ਅਧਿਆਪਕਾਂ ਦੀਆਂ ਚੋਣ ਡਿਊਟੀਆਂ ਉਨ੍ਹਾਂ ਦੇ ਹੋਮ ਬਲਾਕਾਂ ''ਚ ਹੀ ਲਾਈਆਂ ਜਾਣ: ਗੁਰਮੇਜ ਸਿੰਘ

12/12/2017 12:45:58 PM

ਕਪੂਰਥਲਾ (ਮੱਲ੍ਹੀ)— ਪੰਜਾਬ ਸਰਕਾਰ ਵੱਲੋਂ 17 ਦਸੰਬਰ ਨੂੰ ਕਰਵਾਈਆਂ ਜਾ ਰਹੀਆਂ ਨਗਰ ਪੰਚਾਇਤਾਂ ਅਤੇ ਨਗਰ ਨਿਗਮਾਂ ਦੀਆਂ ਚੋਣਾਂ 'ਚ ਟੀਚਰਾਂ ਦੀਆਂ ਲਾਈਆਂ ਡਿਊਟੀਆਂ ਬਾਰੇ ਗੱਲ ਕਰਦਿਆਂ ਈ. ਟੀ. ਯੂ. (ਐਲੀਮੈਂਟਰੀ ਟੀਚਰਜ਼ ਯੂਨੀਅਨ) ਦੇ ਜ਼ਿਲਾ ਕਪੂਰਥਲਾ ਇਕਾਈ ਦੇ ਪ੍ਰਧਾਨ ਗੁਰਮੇਜ ਸਿੰਘ ਨੇ ਸੋਮਵਾਰ ਟੀਚਰਾਂ ਦੀ ਇਕ ਮੀਟਿੰਗ ਦੌਰਾਨ ਕਿਹਾ ਕਿ ਵਿਦਿਅਕ ਸੈਸ਼ਨ ਦਾ ਅੰਤਿਮ ਪੜਾਅ ਚੱਲ ਰਿਹਾ ਹੈ, ਟੀਚਰਾਂ ਦੀ ਵਧੇਰੇ ਲੋੜ ਉਸ ਦੇ ਬੱਚਿਆਂ, ਵਿਦਿਆਰਥੀਆਂ ਨੂੰ ਸਕੂਲਾਂ 'ਚ ਹੈ। ਉਨ੍ਹਾਂ ਕਿਹਾ ਕਿ ਪਹਿਲੀ ਗੱਲ ਤਾਂ ਇਹ ਹੈ ਕਿ ਟੀਚਰਾਂ ਦੀਆਂ ਉਕਤ ਚੋਣਾਂ 'ਚ ਡਿਊਟੀਆਂ ਨਾ ਹੀ ਲਾਈਆਂ ਜਾਂਦੀਆਂ ਪਰ ਜੇ ਸਰਕਾਰ ਨੇ ਮਜਬੂਰੀ ਵੱਸ ਟੀਚਰਾਂ ਦੀਆਂ ਡਿਊਟੀਆਂ ਲਗਾ ਹੀ ਦਿੱਤੀਆਂ ਹਨ ਤਾਂ ਫਿਰ ਉਨ੍ਹਾਂ ਨੂੰ ਉਨ੍ਹਾਂ ਦੇ ਹੋਮ ਬਲਾਕਾਂ 'ਚ ਹੀ ਚੋਣ ਡਿਊਟੀ ਕਰਵਾ ਲੈਂਦੇ। 
ਉਨ੍ਹਾਂ ਨੇ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਦੀ ਇਹ ਕਿੰਨੀ ਤ੍ਰਾਸਦੀ ਹੈ ਕਿ ਸੁਲਤਾਨਪੁਰ ਲੋਧੀ ਦੇ ਟੀਚਰਾਂ ਨੂੰ ਭੁਲੱਥ, ਬੇਗੋਵਾਲ, ਢਿੱਲਵਾਂ ਅਤੇ ਫਗਵਾੜਾ ਆਦਿ 'ਚ ਚੋਣ ਡਿਊਟੀ 'ਤੇ ਲਾਇਆ ਗਿਆ ਹੈ ਜੋ ਬਹੁਤ ਹੀ ਮਾੜੀ ਗੱਲ ਹੈ। ਉਨ੍ਹਾਂ ਕਿਹਾ ਕਿ ਟੀਚਰਾਂ ਨੂੰ ਉਨ੍ਹਾਂ ਦੇ ਹੋਮ ਬਲਾਕਾਂ 'ਚ ਹੀ ਚੋਣ ਡਿਊਟੀ ਦੇਣ ਨਾਲ ਉਨ੍ਹਾਂ 'ਤੇ ਮਾਨਸਿਕ ਦਬਾਅ ਘੱਟ ਹੁੰਦਾ ਹੈ ਅਤੇ ਉਹ ਖਰਾਬ ਮੌਸਮ ਦਾ ਵੀ ਸ਼ਿਕਾਰ ਨਾ ਹੁੰਦੇ। ਈ. ਟੀ. ਯੂ. ਆਗੂ ਗੁਰਦੀਪ ਸਿੰਘ ਵਾਲੀਆ, ਰਜਿੰਦਰ ਸਿੰਘ ਭੌਰ, ਅਮਿੰਦਰ ਸਿੰਘ ਥਿੰਦ, ਸੁਰਿੰਦਰਜੀਤ ਸਿੰਘ, ਸੁਰਜੀਤ ਸਿੰਘ, ਗੁਰਜੀਤ ਸਿੰਘ, ਅਜੇ ਕੁਮਾਰ ਗੁਪਤਾ, ਰਾਜ ਕੁਮਾਰ, ਹਰੀਸ਼ ਕੁਮਾਰ ਤੇ ਨਵਦੀਪ ਜੌਲੀ ਆਦਿ ਨੇ ਜ਼ਿਲਾ ਪ੍ਰਸ਼ਾਸਨ ਪਾਸੋਂ ਪੁਰਜ਼ੋਰ ਸ਼ਬਦਾਂ 'ਚ ਮੰਗ ਕੀਤੀ ਹੈ ਕਿ ਨਗਰ ਕਾਰਪੋਰੇਸ਼ਨਾਂ ਤੇ ਨਗਰ ਨਿਗਮ/ਨਗਰ ਪੰਚਾਇਤਾਂ ਦੀਆਂ ਚੋਣਾਂ ਲਈ ਟੀਚਰਾਂ ਦੀਆਂ ਚੋਣ ਡਿਊਟੀਆਂ ਉਨ੍ਹਾਂ ਦੇ ਹੋਮ ਬਲਾਕਾਂ 'ਚ ਹੀ ਲਗਾਈਆਂ ਜਾਣ।


Related News