ਕਹੀ ਮਾਰ ਕੇ ਨੌਜਵਾਨ ਦਾ ਕਤਲ

10/18/2017 7:14:18 AM

ਲਹਿਰਾਗਾਗਾ(ਜਿੰਦਲ, ਗਰਗ)- ਪਿੰਡ ਰਾਏਧਰਾਣਾ ਵਿਖੇ ਲੰਘੀ ਦੇਰ ਰਾਤ ਇਕ ਨੌਜਵਾਨ ਜਸਵਿੰਦਰ ਸਿੰਘ ਉਰਫ ਬਿੰਦਰ ਦਾ ਕਹੀ ਮਾਰ ਕੇ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਲਹਿਰਾ ਦੇ ਮੁਖੀ ਰਾਜੇਸ਼ ਸੁਨੇਹੀ ਨੇ ਦੱਸਿਆ ਕਿ ਮ੍ਰਿਤਕ ਦੇ ਭਰਾ ਤਰਸੇਮ ਸਿੰਘ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਹਨ ਕਿ ਉਸ ਦੇ ਭਰਾ ਜਸਵਿੰਦਰ ਸਿੰਘ (35) ਪੁੱਤਰ ਮਿਸ਼ਰਾ ਸਿੰਘ, ਨੂੰ ਲੰਘੀ ਦੇਰ ਰਾਤ ਗੁਰਪਿਆਰ ਸਿੰਘ ਪੁੱਤਰ ਛੋਟਾ ਸਿੰਘ ਵਾਸੀ ਰਾਏਧਰਾਣਾ ਆਪਣੇ ਘਰ ਲੈ ਗਿਆ ਅਤੇ ਉਥੇ ਉਸਦਾ ਕਹੀ ਮਾਰ ਕੇ ਕਤਲ ਕਰ ਦਿੱਤਾ । ਉਸ ਨੇ ਦੱਸਿਆ ਕਿ ਅੱੱਜ ਤੋਂ ਕਈ ਸਾਲ ਪਹਿਲਾਂ ਗੁਰਪਿਆਰ ਸਿੰਘ ਦੀ ਉਸਦੇ ਭਰਾ ਨਾਲ ਲੜਾਈ ਹੋਈ ਸੀ, ਜਿਸ ਦੌਰਾਨ ਗੁਰਪਿਆਰ ਸਿੰਘ ਨੂੰ ਸੱਟ ਲੱਗ ਗਈ ਸੀ । ਉਸਦਾ ਬਦਲਾ ਲੈਣ ਲਈ ਗੁਰਪਿਆਰ ਸਿੰਘ ਨੇ ਬੀਤੀ ਰਾਤ ਇਕ ਯੋਜਨਾ ਦੇ ਤਹਿਤ ਉਸਦੇ ਭਰਾ ਨਾਲ ਸ਼ਰਾਬ ਪੀਤੀ ਅਤੇ ਫਿਰ ਉਸਨੂੰ ਕਾਰ 'ਚ ਆਪਣੇ ਘਰ ਲਿਜਾ ਕੇ ਕਤਲ ਕਰ ਦਿੱਤਾ । ਪੁਲਸ ਨੇ ਪੋਸਟਮਾਰਟਮ ਕਰਵਾਉਣ ਲਈ ਲਾਸ਼ ਸਰਕਾਰੀ ਹਸਪਤਾਲ ਮੂਨਕ ਵਿਖੇ ਭੇਜ ਦਿੱਤੀ ਹੈ ਅਤੇ ਮੁਕੱਦਮਾ ਦਰਜ ਕਰ ਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ।


Related News