ਹੁਣ ਆਲੂਆਂ ਨੇ ਵਧਾਈਆਂ ਕਿਸਾਨਾਂ ਦੀਆਂ ਮੁਸ਼ਕਲਾਂ (ਵੀਡੀਓ)

06/27/2017 3:13:54 PM

ਅੰਮ੍ਰਿਤਸਰ - ਪੰਜਾਬ 'ਚ ਆਲੂਆਂ ਦੀਆਂ ਕੀਮਤਾਂ ਦੇ ਚੱਲਦੇ ਕਿਸਾਨਾਂ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ। ਅਸਲ 'ਚ ਮੰਡੀਆਂ 'ਚ ਆਲੂ ਲੈ ਕਿ ਆਏ ਕਿਸਾਨ ਫਸਲ ਦਾ ਸਹੀ ਮੁੱਲ ਨਾ ਮਿਲਣ ਕਾਰਨ ਪਰੇਸ਼ਾਨ ਹਨ। ਕਿਸਾਨਾਂ ਨੂੰ ਆਲੂ ਦੀ ਕੀਮਤ 2 ਰੁਪਏ ਪ੍ਰਤੀ ਕਿੱਲੋ ਤੋਂ ਵੀ ਘੱਟ ਮਿਲ ਰਹੀ ਹੈ। ਜਿਸ ਕਾਰਨ ਕਿਸਾਨ ਆਲੂ ਸੜਕਾਂ 'ਤੇ ਸੁੱਟਣ ਲਈ ਮਜ਼ਬੂਰ ਹਨ। ਕਿਸਾਨ ਆਪਣੀ ਇਸ ਹਾਲਤ ਲਈ ਕੇਂਦਰ ਸਰਕਾਰ ਨੂੰ ਜਿੰਮੇਵਾਰ ਠਹਿਰਾਂ ਰਹੇ ਹਨ। 
ਆਏ ਦਿਨ ਕਿਸਾਨਾਂ ਵੱਲੋਂ ਕੀਤੀਆ ਖੁਦਕੁਸ਼ੀਆਂ ਸਾਬਤ ਕਰਦੀਆਂ ਹਨ ਕਿ ਪੰਜਾਬ 'ਚ ਕਿਸਾਨਾਂ ਦੀ ਹਾਲਤ ਬਹੁਤ ਖਰਾਬ ਹੈ। ਕਿਸਾਨ ਕਿਸਾਨੀ ਛੱਡ ਮਜ਼ਦੂਰੀ ਕਰਨ ਲਈ ਮਜ਼ਬੂਰ ਹੋ ਰਹੇ ਹਨ। 


Related News