ਇਕ ਆਸ ਲੈ ਕੇ ਸਹਿੰਦੀ ਰਹੀ NRI ਸਹੁਰਿਆਂ ਦੀ ਹੈਵਾਨੀਅਤ, ਸਬਰ ਦਾ ਬੰਨ੍ਹ ਟੁੱਟਣ ''ਤੇ ਫਸਾਇਆ ਸਹੁਰਾ ਪਰਿਵਾਰ

07/17/2017 7:10:57 PM

ਫਗਵਾੜਾ— ਇਕ ਵਿਆਹੁਤਾ ਵਲੋਂ ਦਾਜ ਲਈ ਪਰੇਸ਼ਾਨ ਕਰਨ 'ਤੇ ਆਸਟ੍ਰੇਲੀਆ 'ਚ ਰਹਿੰਦੇ ਸਹੁਰੇ ਪਰਿਵਾਰ ਖਿਲਾਫ ਫਗਵਾੜਾ ਪੁਲਸ ਥਾਣੇ 'ਚ ਮਾਮਲਾ ਦਰਜ ਕਰਵਾਇਆ ਗਿਆ ਹੈ। ਮਨਵੀਰ ਕੌਰ ਪੁੱਤਰੀ ਸ਼ਰਨਜੀਤ ਸਿੰਘ ਵਾਸੀ ਫਗਵਾੜਾ ਪਿੰਡ ਬੀੜ ਪੁਆਦ ਹਾਲ ਵਾਸੀ ਆਸਟ੍ਰੇਲੀਆ ਨੇ ਕਿਹਾ ਕਿ ਉਸ ਦਾ ਵਿਆਹ 12 ਦਸੰਬਰ 2008 'ਚ ਆਸਟ੍ਰੇਲੀਆ 'ਚ ਰਹਿੰਦੇ ਹਰਸਿਮਰਨ ਸਿੰਘ ਨਾਲ ਹੋਇਆ ਸੀ ਅਤੇ ਸਾਲ 2009 'ਚ ਉਹ ਆਪਣੇ ਪਤੀ ਨਾਲ ਆਸਟ੍ਰੇਲੀਆ ਦੇ ਬ੍ਰਿਸਬੇਨ ਚਲੀ ਗਈ, ਜਿੱਥੇ ਉਸ ਦਾ ਸਾਰਾ ਸਹੁਰਾ ਪਰਿਵਾਰ ਰਹਿੰਦਾ ਹੈ। ਇਥੇ ਮਨਵੀਰ ਨੇ ਇਕ ਲੜਕੀ ਨੂੰ ਜਨਮ ਦਿੱਤਾ। ਇਸ ਤੋਂ ਬਾਅਦ ਹੀ ਪਤੀ ਹਰਸਿਮਰਨ ਸਿੰਘ, ਸਹੁਰਾ ਜਸਵਿੰਦਰ ਸਿੰਘ, ਸੱਸ ਪਰਮਜੀਤ ਕੌਰ, ਨਨਾਣ ਹਰਪ੍ਰੀਤ ਕੌਰ ਅਤੇ ਰਾਜਦੀਪ ਕੌਰ ਸਾਰੇ ਸਹੁਰੇ ਪਰਿਵਾਰ ਨੇ ਉਸ ਨੂੰ ਵਿਆਹ 'ਚ ਘੱਟ ਦਾਜ ਲਿਆਉਣ ਦੇ ਤਾਅਣੇ ਦੇਣੇ ਸ਼ੁਰੂ ਕਰ ਦਿੱਤਾ। ਇਸ ਦੇ ਨਾਲ ਹੀ ਉਸ ਨੂੰ ਸਰੀਰਕ ਅਤੇ ਮਾਨਸਿਕ ਤੌਰ 'ਤੇ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਸ ਨੂੰ ਹੋਰ ਦਾਜ ਲਿਆਉਣ ਲਈ ਕਹਿਣ ਲੱਗ ਗਏ। ਹੱਦ ਤਾਂ ਉਦੋਂ ਹੋ ਗਈ ਜਦੋਂ ਸਹੁਰੇ ਪਰਿਵਾਰ ਨੇ ਆਸਟ੍ਰੇਲੀਆ ਪੁਲਸ 'ਚ ਉਸ ਦੇ ਖਿਲਾਫ ਚੋਰੀ ਝੂਠੇ ਦੋਸ਼ ਲਗਾ ਕੇ ਸ਼ਿਕਾਇਤ ਕੀਤੀ। 
ਪਹਿਲਾਂ ਤਾਂ ਉਹ ਸਭ ਕੁਝ ਉਦੋਂ ਤੱਕ ਇਸ ਆਸ ਦੇ ਨਾਲ ਸਹਿੰਦੀ ਰਹੀ ਕਿ ਇਕ ਨਾ ਇਕ ਦਿਨ ਸਭ ਕੁਝ ਠੀਕ ਹੋ ਜਾਵੇਗਾ ਅਤੇ ਦੋਸ਼ੀ ਉਸ ਨੂੰ ਤੰਗ ਪਰੇਸ਼ਾਨ ਕਰਨਾ ਬੰਦ ਕਰ ਦੇਣਗੇ ਪਰ ਅਜਿਹਾ ਨਾ ਹੋਇਆ। 
ਮਨਵੀਰ ਨੇ ਦੱਸਿਆ ਪੁਲਸ ਨੂੰ ਦੱਸਿਆ ਕਿ ਉਸ ਦੇ ਪਿਤਾ ਨੇ ਵਿਆਹ 'ਚ 10 ਲੱਖ ਰੁਪਏ ਦਾ ਖਰਚ ਕੀਤਾ ਸੀ। ਇਥੋਂ ਤੱਕ ਕਿ ਉਨ੍ਹਾਂ ਨੇ ਸਹੁਰੇ ਪਰਿਵਾਰ ਨੂੰ ਸੋਨੇ ਦੇ ਗਹਿਣਿਆਂ ਸਮੇਤ ਕੁਝ ਹੋਰ ਸਾਮਾਨ ਵੀ ਦਿੱਤਾ ਸੀ। 
ਉਸ ਨੇ ਦੱਸਿਆ ਕਿ ਉਸ ਦੇ ਸਹੁਰੇ ਪਰਿਵਾਰ ਨੇ ਆਸਟ੍ਰੇਲੀਆ ਪੁਲਸ ਨੂੰ ਉਸ 'ਤੇ ਚੋਰੀ ਦੇ ਝੂਠੇ ਦੋਸ਼ ਲਗਾ ਕੇ ਸ਼ਿਕਾਇਤ ਦਰਜ ਕਰਵਾਈ। ਉਸ ਨੇ ਦੱਸਿਆ ਕਿ ਸਹੁਰੇ ਪਰਿਵਾਰ ਨੇ ਉਸ ਨੂੰ ਘਰ ਛੱਡਣ ਲਈ ਮਜਬੂਰ ਕਰ ਦਿੱਤਾ ਅਤੇ ਉਹ ਬ੍ਰਿਸਬੇਨ 'ਚ ਰਹਿੰਦੇ ਆਪਣੇ ਭਰਾ ਦੇ ਕੋਲ ਚਲੀ ਗਈ। ਇਸ ਤੋਂ ਬਾਅਦ ਉਸ ਨੇ ਆਪਣੇ ਪਰਿਵਾਰ ਨੂੰ ਸਾਰੀ ਆਪਬੀਤੀ ਦੱਸੀ ਅਤੇ ਸਾਰੇ ਸਹੁਰੇ ਪਰਿਵਾਰ ਨੂੰ ਫਸਾ ਕੇ ਉਨ੍ਹਾਂ ਖਿਲਾਫ ਵੱਡਾ ਕਦਮ ਚੁੱਕਦੇ ਹੋਏ ਫਗਵਾੜਾ ਪੁਲਸ 'ਚ ਮਾਮਲਾ ਦਰਜ ਕਰਵਇਆ। ਪੁਲਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


Related News