ਨਗਰ ਪੰਚਾਇਤ ਭਾਦਸੋਂ ਵੱਲੋਂ ਫੌਗਿੰਗ ਲਈ ਲਿਆਂਦੀ ਮਸ਼ੀਨ ਖਰਾਬ

10/18/2017 6:48:26 AM

ਭਾਦਸੋਂ, (ਅਵਤਾਰ)- ਵਿਧਾਨ ਸਭਾ ਹਲਕਾ ਨਾਭਾ ਵਿਚ ਪਿਛਲੇ ਕੁਝ ਦਿਨਾਂ ਤੋਂ ਡੇਂਗੂ ਕਾਰਨ ਜਿੱਥੇ ਕੀਮਤੀ ਜਾਨਾਂ ਜਾ ਰਹੀਆਂ ਹਨ, ਉਥੇ ਇਸ ਮਾਮਲੇ ਸਬੰਧੀ ਜ਼ਿਲਾ ਪ੍ਰਸ਼ਾਸਨ ਵੱਲੋਂ ਡੇਂਗੂ ਦੀ ਰੋਕਥਾਮ ਲਈ ਪ੍ਰਬੰਧਾਂ ਸਬੰਧੀ ਸਖਤ ਹਦਾਇਤਾਂ ਜਾਰੀ ਕੀਤੀਆਂ ਹੋਈਆਂ ਹਨ ਪਰ ਇਹ ਕਾਗਜ਼ਾਂ ਤੱਕ ਹੀ ਸੀਮਤ ਦਿਸ ਰਹੀਆਂ ਹਨ। 
ਜਾਣਕਾਰੀ ਅਨੁਸਾਰ ਨਗਰ ਪੰਚਾਇਤ ਭਾਦਸੋਂ ਵੱਲੋਂ ਸ਼ਹਿਰ ਦੇ ਵਾਰਡਾਂ ਵਿਚ ਮੱਛਰਾਂ ਦੀ ਰੋਕਥਾਮ ਲਈ ਫੌਗਿੰਗ ਮਸ਼ੀਨ ਤਾਂ ਲਿਆਂਦੀ ਹੋਈ ਹੈ ਪਰ ਇਹ ਕਾਫੀ ਸਮੇਂ ਤੋਂ ਖਰਾਬ  ਹੈ। ਇਸ ਕਾਰਨ ਕਿਸੇ ਵੀ ਵਾਰਡ ਵਿਚ ਮੱਛਰਮਾਰ ਦਵਾਈ ਦਾ ਛਿੜਕਾਅ ਨਹੀਂ ਕੀਤਾ ਜਾ ਸਕਿਆ। ਰੋਜ਼ਾਨਾ ਸੈਂਕੜਿਆਂ ਦੀ ਗਿਣਤੀ ਵਿਚ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ।
ਨਗਰ ਪੰਚਾਇਤ ਅਧਿਕਾਰੀ ਕੁੰਭਕਰਨੀ ਨੀਂਦ ਸੁੱਤੇ ਪਏ ਹਨ। 
ਜਦੋਂ ਇਸ ਬਾਰੇ ਨਗਰ ਪੰਚਾਇਤ ਦੀ ਕਾਰਜਕਾਰੀ ਪ੍ਰਧਾਨ ਨਿਰਮਲਾ ਸੂਦ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਨਵੀਂ ਫੌਗਿੰਗ ਮਸ਼ੀਨ ਲਿਆਉਣ ਲਈ 2-3 ਮਹੀਨੇ ਪਹਿਲਾਂ ਮਤਾ ਪਾਇਆ ਗਿਆ ਹੈ। ਈ. ਓ. ਵੱਲੋਂ ਮਸ਼ੀਨ ਖਰੀਦਣ ਤੋਂ ਆਨਾਕਾਨੀ ਕੀਤੀ ਜਾ ਰਹੀ ਹੈ। ਇਸ ਕਾਰਨ ਸ਼ਹਿਰ ਵਾਸੀ ਪ੍ਰੇਸ਼ਾਨ ਹੋ ਰਹੇ ਹਨ।
 ਇਸ ਬਾਰੇ ਨਗਰ ਪੰਚਾਇਤ ਭਾਦਸੋਂ ਦੇ ਕਾਰਜਸਾਧਕ ਅਫਸਰ ਆਸ਼ੀਸ਼ ਕੁਮਾਰ ਨੇ ਸੰਪਰਕ ਕਰਨ 'ਤੇ ਕਿਹਾ ਕਿ ਖਰਾਬ ਮਸ਼ੀਨ ਦੀ ਜਲਦੀ ਹੀ ਰਿਪੇਅਰ ਕਰਵਾਈ ਜਾਵੇਗੀ। ਇਸ ਤੋਂ ਇਲਾਵਾ ਫੌਗਿੰਗ ਮਸ਼ੀਨ ਲਈ 1-2 ਹੋਰ ਥਾਵਾਂ 'ਤੇ ਰਾਬਤਾ ਕੀਤਾ ਗਿਆ ਹੈ। ਲੋੜ ਸਮੇਂ ਫੌਗਿੰਗ ਮਸ਼ੀਨ ਲਿਆਂਦੀ ਜਾਵੇਗੀ।


Related News