ਰਾਸ਼ਟਰੀ ਸਵਯੰਸੇਵਕ ਸੰਘ ਨੇ ਦਿੱਤਾ ਵਧੀਕ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ

10/18/2017 5:16:28 PM


ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) - ਰਾਸ਼ਟਰੀ ਸਵਯੰਸੇਵਕ ਸੰਘ ਵਲੋਂ ਨਗਰ ਸੰਘ ਚਾਲਕ ਸੁਰਿੰਦਰ ਕੁਮਾਰ ਧਵਨ ਦੀ ਅਗਵਾਈ 'ਚ ਪੰਜਾਬ ਵਿਚ ਸੰਘ ਕਾਰਜਕਰਤਾ ਦੀ ਦਿਨ-ਦਿਹਾੜੇ ਹੋਈ ਹੱਤਿਆ ਦੇ ਸਬੰਧ 'ਚ ਵਧੀਕ ਡਿਪਟੀ ਕਮਿਸ਼ਨਰ ਰਾਜਪਾਲ ਸਿੰਘ ਨੂੰ ਇਕ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਸੰਘ ਦੇ ਬੁਲਾਰੇ ਨੇ ਕਿਹਾ ਹੈ ਕਿ ਬੀਤੇ ਦਿਨ ਲੁਧਿਆਣਾ ਵਿਚ ਜਦੋ ਸੰਘ ਦੀ ਸ਼ਿਵਪੁਰੀ 'ਚ ਲੱਗਣ ਵਾਲੀ ਇਕ ਸ਼ਾਖਾ ਦੇ ਮੁੱਖ ਸਿੱਖਿਅਕ ਰਵਿੰਦਰ ਗੋਸਾਈ ਸਵੇਰੇ ਜਦੋਂ ਸ਼ਾਖਾ ਤੋਂ ਵਾਪਸ ਆਪਣੇ ਘਰ ਜਾ ਰਹੇ ਸਨ ਤਾਂ ਕੁਝ ਅਣਪਛਾਤਿਆਂ ਵੱਲੋਂ ਉਨ੍ਹਾਂ ਦੇ ਸਿਰ 'ਤੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪਿਛਲੇ ਲਗਭਗ ਇਕ-ਦੋ ਸਾਲਾਂ ਤੋਂ ਹੋ ਰਹੀਆਂ ਅਜਿਹੀਆਂ ਹੱਤਿਆਵਾਂ ਅਤੇ ਦੋਸ਼ੀਆਂ ਦਾ ਨਾ ਪਕੜਿਆ ਜਾਣ ਪੰਜਾਬ ਦੀ ਕਾਨੂੰਨ ਵਿਵਸਥਾ 'ਤੇ ਲਗਾਤਾਰ ਪ੍ਰਸ਼ਨਚਿੰਨ੍ਹ ਲਗਾ ਰਿਹਾ ਹੈ। ਉਨ੍ਹਾਂ ਕਿਹਾ ਕਿ ਲੁਧਿਆਣਾ 'ਚ ਵਾਪਰਨ ਵਾਲੀ ਇਹ ਸੂਬੇ ਦੀ ਪਹਿਲੀ ਘਟਨਾ ਨਹੀਂ ਬਲਕਿ ਇਸ ਤੋਂ ਪਹਿਲਾ ਵੀ ਪਿਛਲੇ ਸਾਲ ਜਲੰਧਰ ਦੇ ਭੀੜ-ਭੜਕੇ ਵਾਲੇ ਜੋਤੀ ਚੌਂਕ 'ਚ ਪੰਜਾਬ ਦੇ ਸਹਿ ਸੰਘਚਾਲਕ ਜਗਦੀਸ਼ ਗਗਨੇਜਾ ਦੀ ਸ਼ੇਰਆਮ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਤੋਂ ਇਲਾਵਾ ਨਾਮਧਾਰੀ ਗੁਰੂ ਦੀ ਮਾਤਾ ਚਾਂਦ ਕੌਰ, ਲੁਧਿਆਣਾ ਵਿਚ ਹਿੰਦੂ ਸੰਗਠਨ ਦੇ ਕਾਰਜਕਰਤਾ ਅਮਿਤ ਸ਼ਰਮਾ, ਲੁਧਿਆਣਾ 'ਚ ਹੀ ਪਾਦਰੀ ਸੁਲਤਾਨ ਮਸੀਹ ਆਦਿ ਕਈ ਪ੍ਰਸਿੱਧ ਸੰਗਠਨਾਂਦੇ ਕਾਰਜਕਰਤਾਵਾਂ ਦੀ ਹੱਤਿਆ ਹੋਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਵਾਪਰ ਰਹੀਆਂ ਅਜਿਹੀ ਘਟਨਾਵਾਂ ਨੂੰ ਲੈ ਕੇ ਆਮ ਲੋਕਾਂ ਦਾ ਕਾਨੂੰਨ ਵਿਵਸਥਾ ਤੇ ਪੁਲਸ ਤੋਂ ਵਿਸ਼ਵਾਸ਼ ਉਠਦਾ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਗੋਸਾਈ ਦੀ ਹੱਤਿਆ ਦੇ ਦੋਸ਼ੀਆਂ ਨੂੰ ਜਲਦੀ ਗ੍ਰਿਫ਼ਤਾਰ ਕਰਕੇ ਸਖਤ ਤੋਂ ਸਖ਼ਤ ਸਜਾ ਦਿੱਤੀ ਜਾਵੇ। ਇਸ ਮੌਕੇ ਸਹਿ ਵਿਭਾਗ ਕਾਰਯਵਾਹ ਧੁਰ ਕੁਮਾਰ, ਕਾਰਯਵਾਹ ਹਰਬੰਸ ਸਿੰਘ ਝੂੰਬਾ, ਨਗਰ ਕਾਰਯਵਾਹ ਮਾਸਟਰ ਸੰਜੀਵ ਸਿੰਗਲ ਆਦਿ ਮੈਂਬਰ ਹਾਜ਼ਰ ਸਨ। 


Related News