ਨਾਇਬ ਤਹਿਸੀਲਦਾਰ ਬੋਲੇ-ਐੱਸ. ਡੀ. ਐੱਮ. ਸਾਹਿਬ ਮੈਨੂੰ ਚਾਹੇ ਗੋਲੀ ਮਾਰ ਦਿਓ, ਮੈਂ ਡਿਊਟੀ 'ਤੇ ਨਹੀਂ ਜਾਵਾਂਗਾ, ਆਡਿਓ ਵਾ

12/10/2017 1:12:42 AM

ਤਰਨਤਾਰਨ (ਰਮਨ)-ਸੋਸ਼ਲ ਮੀਡੀਆ 'ਤੇ ਸ਼ਨੀਵਾਰ ਦੇਰ ਰਾਤ ਇਕ ਆਡੀਓ ਵਾਇਰਲ ਹੋਈ ਹੈ। ਆਡਿਓ ਨੂੰ ਸੁਣ ਕੇ ਲਗਦਾ ਹੈ ਕਿ ਇਕ ਉੱਚ ਅਧਿਕਾਰੀ ਨਾਇਬ ਤਹਿਸੀਲਦਾਰ ਰੈਂਕ ਦੇ ਕਿਸੇ ਅਧਿਕਾਰੀ ਨੂੰ ਡਿਊਟੀ 'ਤੇ ਜਾਣ ਨੂੰ ਕਹਿ ਰਿਹਾ ਹੈ। ਇਸ ਤੋਂ ਬਾਅਦ ਨਾਇਬ ਤਹਿਸੀਲਦਾਰ ਨੇ ਆਪਣਾ ਖੇਤਰ ਨਾ ਹੋਣ ਦੀ ਗੱਲ ਕਹੀ ਤਾਂ ਐੱਸ.ਡੀ.ਐੱਮ. ਭੜਕ ਗਏ ਤੇ ਧਮਕੀਆਂ ਦਿੰਦੇ ਹੋਏ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਇਹ ਸੁਣ ਕੇ ਨਾਇਬ ਤਹਿਸੀਲਦਾਰ ਨੇ ਕਿਹਾ ਕਿ ਸਰ ਮੈਨੂੰ ਚਾਹੇ ਗੋਲੀ ਮਾਰ ਦੋ, ਪਰ ਮੈਂ ਡਿਊਟੀ 'ਤੇ ਨਹੀਂ ਜਾਵਾਂਗਾ, ਚਾਹੇ ਮੈਨੂੰ ਪਟਵਾਰੀ ਲਗਾ ਦੋ। 
ਐੱਸ.ਡੀ.ਐੱਮ. ਤੇ ਨਾਇਬ ਤਹਿਸੀਲਦਾਰ 'ਚ ਹੋਏ ਗਾਲੀ-ਗਲੌਚ ਦੀ ਆਡਿਓ ਜਦੋਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਤਾਂ ਲੋਕਾਂ ਨੇ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਕੀਤੀਆਂ। ਸੂਤਰਾਂ ਦੀ ਮੰਨੀਏ ਤਾਂ ਨਾਇਬ ਤਹਿਸੀਲਦਾਰ ਨੇ ਧਰਨੇ 'ਤੇ ਡਿਊਟੀ ਤੇ ਜਾਣ ਲਈ ਇਸ ਲਈ ਮਨਾ ਕਰ ਦਿੱਤਾ ਕਿਉਂਕਿ ਧਰਨਾ ਅਕਾਲੀ ਦਲ ਦੇ ਲੀਡਰ ਦੇ ਰਹੇ ਸਨ, ਉਨ੍ਹਾਂ ਨੂੰ ਡਰ ਸੀ ਕਿ ਆਉਣ ਵਾਲੇ ਸਮੇਂ 'ਚ ਉਨ੍ਹਾਂ ਨੂੰ ਇਸ ਡਿਊਟੀ ਦਾ ਖਾਮਿਆਜ਼ਾ ਨਾ ਭੁਗਤਨਾ ਪਵੇ। ਹਾਲਾਂਕਿ ਨਾਇਬ ਤਹਿਸੀਲਦਾਰ ਨੇ ਕਿਹਾ ਕਿ ਐੱਸ.ਡੀ.ਐੱਮ. ਨੇ ਉਨ੍ਹਾਂ ਨੂੰ ਜਿਸ ਖੇਤਰ 'ਚ ਡਿਊਟੀ ਕਰਨ ਲਈ ਕਿਹਾ ਸੀ, ਉਹ ਉਨ੍ਹਾਂ ਦੇ ਅਧਿਕਾਰ ਖੇਤਰ 'ਚ ਨਹੀਂ ਆਉਂਦਾ। 
ਇਸ ਆਡੀਓ ਬਾਰੇ ਸੋਸ਼ਲ ਮੀਡੀਆ 'ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਆਡੀ ਪੱਟੀ ਦੇ ਐੱਸ. ਡੀਓ. ਐੱਮ. ਸੁਰਿੰਦਰ ਸਿੰਘ ਦੀ ਹੈ, ਜੋ ਕਿ ਖੇਮਕਰਨ ਦੇ ਨਾਇਬ ਤਹਿਸੀਲਦਾਰ ਨਾਲ ਗੱਲਬਾਤ ਕਰ ਰਹੇ ਹਨ। ਗੱਲਬਾਤ ਦੌਰਾਨ ਡਿਊਟੀ 'ਤੇ ਜਾਣ ਲਈ ਹੁਕਮ ਜਾਰੀ ਕੀਤੇ। ਨਾਇਬ ਤਹਿਸੀਲਦਾਰ ਗੁਰਦੀਪ ਸਿੰਘ ਨੇ ਮੋਬਾਇਲ 'ਤੇ ਐੱਸ.ਡੀ.ਐੱਮ. ਸੁਰਿੰਦਰ ਸਿੰਘ ਨੂੰ ਸਾਫ ਕਹਿ ਦਿੱਤਾ ਕਿ ਉਹ ਆਪਣੇ ਖੇਤਰ ਦੀ ਹਦਬੰਦੀ ਛੱਡ ਕੇ ਬਾਹਰੀ ਹਲਕੇ 'ਚ ਨਹੀਂ ਜਾਣਗੇ, ਕਿਉਂਕਿ ਉਹ ਖੇਤਰ ਕਿਸੇ ਹੋਰ ਅਧਿਕਾਰੀ ਦੇ ਅਧਿਕਾਰ ਖੇਤਰ 'ਚ ਹੈ। ਇਸ ਤੋਂ ਬਾਅਦ ਆਡਿਓ 'ਚ ਨਾਇਬ ਤਹਿਸੀਲਦਾਰ ਨੂੰ ਉਸਦੀ ਔਕਾਤ ਦੱਸਦਿਆਂ ਕਿਹਾ ਕਿ ਉਸਦਾ ਰੈਂਕ ਕਾਨੂੰਨਗੋ-ਪਟਵਾਰੀ ਵਾਲਾ ਹੈ, ਆਰਜੀ ਤੌਰ 'ਤੇ ਲਾਈ ਗਈ ਡਿਊਟੀ ਤੋਂ ਉਹ ਮਨਾ ਨਹੀਂ ਕਰ ਸਕਦਾ। ਐੱਸ.ਡੀ.ਐੱਮ. ਦੀ ਇਹ ਗੱਲ ਸੁਣਕੇ ਤਹਿਸੀਲਦਾਰ ਗੁੱਸੇ 'ਚ ਆ ਗਿਆ ਤੇ ਕਹਿਣ ਲੱਗਾ ਕਿ ਭਾਵੇਂ ਉਸਨੂੰ ਗੋਲੀ ਮਾਰ ਦੋ ਪਰ ਉਕਤ ਡਿਊਟੀ 'ਤੇ ਨਹੀਂ ਜਾਵੇਗਾ। ਇਹ ਆਡਿਓ ਸ਼ਨਿਚਰਵਾਰ ਨੂੰ ਦੇਰ ਰਾਤ ਸੋਸ਼ਲ ਮੀਡੀਆ 'ਤੇ ਅੱਗ ਵਾਂਗੂ ਫ਼ੈਲ ਗਈ।
ਚੋਣਾਂ 'ਚ ਮਾਹੌਲ ਖ਼ਰਾਬ ਕਰਨ ਲਈ ਸ਼ਰਾਰਤੀ ਅਨਸਰਾਂ ਕੀਤੀ ਸ਼ਰਾਰਤ : ਐੱਸ.ਡੀ.ਐੱਮ.
ਇਸ ਸਬੰਧੀ ਪੱਟੀ ਦੇ ਐੱਸ.ਡੀ.ਐੱਮ.-ਕਮ-ਰਿਟਨਿੰਗ ਅਫ਼ਸਰ ਸੁਰਿੰਦਰ ਸਿੰਘ ਨਾਲ ਫੋਨ 'ਤੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮੈਨੂੰ ਵੀ ਇਸ ਆਡਿਓ ਸਬੰਧੀ ਹੁਣੇ ਪਤਾ ਚੱਲਿਆ ਹੈ, ਪਰ ਇਹ ਆਡਿਓ ਉਨ੍ਹਾਂ ਦੀ ਨਹੀਂ। ਉਨ੍ਹਾਂ ਕਿਹਾ ਕਿ ਇਹ ਆਡਿਓ ਨਗਰ ਪੰਚਾਇਤ ਖੇਮਕਰਨ ਦੀਆਂ ਹੋਣ ਵਾਲੀਆਂ ਨਗਰ ਪੰਚਾਇਤ ਦੀਆਂ ਚੋਣਾਂ 'ਚ ਮਾਹੌਲ ਖ਼ਰਾਬ ਕਰਨ ਲਈ ਕਿਸੇ ਸ਼ਰਾਰਤੀ ਅਨਸਰ ਦੀ ਸ਼ਰਾਰਤ ਹੈ ਅਤੇ ਕਿਸੇ ਨੂੰ ਵੀ ਮਾਹੌਲ ਖ਼ਰਾਬ ਨਹੀਂ ਕਰਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਗਲਤ ਆਡਿਓ ਸਬੰਧੀ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਦਿੱਤਾ ਗਿਆ ਹੈ। 


Related News