ਐਸ. ਬੀ. ਆਰ. ਐੱਸ. ਕਾਲਜ ਫਾਰ ਵਿਮੈਨ ''ਚ ਰਾਸ਼ਟਰੀ ਯੁਵਕ ਦਿਵਸ ਮਨਾਇਆ

01/17/2018 2:59:13 PM


ਸਾਦਿਕ (ਪਰਮਜੀਤ) - ਐੱਸ. ਬੀ. ਆਰ. ਐੱਸ. ਕਾਲਜ ਫਾਰ ਵਿਮੈਨ ਘੁੱਦੂਵਾਲਾ ਵਿਖੇ/ਜ਼ਿਲਾ ਯੁਵਕ ਸੇਵਾਵਾਂ ਵਿਭਾਗ, ਫਰੀਦਕੋਟ ਦੇ ਸਹਾਇਕ ਡਾਇਰੈਕਟਰ ਜਗਜੀਤ ਸਿੰਘ ਚਾਹਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਰਾਸ਼ਟਰੀ ਯੁਵਾ ਦਿਵਸ ਮਨਾਇਆ ਗਿਆ। ਸੁਵਾਮੀ ਵਿਵੇਕਾਨੰਦ ਨੂੰ ਸਮਰਪਿਤ ਰਾਸ਼ਟਰੀ ਯੁਵਕ ਸਪਤਾਹ 18 ਜਨਵਰੀ 2018 ਤੱਕ ਮਨਾਇਆ ਜਾਵੇਗਾ। ਇਸ ਸਬੰਧੀ ਪੋਸਟਰ ਮੇਕਿੰਗ, ਸਲੋਗਨ ਲਿਖਣ ਮੁਕਾਬਲੇ, ਭਾਸ਼ਣ ਮੁਕਾਬਲੇ, ਕੁਇਜ ਮੁਕਾਬਲੇ ਕਰਵਾਏ ਗਏ।ਇਸ ਮੌਕੇ ਮੁੱਖ ਵਿਸ਼ੇ ਐੱਚ. ਆਈ. ਵੀ. ਏਡਜ, ਖੂਨਦਾਨ ਅਤੇ ਨਸ਼ਿਆਂ ਵਿਰੁੱਧ ਸਨ। ਇੰਨ੍ਹਾਂ ਮੁਕਾਬਲਿਆਂ 'ਚੋਂ ਪੋਸਟਰ ਮੇਕਿੰਗ ਮੁਕਾਬਲਿਆ ਵਿਚੋਂ ਸੁਖਜਿੰਦਰ ਕੌਰ, ਬੀ. ਐੱਸ. ਸੀ. ਭਾਗ ਤੀਜਾ ਨੇ ਪਹਿਲਾ, ਲਵਪ੍ਰੀਤ ਕੌਰ ਬੀ. ਸੀ. ਏ. ਭਾਗ ਤੀਜਾ ਅਤੇ ਸਨਮਪ੍ਰੀਤ ਕੌਰ ਬੀ. ਕਾਮ. ਭਾਗ ਪਹਿਲਾ ਨੇ ਕ੍ਰਮਵਾਰ ਦੂਜਾ ਸਥਾਨ ਅਤੇ ਰਾਜਵਿੰਦਰ ਕੌਰ ਬੀ. ਐੱਸ. ਸੀ. ਭਾਗ ਤੀਜਾ ਨੇ ਤੀਜਾ ਸਥਾਨ ਹਾਸਲ ਕੀਤਾ। ਲੇਖ ਮੁਕਾਬਲਿਆ ਵਿਚ ਮਨਪ੍ਰੀਤ ਬੀ. ਕਾਮ ਭਾਗ ਪਹਿਲਾ ਨੇ ਪਹਿਲਾ ਸਥਾਨ, ਪਰਵਿੰਦਰ ਕੌਰ ਬੀ. ਸੀ. ਏਂ ਭਾਗ ਪਹਿਲਾ ਨੇ ਦੂਜਾ, ਸਵਰਨਜੀਤ ਕੌਰ ਬੀ. ਏ. ਭਾਗ ਦੂਜਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ, ਭਾਸ਼ਣ ਮੁਕਾਬਲਿਆ ਵਿੱਚ ਮਨਜੋਤ ਕੌਰ ਐੱਮ. ਏ. ਪੰਜਾਬੀ ਭਾਗ ਦੂਜਾ ਨੇ ਪਹਿਲਾ ਸਥਾਨ, ਕੋਮਲਪ੍ਰੀਤ ਕੌਰ ਬੀ. ਏ. ਭਾਗ ਪਹਿਲਾ ਨੇ ਦੂਜਾ ਸਥਾਨ, ਸੁਖਪ੍ਰੀਤ ਕੌਰ ਬੀ. ਏ. ਭਾਗ ਦੂਜਾ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਮੌਕੇ ਪ੍ਰੈਜੀਡੈਂਟ ਮੇਜਰ ਸਿੰਘ ਢਿੱਲੋਂ, ਐਡਮਿਨਸਟਰੇਸ਼ਨ ਅਫਸਰ ਦਵਿੰਦਰ ਸਿੰਘ, ਵਾਈਸ ਪਿੰ੍ਰਸੀਪਲ ਪ੍ਰੋ. ਜਸਵਿੰਦਰ ਕੌਰ ਆਦਿ ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।


Related News