ਜਨਮ ਅਸ਼ਟਮੀ ਦੇ ਤਿਉਹਾਰ ਮੌਕੇ 1000 ਦੇ ਕਰੀਬ ਤੁਲਸੀ ਅਤੇ ਜਵਾਇਣ ਦੇ ਪੌਦੇ ਵੰਡੇ

08/17/2017 2:47:33 AM

ਬੁਢਲਾਡਾ (ਮਨਜੀਤ)— ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੇਵਾ ਭਾਰਤੀ ਸੰਸਥਾ ਵੱਲੋਂ ਜਨਮ ਅਸ਼ਟਮੀ ਦੇ ਪਵਿੱਤਰ ਤਿਉਹਾਰ ਮੌਕੇ ਵਾਤਾਵਰਣ ਦੀ ਸ਼ੁੱਧੀ ਅਤੇ ਬਿਮਾਰੀਆਂ ਤੋਂ ਬਚਣ ਲਈ ਤੁਲਸੀ ਅਤੇ ਜਵਾਇਣ ਦੇ ਲਗਭਗ 1000 ਪੌਦੇ ਮੁਫਤ ਵੰਡੇ ਗਏ। ਇਸ ਮੌਕੇ ਸੰਸਥਾ ਦੇ ਚੇਅਰਮੈਨ ਪ੍ਰੇਮ ਪ੍ਰਕਾਸ਼, ਸਰਪ੍ਰਸਤ ਐਡਵੋਕੇਟ ਜਤਿੰਦਰ ਕੁਮਾਰ, ਪ੍ਰਧਾਨ ਰਘੁਨਾਥ ਸਿੰਗਲਾ ਨੇ ਲੋਕਾਂ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਚੀਨੀ ਸਮਾਨ ਨਾ ਵਰਤਿਆ ਜਾਵੇ। ਉਨ੍ਹਾਂ ਦੱਸਿਆ ਕਿ ਚੀਨ ਵਿੱਚ ਦੀਵਾਲੀ, ਰੱਖੜੀ, ਲੋਹੜੀ ਵਰਗੇ ਕੋਈ ਵੀ ਤਿਉਹਾਰ ਨਹੀ ਮਨਾਏ ਜਾਂਦੇ ਪਰ ਉਹ ਭਾਰਤ ਵਿੱਚ ਬੇਰੁਜ਼ਗਾਰੀ ਪੈਦਾ ਕਰਨ ਲਈ ਸਸਤੇ ਘਟੀਆ ਸਮਾਨ ਭੇਜ ਕੇ ਭਾਰਤ ਦੀ ਅਰਥ ਵਿਵਸਥਾ ਨੂੰ ਢਾਹਲਾ ਲਾ ਰਹੇ ਹਨ ਅਤੇ ਮੁਕਾਬਲੇਬਾਜੀ ਵਿੱਚ ਚੀਨ ਦਾ ਸਮਾਨ ਦੇਖਣ ਵਿੱਚ ਵਧੀਆ ਪਰ ਬਿਨ੍ਹਾਂ ਗਰੰਟੀ ਵਾਲਾ ਭੇਜ ਕੇ ਭਾਰਤ ਦੀ ਇੰਡਸਟਰੀ ਨੂੰ ਨੁਕਸਾਨ ਪਹੁੰਚਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਸਿੱਧਾ ਜਾਂ ਪਾਕਿਸਤਾਨ ਰਾਹੀਂ ਭਾਰਤ ਵਿੱਚੋਂ ਕਮਾਈ ਕਰਕੇ ਅੱਤਵਾਦ ਫੈਲਾ ਰਿਹਾ ਹੈ। ਇਸ ਲਈ ਸਾਨੂੰ ਚੀਨੀ ਸਮਾਨ ਖਰੀਦਣ ਦੀ ਬਜਾਏ ਭਾਰਤ ਦਾ ਹੀ ਬਣਿਆ ਹੋਇਆ ਸਮਾਨ ਖਰੀਦਣਾ ਚਾਹੀਦਾ ਹੈ ਜਿਸ ਨਾਲ ਬਾਰਡਰ 'ਤੇ ਬੈਠੇ ਸੈਨਿਕਾਂ ਦੀ ਮਦਦ ਹੋਵੇਗੀ। ਇਸ ਮੌਕੇ ਅਮਰਨਾਥ ਸਿੰਗਲਾ, ਬੀਰੂ ਕੁਮਾਰ, ਸੁਮਿਤ ਗਰਗ, ਰਾਜਿੰਦਰ ਕੁਮਾਰ, ਹੰਸ ਰਾਜ, ਸ਼੍ਰੀ ਮੁਨੀਸ਼ ਕੁਮਾਰ, ਸੋਹਣ ਲਾਲ ਤੋਂ ਇਲਾਵਾ ਹੋਰ ਵੀ ਮੌਜੂਦ ਸਨ।


Related News