ਨਾਭਾ ਜੇਲ ਬਰੇਕ ''ਚ ਸ਼ਾਮਲ ਗੈਂਗਸਟਰ ਸੁਖਚੈਨ ਨੂੰ ਮਿਲਿਆ 5 ਦਿਨਾਂ ਦਾ ਰਿਮਾਂਡ (ਦੇਖੋ ਤਸਵੀਰਾਂ)

04/27/2017 7:15:12 PM

ਨਾਭਾ— ਨਾਭਾ ਜੇਲ ਬਰੇਕ ਮਾਮਲੇ ਦਾ ਮੁੱਖ ਦੋਸ਼ੀ ਗੈਂਗਸਟਰ ਸੁਖਚੈਨ ਸਿੰਘ ਸੁੱਖੀ ਨੂੰ ਬੁੱਧਵਾਰ ਇੰਟੈਲੀਜੈਂਸ ਵਿੰਗ ਦੀ ਆਰਗੇਨਾਈਜ਼ਰ ਕ੍ਰਾਈਮ ਟੀਮ ਨੇ ਨਾਭਾ ਬਲਾਕ ਦੇ ਪਿੰਡ ਛੀਟਾ ਵਾਲਾ ਵਿਖੇ ਚੋਰੀ ਦੀ ਵਰਨਾ ਗੱਡੀ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ। ਉਸ ਕੋਲੋਂ 30 ਬੋਰ ਦੇਸੀ ਪਿਸਤੌਲ ਅਤੇ ਇਕ ਲਾਇਸੈਂਸੀ ਰਿਵਾਲਵਰ 32 ਬੋਰ ਤੋਂ ਇਲਾਵਾ 630 ਗ੍ਰਾਮ ਨਸ਼ੀਲਾ ਪਾਊਡਰ ਵੀ ਬਰਾਮਦ ਕੀਤਾ ਹੈ। ਵੀਰਵਾਰ ਨੂੰ ਗੈਂਗਸਟਰ ਸੁਖਚੈਨ ਸਿੰਘ ਨੂੰ ਨਾਭਾ ਦੀ ਮਾਣਯੋਗ ਅਦਾਲਤ ''ਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਸੁਖਚੈਨ ਸਿੰਘ ਨੂੰ 5 ਦਿਨ ਦਾ ਰਿਮਾਂਡ ਦੇ ਦਿੱਤਾ ਹੈ। ਇਸ ਮੌਕੇ ''ਤੇ ਡੀ. ਐੱਸ. ਪੀ. ਚੰਦ ਸਿੰਘ ਨੇ ਕਿਹਾ ਕਿ ਗੈਂਗਸਟਰ ਸੁਖਚੈਨ ਸਿੰਘ ਦਾ ਨਾਭਾ ਜੇਲ ਬਰੇਕ ''ਚ ਪੂਰਾ ਹੱਥ ਸੀ ਅਤੇ ਜੇਲ ''ਚ ਗੈਂਗਸਟਰਾਂ ਨੂੰ ਭਜਾਉਣ ਲਈ ਹਵਾਈ ਗੋਲੀਆਂ ਵੀ ਦਾਗੀਆਂ ਅਤੇ ਇਸ ਦਾ ਅੱਜ 5 ਦਿਨਾਂ ਦਾ ਰਿਮਾਂਡ ਮਿਲਿਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਵੱਲੋਂ ਹੋਰ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ। 
ਜ਼ਿਕਰਯੋਗ ਹੈ ਕਿ ਨਾਭਾ ਜੇਲ  ਬਰੇਕ ਕਾਂਡ ਦੌਰਾਨ ਫਰਾਰ ਹੋਏ 6 ਗੈਂਗਸਟਰਾਂ ''ਚੋਂ ਹਰਮਿੰਦਰ ਸਿੰਘ ਉਰਫ ਮਿੰਟੂ, ਗੁਰਪ੍ਰੀਤ ਸਿੰਘ ਸੇਖੋਂ, ਕੁਲਪ੍ਰੀਤ ਸਿੰਘ ਨੀਟਾ ਅਤੇ ਅਮਨ ਢੋਟੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਦਕਿ ਇਸ ਕਾਂਡ ਦੀ ਸਾਜਿਸ਼ ''ਚ ਸ਼ਾਮਲ ਅਤੇ ਉਨ੍ਹਾਂ ਦੀਆਂ ਵੱਖ-ਵੱਖ ਢੰਗਾਂ ਨਾਲ ਮਦਦ ਕਰਨ ਵਾਲੇ ਪਲਵਿੰਦਰ ਪਿੰਦਾ, ਬਿੱਕਰ, ਜਗਤਬੀਰ, ਚੰਨਪ੍ਰੀਤ ਚੰਨਾ, ਮਨਬੀਰ ਮਨੀ, ਰਾਜਵਿੰਦਰ ਰਾਜੂ, ਸੁਖਚੈਨ ਸਿੰਘ ਉਰਫ ਸੁੱਖੀ, ਗੁਰਪ੍ਰੀਤ ਸਿੰਘ ਮਾਂਗੇਵਾਲ, ਮੁਹੰਮਦ ਅਸੀਮ, ਸੁਨੀਲ ਕਾਲੜਾ, ਰਣਜੀਤ ਅਤੇ ਹਰਜੋਤ ਆਦਿ ਕੁੱਲ 22 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਹੁਣ ਤੱਕ 14 ਪਿਸਤੌਲਾਂ, 9 ਕਾਰਾਂ, 500 ਕਾਰਤੂਸ ਬਰਾਮਦ ਕੀਤੇ ਗਏ ਹਨ।


Related News