ਬਦਨਸੀਬੀ : 10 ਸਾਲਾ ਬੱਚੀ ਦੇ ਪੇਟ ''ਚੋਂ ਜਨਮੀ ਨਵਜੰਮੀ ਨੂੰ ਨਾ ਮਾਂ ਦੀ ਝਲਕ ਮਿਲੀ, ਨਾ ਨਸੀਬ ਹੋਇਆ ਦੁੱਧ

08/18/2017 10:44:21 AM

ਚੰਡੀਗੜ੍ਹ : ਬੱਚੇ ਦੇ ਪੈਦਾ ਹੋਣ 'ਤੇ ਪਰਿਵਾਰ 'ਚ ਖੁਸ਼ੀਆਂ ਮਨਾਈਆਂ ਜਾਂਦੀਆਂ ਹਨ ਪਰ ਵੀਰਵਾਰ ਨੂੰ ਪੈਦਾ ਹੋਈ ਬੱਚੀ ਅਜਿਬੀ ਕਿਸਮਤ ਲੈ ਕੇ ਆਈ, ਜਿਸ ਨੂੰ ਨਾਂ ਤਾ ਮਾਂ ਦੀ ਝਲਕ ਦੇਖਣ ਨੂੰ ਮਿਲੀ ਅਤੇ ਨਾ ਹੀ ਉਸ ਦਾ ਦੁੱਧ ਨਸੀਬ ਹੋਵੇਗਾ। ਮਾਮੇ ਦੀ ਹਵਸ ਦਾ ਸ਼ਿਕਾਰ ਹੋਈ ਮਾਸੂਮ ਨੂੰ ਅਜੇ ਤੱਕ ਇਹ ਵੀ ਪਤਾ ਨਹੀਂ ਹੈ ਕਿ ਉਸ ਨਾਲ ਕੀ ਹੋਇਆ ਹੈ ਅਤੇ ਉਹ ਕਿਉਂ ਹਸਪਤਾਲ 'ਚ ਭਰਤੀ ਹੈ। ਮਾਂ ਬਣੀ ਇਸ 10 ਸਾਲਾ ਬੱਚੀ ਨੇ 2 ਕਿਲੋ, 200 ਗ੍ਰਾਮ ਦੀ ਬੱਚੀ ਨੂੰ ਜਨਮ ਦਿੱਤਾ ਹੈ ਪਰ ਇਸ ਗੱਲ ਤੋਂ ਬੱਚੀ ਬਿਲਕੁਲ ਬੇਖਬਰ ਹੈ। ਡਾਕਟਰਾਂ ਨੇ ਮਾਂ ਅਤੇ ਬੱਚੀ ਦੋਹਾਂ ਨੂੰ ਵੱਖ ਕਰ ਦਿੱਤਾ ਹੈ। 
ਦੂਜੇ ਪਾਸੇ ਪੀੜਤਾ ਦੇ ਮਾਪਿਆਂ ਨੇ ਨਵਜੰਮੀ ਬੱਚੀ ਦੀ ਸ਼ਕਲ ਦੇਖਣ ਨੂੰ ਇਨਕਾਰ ਕਰ ਦਿੱਤਾ ਹੈ, ਜਿਸ ਕਾਰਨ ਉਨ੍ਹਾਂ ਨੇ ਬੱਚੀ ਦੀ ਇਕ ਵੀ ਝਲਕ ਨਹੀਂ ਦੇਖੀ ਹੈ। ਮਾਂ-ਪਿਓ ਆਪਣੀ ਬੱਚੀ ਦੀ ਸੁਰੱਖਿਅਤ ਹੋਣ ਕਾਰਨ ਖੁਸ਼ ਹਨ ਕਿ ਉਨ੍ਹਾਂ ਦੀ ਬੱਚੀ ਨੂੰ ਹੁਣ ਜਾਨ ਦਾ ਕੋਈ ਖਤਰਾ ਨਹੀਂ ਹੈ।
2 ਮਹੀਨਿਆਂ ਬਾਅਦ ਸ਼ੁਰੂ ਹੋਵੇਗੀ ਗੋਦ ਦੇਣ ਦੀ ਪ੍ਰਕਿਰਿਆ
ਨਵਜੰਮੀ ਬੱਚੀ ਨੂੰ ਗੋਦ ਲੈਣ ਲਈ ਕਈ ਲੋਕ ਆ ਗਏ ਹਨ ਪਰ ਪ੍ਰਾਪਤ ਜਾਣਕਾਰੀ ਮੁਤਾਬਕ ਬੱਚੀ ਦੇ 2 ਮਹੀਨੇ ਪੂਰਾ ਹੋਣ ਤੋਂ ਬਾਅਦ ਹੀ ਅਜਿਹਾ ਹੋ ਸਕੇਗਾ। ਬੱਚੇ ਦੀ ਗੋਦ ਦੇਣ ਬਾਰੇ 'ਸੈਂਟਰਲ ਅਡਾਪਸ਼ਨ ਰਿਸੋਰਸਿਸ ਅਥਾਰਟੀ' ਦੀ ਵੈੱਬਸਾਈਟ 'ਤੇ ਅਪਲੋਡ ਕਰ ਦਿੱਤਾ ਜਾਵੇਗਾ, ਉਸ ਤੋਂ ਬਾਅਦ ਹੀ ਬੱਚੀ ਨੂੰ ਕਾਨੂੰਨੀ ਤੌਰ 'ਤੇ ਗੋਦ ਲੈਣ ਲਈ ਅਪਲਾਈ ਕੀਤਾ ਜਾ ਸਕਦਾ ਹੈ।


Related News