ਨਾਜਾਇਜ਼ ਸ਼ਰਾਬ ਸਣੇ ਅੜਿੱਕੇ

08/18/2017 2:43:05 AM

ਅਬੋਹਰ,  (ਸੁਨੀਲ)-  ਬੀਤੀ ਸ਼ਾਮ ਥਾਣਾ ਬਹਾਵਵਾਲਾ ਪੁਲਸ ਨੇ ਇਕ ਵਿਅਕਤੀ ਨੂੰ ਨਾਜਾਇਜ਼ ਸ਼ਰਾਬ ਸਣੇ ਕਾਬੂ ਕੀਤਾ ਜਦਕਿ ਇਕ ਵਿਅਕਤੀ ਮੌਕੇ ਤੋਂ ਭੱਜਣ 'ਚ ਕਾਮਯਾਬ ਹੋ ਗਿਆ, ਪੁਲਸ ਨੇ ਦੋਵਾਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਮੁਤਾਬਕ ਸਹਾਇਕ ਸਬ ਇੰਸਪੈਕਟਰ ਆਤਮਾ ਰਾਮ ਨੇ ਬੀਤੀ ਸ਼ਾਮ ਬਜੀਦਪੁਰ ਭੋਮਾ ਚੌਕ ਦੇ ਨੇੜੇ ਨਾਕਾ ਲਾਇਆ ਹੋਇਆ ਸੀ ਕਿ ਇਸੇ ਦੌਰਾਨ ਸਾਹਮਣੇ ਤੋਂ ਆ ਰਹੇ ਦੋ ਨੌਜਵਾਨਾਂ 'ਚੋਂ ਇਕ ਨੌਜਵਾਨ ਪੁਲਸ ਨਾਕਾ ਦੇਖ ਕੇ ਭੱਜ ਗਿਆ ਜਦਕਿ ਦੂਜੇ ਨੌਜਵਾਨ ਨੂੰ ਪੁਲਸ ਨੇ ਕਾਬੂ ਕਰਕੇ ਉਸ ਦੇ ਕੋਲੋਂ ਗੱਟੇ ਦੀ ਤਲਾਸ਼ੀ ਲਈ ਤਾਂ ਉਸ ਵਿਚੋਂ 55 ਪਊਏ ਸ਼ਰਾਬ ਬਰਾਮਦ ਹੋਈ। ਫੜੇ ਗਏ ਨੌਜਵਾਨ ਦੀ ਪਛਾਣ ਸੋਨੂੰ ਪੁੱਤਰ ਮਾਂਗੂ ਰਾਮ ਵਾਸੀ ਪਿੰਡ ਖਾਟਵਾਂ ਦੇ ਰੂਪ 'ਚ ਹੋਈ ਹੈ ਜਦਕਿ ਫਰਾਰ ਹੋਏ ਨੌਜਵਾਨ ਦੀ ਪਛਾਣ ਹਰੀਸ਼ ਕੁਮਾਰ ਪੁੱਤਰ ਮੁਕੰਦ ਲਾਲ ਵਾਸੀ ਮੁਖਰਜੀ ਨਗਰ ਸ਼੍ਰੀਗੰਗਾਨਗਰ ਦੇ ਰੂਪ 'ਚ ਹੋਈ ਹੈ।
ਫਾਜ਼ਿਲਕਾ,  (ਲੀਲਾਧਰ)-ਥਾਣਾ ਸਦਰ ਪੁਲਸ ਫਾਜ਼ਿਲਕਾ ਨੇ ਪਿੰਡ ਬਨਵਾਲਾ ਹਨਵੰਤਾ ਦੇ ਨੇੜੇ ਇਕ ਵਿਅਕਤੀ ਨੂੰ 100 ਬੋਤਲਾਂ ਨਾਜਾਇਜ਼ ਸ਼ਰਾਬ ਸਣੇ ਗ੍ਰਿਫ਼ਤਾਰ ਕੀਤਾ ਹੈ। ਪ੍ਰਾਪਤ ਜਾਣਕਾਰੀ ਦੇ ਮੁਤਾਬਕ ਐੱਚ. ਸੀ. ਲਖਵਿੰਦਰ ਸਿੰਘ 16 ਅਗਸਤ 2017 ਨੂੰ ਸਵੇਰੇ ਲਗਭਗ 5 ਵਜੇ ਜਦੋਂ ਪੁਲਸ ਪਾਰਟੀ ਦੇ ਨਾਲ ਗਸ਼ਤ ਕਰ ਰਹੇ ਸਨ ਤਾਂ ਪਿੰਡ ਬਨਵਾਲਾ ਹਨਵੰਤਾ ਦੇ ਨੇੜੇ ਦਲੇਰ ਸਿੰਘ ਵਾਸੀ ਪੱਕਾ ਸੀਡ ਫਾਰਮ ਅਬੋਹਰ ਤੋਂ 100 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਹੋਈ। ਪੁਲਸ ਨੇ ਉਕਤ ਵਿਅਕਤੀ ਖਿਲਾਫ਼ ਆਬਕਾਰੀ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ


Related News