਤੇ ਸ਼ੱਕ ਪ੍ਰਗਟ ਕਰਦਿਆਂ ਪੁਲਸ ਕਮਿਸ਼ਨਰ ਕੋਲੋਂ ਮੰਗ ਕੀਤੀ ਕਿ ਚੋਰਾਂ ਨੂੰ ਜਲਦ ਤੋਂ ਜਲਦ ਫੜਿਆ ਜਾਵੇ ਅਤੇ ਟਾਹਲੀ ਵਾਲਾ ਬਾਜ਼ਾਰ ਜਿਥੇ ਸੁਨਿਆਰਿਆਂ ਦੀਆਂ ਦੁਕਾਨਾਂ ਹਨ, ਉਥੇ ਪੁਲਸ ਗਸ਼ਤ ਵਧਾਈ ਜਾਵੇ ਅਤੇ ਅੱਗੋਂ ਵਾਸਤੇ ਸੁਰੱਖਿਆ ਯਕੀਨੀ ਬਣਾਈ ਜਾਵੇ।
ਇਸ ਮੌਕੇ ਸੁਰਿੰਦਰ ਸਿੰਘ ਰਾਜਪੂਤ, ਜਸਬੀਰ ਸਿੰਘ ਨਿਜ਼ਾਮਪੁਰਾ, ਨਿਰਮਲ ਸਿੰਘ ਨਿਜ਼ਾਮਪੁਰਾ, ਸੁਖਜੀਤ ਸਿੰਘ ਜੌੜਾ, ਹਰਭਜਨ ਸਿੰਘ ਸ਼ੀਂਹ ਪ੍ਰਧਾਨ ਆਲ ਇੰਡੀਆ ਸਵਰਨਕਾਰ ਮਜ਼ਦੂਰ ਸੰਘ, ਤਿਲਕ ਰਾਜ ਸੂਰੀ ਵਾਈਸ ਪ੍ਰਧਾਨ, ਪੂਰਨ ਸਿੰਘ ਆਸ਼ਟ, ਕੰਵਲਜੀਤ ਸਿੰਘ ਨੀਰਜ, ਸਿਮਰਨਜੀਤ ਸਿੰਘ ਪਿੰ੍ਰਸ, ਸਿਮਰਾ, ਸੰਦੀਪ ਸਿੰਘ, ਚੰਨਦੀਪ ਸਿੰਘ, ਲਖਬੀਰ ਸਿੰਘ ਆਦਿ ਹਾਜ਼ਰ ਸਨ।


Related News