ਰੇਲ-ਗੱਡੀ ਦੀ ਲਪੇਟ ''ਚ ਆ ਕੇ ਬਜ਼ੁਰਗ ਦੀ ਮੌਤ

Friday, October 13, 2017 6:04 AM
ਰੇਲ-ਗੱਡੀ ਦੀ ਲਪੇਟ ''ਚ ਆ ਕੇ ਬਜ਼ੁਰਗ ਦੀ ਮੌਤ

ਹੁਸ਼ਿਆਰਪੁਰ, (ਜ.ਬ.)- ਹੁਸ਼ਿਆਰਪੁਰ-ਜਲੰਧਰ ਰੇਲਵੇ ਟਰੈਕ 'ਤੇ ਬੀਤੀ ਰਾਤ ਨਸਰਾਲਾ ਖੁਰਦ ਸਟੇਸ਼ਨ ਕੋਲ ਰੇਲ-ਗੱਡੀ ਦੀ ਲਪੇਟ 'ਚ ਆਉਣ ਨਾਲ 60 ਸਾਲਾ ਅਣਪਛਾਤੇ ਬਜ਼ੁਰਗ ਦੀ ਮੌਕੇ 'ਤੇ ਹੀ ਮੌਤ ਹੋ ਗਈ। ਸੂਚਨਾ ਮਿਲਦਿਆਂ ਹੀ ਹੁਸ਼ਿਆਰਪੁਰ ਰੇਲਵੇ ਸਟੇਸ਼ਨ ਪੁਲਸ ਚੌਕੀ ਦੇ ਇੰਚਾਰਜ ਹੈੱਡ ਕਾਂਸਟੇਬਲ ਮੰਗਤ ਅਲੀ ਪੁਲਸ ਪਾਰਟੀ ਨਾਲ ਮੌਕੇ 'ਤੇ ਪਹੁੰਚ ਕੇ ਜਾਂਚ ਵਿਚ ਜੁਟ ਗਏ। ਦੇਰ ਰਾਤ ਤੱਕ ਲਾਸ਼ ਦੀ ਸ਼ਨਾਖ਼ਤ ਨਹੀਂ ਹੋ ਸਕੀ। ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਭੇਜ ਦਿੱਤਾ ਹੈ। 
ਸੰਪਰਕ ਕੀਤੇ ਜਾਣ 'ਤੇ ਜੀ. ਆਰ. ਪੀ. ਹੁਸ਼ਿਆਰਪੁਰ ਦੇ ਚੌਕੀ ਇੰਚਾਰਜ ਕਾਂਸਟੇਬਲ ਮੰਗਤ ਅਲੀ ਨੇ ਦੱਸਿਆ ਕਿ ਬੀਤੀ ਰਾਤ ਹੁਸ਼ਿਆਰਪੁਰ ਤੋਂ ਜਲੰਧਰ ਜਾ ਰਹੀ ਡੀ. ਐੱਮ. ਯੂ. ਟਰੇਨ ਦੇ ਚਾਲਕ ਨੇ ਹਾਦਸੇ ਦੀ ਸੂਚਨਾ ਨਸਰਾਲਾ ਰੇਲਵੇ ਸਟੇਸ਼ਨ ਸੁਪਰਡੈਂਟ ਨੂੰ ਦਿੱਤੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਉਮਰ 60 ਸਾਲ ਹੈ ਤੇ ਉਸ ਨੇ ਨੀਲੇ ਰੰਗ ਦੀ ਪੱਗ ਬੰਨ੍ਹੀ ਹੋਈ ਹੈ। ਲਾਸ਼ ਨੂੰ ਪਛਾਣ ਲਈ 72 ਘੰਟਿਆਂ ਵਾਸਤੇ ਸਿਵਲ ਹਸਪਤਾਲ ਵਿਖੇ ਰਖਵਾ ਦਿੱਤਾ ਗਿਆ ਹੈ।