ਰਾਸ਼ਟਰੀ ਲੋਕ ਅਦਾਲਤ 978 ਕੇਸਾਂ ਦਾ ਨਿਪਟਾਰਾ

12/10/2017 5:10:47 PM

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) - ਰਾਸ਼ਟਰੀ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਦਿਸ਼ਾ ਨਿਰੇਦਸ਼ਾ ਅਨੁਸਾਰ ਲੋਕਾਂ ਨੂੰ ਸਸਤਾ ਅਤੇ ਛੇਤੀ ਨਿਆਂ ਦੇਣ ਦੀ ਮੁਹਿੰਮ ਤਹਿਤ ਆਯੋਜਿਤ ਕੀਤੀਆਂ ਜਾ ਰਹੀਆਂ ਲੋਕ ਅਦਾਲਤਾਂ ਦੀ ਕੜੀ ’ਚ ਮਾਣਯੋਗ ਜ਼ਿਲਾ ਤੇ ਸੈਸ਼ਨ ਜੱਜ ਕਿਸ਼ੋਰ ਕੁਮਾਰ ਦੀ ਅਗਵਾਈ ਹੇਠ ਗਿਦੜਬਾਹਾ ਅਤੇ ਮਲੋਟ ਤਹਿਸੀਲਾਂ ਸਮੇਤ ਜ਼ਿਲਾ ’ਚ 8 ਬੈਂਚ  ਲਗਾ ਕੇ ਰਾਜੀਨਾਮਾਯੋਗ ਫੌਜਦਾਰੀ ਤੇ ਸਿਵਲ ਕੇਸਾਂ ਦਾ ਨਿਪਟਾਰਾ ਕੀਤਾ ਗਿਆ। ਜ਼ਿਲਾ ਪੱਧਰ ਤੇ ਕਿਸ਼ੋਰ ਕੁਮਾਰ ਜ਼ਿਲਾ ਤੇ ਸੈਸ਼ਨ ਜੱਜ, ਵਿਸ਼ੇਸ਼  ਚੀਫ ਚੁਡੀਸ਼ੀਅਲ ਮੈਜਿਸਟ੍ਰੇਟ, ਐੱਸ. ਐੱਚ. ਸਿੰਧੀਆ ਐਡੀਸ਼ਨਲ ਸਿਵਲ ਜੱਜ (ਸੀਨੀਅਰ ਡਿਵੀਜਨ), ਅਰਚਨਾ ਕੰਬੋਜ ਸਿਵਲ ਜੱਜ (ਸੀਨੀਅਰ ਡਿਵੀਜਨ), ਮਲੋਟ ਤਹਿਸੀਲ ਵਿਖੇ ਸ਼ਿਲਪੀ ਗੁਪਤਾ ਅਡੀਸ਼ਨਲ ਸਿਵਲ ਜੱਜ ਸੀਨੀਅਰ ਡਿਵੀਜ਼ਨ, ਗੁਰਪ੍ਰੀਤ ਸਿੰਘ ਸਿਵਲ ਜੱਜ (ਜੂਨੀਅਰ ਡਿਵੀਜਨ), ਮੈਡਮ ਈਸ਼ਾ ਗੋਇਲ ਸਿਵਲ ਜੱਜ (ਜੂਨੀਅਰ ਡਵੀਜਨ) ਜਦਕਿ ਗਿਦੜਬਾਹਾ ਵਿਖੇ ਹਰਪ੍ਰੀਤ ਕੌਰ ਅਡੀਸ਼ਨਲ ਸਿਵਲ ਜੱਜ (ਸੀਨੀਅਰ ਡਿਵੀਜਨ) ਨੇ ਅੱਜ ਦੀ ਇਸ ਰਾਸ਼ਟਰੀ ਲੋਕ ਅਦਾਲਤ ਦੇ ਬੈਂਚਾਂ ਦੀ ਅਗਵਾਈ ਕੀਤੀ। ਇਸ ਲੋਕ ਅਦਾਲਤ ਰਾਂਹੀ ਨਾ ਸਿਰਫ ਲੋਕਾਂ ਦੇ ਲੰਬੇ ਸਮੇ ਤੋਂ ਲਟਕ ਰਹੇ ਮਾਮਲੇ ਮੋਕੇ ਤੇ ਹੱਲ ਕੀਤੇ ਗਏ Àਉਥੇ ਪ੍ਰੀ ਲਿਟੇਗੇਸ਼ਨ ਸਟੇਜ ਤੇ ਲੋਕ ਅਦਾਲਤ ’ਚ ਆਏ 640 ਕੇਸਾਂ ’ਚੋਂ 261  ਕੇਸਾਂ ਦਾ ਮੌਕੇ ਤੇ ਪਾਰਟੀਆਂ ਦੀ ਰਜਾਮੰਦੀ ਨਾਲ ਨਿਬੇੜਾ ਕਰਦਿਆਂ 44 ਲੱਖ, 90 ਹਜ਼ਾਰ 902 ਰੁਪਏ ਦੇ ਰਿਵਾਰਡ ਵੀ ਪਾਸ ਕੀਤੇ ਗਏ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਜ਼ਿਲਾ ਤੇ ਸੈਸ਼ਨ ਜੱਜ ਕਿਸ਼ੋਰ ਕੁਮਾਰ ਨੇ ਦੱਸਿਆ ਕਿ ਲੋਕ ਦੇ ਆਪਸੀ ਝਗੜਿਆਂ ਦੇ ਨਿਪਟਾਰੇ ਲਈ ਮਹੀਨਾਵਾਰ ਲੋਕ ਅਦਾਲਤਾਂ  ਅਤੇ ਸਮੇਂ-ਸਮੇਂ ’ਤੇ ਰਾਸ਼ਟਰੀ ਲੋਕ ਅਦਾਲਤਾਂ ਲਗਾਈਆਂ ਜਾ ਰਹੀਆਂ ਹਨ । ਇਨ੍ਹਾਂ ਲੋਕ ਅਦਾਲਤਾਂ ਦੇ ਬੜੇ ਸਾਰਥਿਕ ਸਿੱਟੇ ਸਾਹਮਣੇ ਆ ਰਹੇ ਹਨ। ਅੱਜ ਦੀ ਰਾਸ਼ਟਰੀ ਲੋਕ ਅਦਾਲਤ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਮੈਡਮ ਹਰਗੁਰਜੀਤ ਕੋਰ ਨੇ ਦੱਸਿਆ ਕਿ ਅੱਜ ਦੀ ਇਸ ਕੌਮੀ ਲੋਕ ਅਦਾਲਤ ’ਚ ਸੀਆਰਪੀਸੀ ਦੀ ਧਾਰਾ 320 ਤਹਿਤ ਆਉਦੇ ਰਾਜੀਨਾਮਾ ਹੋਣ ਯੋਗ ਫੌਜਦਾਰੀ ਮਾਮਲਿਆਂ ਦੇ ਇਲਾਵਾ ਪਾਰਟੀਆਂ ਦੀ ਸਹਿਮਤੀ ਨਾਲ  ਚੈੱਕ ਬਾਊਂਸ ਕੇਸ, ਬੈਂਕ ਰਿਕਵਰੀ ਕੇਸ , ਪਤੀ ਪਤਨੀ ਦੇ ਝਗੜਿਆਂ ਦੇ ਇਲਾਵਾ ਪਰਿਵਾਰਕ, ਜ਼ਮੀਨ ਜਾਇਦਾਦ, ਮਜ਼ਦੂਰੀ, ਬਿਜਲੀ ਅਤੇ ਪਾਣੀ ਦੇ ਬਿੱਲਾਂ, ਤਨਖਾਹ ਅਤੇ ਭੱਤਿਆਂ, ਮਾਲ ਵਿਭਾਗ, ਮੋਟਰ ਵਹੀਕਲ ਐਕਟ ਤਹਿਤ ਐੱਮ. ਵੀ. ਏ. ਟੀ (ਮੋਟਰ ਵਹੀਕਲ ਐਕਸੀਡੈਂਟ ਟ੍ਰਿਬਿਊਨਲ) ਤੇ ਹੋਰ ਸਿਵਲ ਕੇਸਾਂ ਨਾਲ ਸਬੰਧਤ 1178 ਕੇਸ ਸੁਣਵਾਈ ਲਈ ਅਦਾਲਤਾਂ ’ਚ ਲੱਗੇ ਸਨ ਅਤੇ ਜਿਨ੍ਹਾਂ ’ਚੋਂ 978 ਕੇਸਾਂ ਦਾ ਮੌਕੇ ’ਤੇ ਨਿਪਟਾਰਾ ਕੀਤਾ ਗਿਆ ਤੇ 7 ਕਰੋੜ 87 ਲੱਖ 91 ਹਜਾਰ 706 ਰੁਪਏ ਦੇ ਅਵਾਰਡ ਪਾਸ ਕੀਤੇ ਗਏ। ਇਸ ਮੌਕੇ ਪਿ੍ੰਸੀਪਲ ਗੁਰਮੀਤ ਸਿੰਘ ਲੱਖੇਵਾਲੀ, ਐਡਵੋਕੇਟ ਸਾਹਿਲ ਗਿਰਧਰ, ਐਡਵੋਕੇਟ ਵਿਜੇ ਕੁਮਾਰ ਵਰਮਾ, ਐਡਵੋਕੇਟ ਮਨਜੀਤ ਕੋਰ ਬੇਦੀ ,ਐਡਵੋਕੇਟ ਦੀਪਕ ਸ਼ਰਮਾ,ਐਡਵੋਕੇਟ ਅਰੁਣਜੀਤ ਕੋਰ, ਐਡਵੋਕੇਟ ਸੰਜੀਵ ਗੁਪਤਾ,ਸੁਦਰਸ਼ਨ ਸਿਡਾਨਾ,ਪ੍ਰਿੰਸੀਪਲ ਹਰਪਾਲ ਸਿੰਘ,ਮੈਡਮ ਨਿਰਮਲ ਕੋਰ ਆਦਿ ਹਾਜ਼ਰ ਸਨ। 


Related News