ਰਹੱਸਮਈ ਢੰਗ ਨਾਲ ਅਪਾਹਜ ਲੜਕੀ ਦੀਆਂ ਗੁੱਤਾਂ ਕੱਟੀਆਂ

Friday, October 13, 2017 6:20 AM
ਰਹੱਸਮਈ ਢੰਗ ਨਾਲ ਅਪਾਹਜ ਲੜਕੀ ਦੀਆਂ ਗੁੱਤਾਂ ਕੱਟੀਆਂ

ਹਰਿਆਣਾ, (ਰੱਤੀ)- ਕਸਬਾ ਜਨੌੜੀ ਦੇ ਮੁਹੱਲਾ ਰਾਮ ਨਗਰ, ਜੋ ਹਰਿਆਣਾ ਢੋਲਬਾਹਾ ਮੁੱਖ ਮਾਰਗ 'ਤੇ ਸਥਿਤ ਹੈ, ਵਿਚ ਬੀਤੀ ਰਾਤ ਇਕ 16 ਸਾਲਾ ਅਪਾਹਜ ਵਿਦਿਆਰਥਣ ਦੀਆਂ ਦੋਵੇਂ ਗੁੱਤਾਂ ਰਹੱਸਮਈ ਢੰਗ ਨਾਲ ਕੱਟੇ ਜਾਣ ਨਾਲ ਪੂਰੇ ਪਰਿਵਾਰ ਤੇ ਮੁਹੱਲੇ 'ਚ ਦਹਿਸ਼ਤ ਦਾ ਮਾਹੌਲ ਬਣ ਚੁੱਕਾ ਹੈ। ਜਾਣਕਾਰੀ ਦਿੰਦਿਆਂ ਘਟਨਾ ਦੀ ਸ਼ਿਕਾਰ ਲੜਕੀ ਦੇ ਤਾਇਆ ਅਵਤਾਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਨਿਕੇਤਨ ਕੌਰ ਪੁੱਤਰੀ ਗੁਰਵਿੰਦਰ ਸਿੰਘ, ਜੋ ਬੈਸਾਖੀਆਂ ਦੇ ਸਹਾਰੇ ਚੱਲਦੀ ਹੈ। ਉਹ ਰੋਜ਼ ਦੀ ਤਰ੍ਹਾਂ ਆਪਣੀ ਮਾਤਾ ਤੇ ਭਰਾ ਨਾਲ ਕਮਰੇ 'ਚ ਸੁੱਤੀ ਪਈ ਸੀ। ਜਦੋਂ ਸਵੇਰੇ ਉੱਠ ਕੇ ਦੇਖਿਆ ਤਾਂ ਦੋਵੇਂ ਗੁੱਤਾਂ ਕੱਟੀਆਂ ਪਈਆਂ ਸਨ। ਹੈਰਾਨੀ ਦੀ ਗੱਲ ਹੈ ਕਿ ਉਸ ਸਮੇਂ ਕਮਰੇ ਦੇ ਦਰਵਾਜ਼ੇ ਦੀ ਕੁੰਡੀ ਅੰਦਰ ਤੋਂ ਬੰਦ ਪਈ ਸੀ। 
ਘਟਨਾ ਦੀ ਸ਼ਿਕਾਰ ਲੜਕੀ, ਜੋ ਕਿ ਸਰਕਾਰੀ ਸਕੂਲ ਜਨੌੜੀ 'ਚ 10ਵੀਂ ਕਲਾਸ 'ਚ ਪੜ੍ਹਦੀ ਹੈ, ਨੂੰ ਅਸੀਂ ਆਪ ਛੱਡਣ ਤੇ ਲੈਣ ਜਾਂਦੇ ਹਾਂ। ਘਟਨਾ ਸਬੰਧੀ ਪੁਲਸ ਨੂੰ ਸੂਚਿਤ ਕੀਤਾ ਗਿਆ। ਥਾਣਾ ਹਰਿਆਣਾ ਦੇ ਹੈੱਡ ਕਾਂਸਟੇਬਲ ਅਨਿਲ ਕੁਮਾਰ ਘਟਨਾ ਸਥਾਨ 'ਤੇ ਪਹੁੰਚੇ ਤੇ ਜਾਣਕਾਰੀ ਪ੍ਰਾਪਤ ਕੀਤੀ।