ਪੰਜਾਬ ਨੂੰ ਖੇਤੀ ਆਧਾਰਤ ਉਦਯੋਗ ਦਾ ਕੇਂਦਰ ਬਣਾਵਾਂਗੇ : ਸਿੱਧੂ

12/12/2017 6:42:03 AM

ਅੰਮ੍ਰਿਤਸਰ(ਵਾਲੀਆ)¸ ਪੰਜਾਬ ਦੇ ਸਥਾਨਕ ਸਰਕਾਰਾਂ ਅਤੇ ਸੈਰ-ਸਪਾਟਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਸੰਸਾਰ ਵਿਚ ਅੱਜ ਉਤਪਾਦਕਤਾ ਹੀ ਅਰਥਵਿਵਸਥਾ ਵਿਚ ਸੁਧਾਰ ਲਿਆ ਰਹੀ ਹੈ। ਸੋਮਵਾਰ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਜਿਥੇ ਪਹਿਲਾਂ ਸਾਰੇ ਦੇਸ਼ ਖੇਤੀਬਾੜੀ 'ਤੇ ਨਿਰਭਰ ਸਨ, ਉਥੇ ਅੱਜ ਉਹ ਆਪਣੀਆਂ-ਆਪਣੀਆਂ ਵਸਤਾਂ ਦੀ ਵਧੀਆ ਬਨਾਵਟ ਬਣਾਉੁਣ ਵਿਚ ਲੱਗੇ ਹੋਏ ਹਨ। ਪੰਜਾਬ ਨੂੰ ਖੇਤੀ ਆਧਾਰਤ ਉਦਯੋਗ ਦਾ ਕੇਂਦਰ ਬਣਾਇਆ ਜਾਵੇਗਾ। ਇਸ ਨਾਲ ਕਿਸਾਨਾਂ ਨੂੰ ਖੇਤੀਬਾੜੀ  ਤੋਂ ਵੱਖਰੀ ਆਮਦਨ ਹੋ ਸਕੇਗੀ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਤੋਂ ਲਾਹੌਰ ਦਾ ਵਪਾਰ ਖੁਲ੍ਹਣਾ ਚਾਹੀਦਾ ਹੈ ਤਾਂ ਜੋ ਅੰਮ੍ਰਿਤਸਰ ਉਦਯੋਗ ਕੇਂਦਰ ਵਜੋਂ ਉਭਰ ਕੇ ਸਾਹਮਣੇ ਆ ਸਕੇ। ਜੀ. ਐੱਸ.  ਟੀ. ਕਾਰਨ ਵਪਾਰ ਵਿਚ ਕਾਫੀ ਮੰਦੀ ਆਈ ਹੈ। ਅੰਮ੍ਰਿਤਸਰ ਵਿਚ ਹਰ ਰੋਜ਼ ਇਕ ਲੱਖ ਤੋਂ ਵੱਧ ਸੈਲਾਨੀ ਅਤੇ ਸ਼ਰਧਾਲੂ ਆਉਂਦੇ ਹਨ, ਇਸ ਲਈ ਅੰਮ੍ਰਿਤਸਰ ਦੇ ਟਰੈਫਿਕ ਵਿਚ ਵੀ ਵੱਡੀ ਪੱਧਰ 'ਤੇ ਸੁਧਾਰ ਲਿਆਂਦੇ ਜਾਣ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਗਾਂਧੀ ਪਰਿਵਾਰ ਜਾਂਚਿਆ-ਪਰਖਿਆ ਖਾਨਦਾਨ ਹੈ। ਨਹਿਰੂ-ਗਾਂਧੀ ਨੇ ਦੇਸ਼ ਨੂੰ ਆਜ਼ਾਦੀ ਦਿਵਾਈ ਹੈ। ਇੰਦਰਾ ਗਾਂਧੀ ਅਤੇ ਰਾਜੀਵ ਗਾਂਧੀ ਨੇ ਆਪਣੀ ਜਾਨ ਕੁਰਬਾਨ ਕੀਤੀ ਹੈ। ਸੋਨੀਆ ਗਾਂਧੀ ਨੇ ਖੁਦ ਪਿੱਛੇ ਹਟਕੇ ਮਨਮੋਹਨ ਸਿੰਘ ਨੂੰ ਸੱਤਾ ਸੌਂਪੀ। ਹੁਣ ਰਾਹੁਲ ਗਾਂਧੀ ਹਿੰਦੋਸਤਾਨ 'ਚ ਚੰਗੇ ਕਿਰਦਾਰ ਵਜੋਂ ਉਭਰਨਗੇ। 


Related News