ਸੰਗਰੂਰ ''ਚ ਹੋਇਆ ਰਿਸ਼ਤਿਆਂ ਦਾ ਕਤਲ, ਛੋਟੇ ਨੇ ਕਤਲ ਕਰਕੇ ਵਿਹੜੇ ''ਚ ਦੱਬਿਆ ਵੱਡਾ ਭਰਾ (ਤਸਵੀਰਾਂ)

07/26/2016 7:14:15 PM

ਦਿੜ੍ਹਬਾ ਮੰਡੀ (ਸੁਰਜੀਤ ਸਰਾਓ)— ਸੰਗਰੂਰ ਦੀ ਦਿੜ੍ਹਬਾ ਮੰਡੀ ''ਚ ਪੈਂਦੇ ਪਿੰਡ ਖਡਿਆਲ ਦੀ ਰਿਸ਼ਤਿਆਂ ਨੂੰ ਤਾਰ-ਤਾਰ ਕਰਦੀ ਘਟਨਾ ਸਾਹਮਣੇ ਆਇਆ ਹੈ। ਦਰਅਸਲ ਪਿੰਡ ਖਡਿਆਲ ਵਿਖੇ ਇਕ ਨੌਜਵਾਨ ਨੇ ਆਪਣੇ ਹੀ ਵੱਡੇ ਭਰਾ ਦਾ ਕਾਤਲ ਕਰਕੇ ਉਸ ਦੀ ਲਾਸ਼ ਨੂੰ ਘਰ ''ਚ ਹੀ ਦੱਬ ਦਿੱਤਾ। ਮੰਗਲਵਾਰ ਨੂੰ ਲਾਸ਼ ਬਰਾਮਦ ਕਰਨ ਤੋਂ ਬਾਆਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸ. ਐਚ. ਓ. ਥਾਣਾ ਛਾਜਲੀ ਵਿਜੈ ਕੁਮਾਰ ਨੇ ਦੱਸਿਆ ਕਿ ਪਿਛਲੇ ਮਹੀਨੇ ਦੀ 18 ਜੂਨ ਨੂੰ ਪਿੰਡ ਖਡਿਆਲ ਵਿਖੇ ਕੁਲਦੀਪ ਸਿੰਘ ਪੁੱਤਰ ਗੁਰਮੇਲ ਸਿੰਘ ਦਾ ਉਸਦੇ ਭਰਾ ਸੰਦੀਪ ਸਿੰਘ ਨੇ ਕਾਤਲ ਕਰ ਦਿੱਤਾ ਸੀ । ਦੋਸ਼ੀ ਸੰਦੀਪ ਸਿੰਘ ਨੇ ਆਪਣੇ ਦੋਸਤ ਹਰਬੰਸ ਸਿੰਘ ਉਰਫ ਭੋਲਾ ਦੀ ਮਦਦ ਨਾਲ 19 ਜੂਨ ਦੀ ਰਾਤ ਨੂੰ ਲਾਸ਼ ਨੂੰ ਆਪਣੇ ਹੀ ਘਰ ਵਿਚ ਦੱਬ ਦਿੱਤਾ ।
ਥਾਣਾ ਛਾਂਜਲੀ ਦੀ ਪੁਲਸ ਅਨੁਸਾਰ ਦੋਸ਼ੀ ਸੰਦੀਪ ਸਿੰਘ ਦੀ ਧਰਮਪਤਨੀ ਸਰਬਜੀਤ ਕੌਰ ਨੇ ਪੁਲਸ ਕੋਲ ਐਫ. ਆਈ.ਆਰ. ਦਰਜ ਕਰਵਾਈ ਕਿ ਉਸਦੇ ਪਤੀ ਨੇ ਆਪਣੇ ਭਰਾ ਨਾਲ ਮਾਮੂਲੀ ਝਗੜਾ ਹੋਣ ਦੀ ਸੂਰਤ ਵਿਚ ਉਸਦੇ ਸਿਰ ਵਿਚ ਡੰਡਾ ਮਾਰ ਕੇ ਕਤਲ ਕਰ ਦਿੱਤਾ ਅਤੇ ਲਾਸ਼ ਨੂੰ ਖੁਰਦ-ਬੁਰਦ ਕਰ ਦਿੱਤਾ। ਪੁਲਸ ਦੀ ਲੰਮੀ ਜਾਂਚ ਤੋਂ ਬਾਆਦ ਮੰਗਲਵਾਰ ਨੂੰ ਲਾਸ਼ ਘਰ ਦੇ ਵਿਹੜੇ ''ਚੋਂ ਹੀ ਬਰਾਮਦ ਕਰ ਲਈ। ਪੁਲਸ ਨੇ ਲਾਸ਼ ਬਰਾਮਦ ਕਰਨ ਤੋਂ ਬਾਆਦ ਪੋਸਟਮਾਰਟਮ ਲਈ ਭੇਜ ਦਿੱਤੀ ਹੈ।


Gurminder Singh

Content Editor

Related News