ਨਗਰ ਨਿਗਮ ਚੋਣਾਂ ਲਈ ਅੱਜ ਤਿਆਰ ਕੀਤੀਆਂ ਜਾਣਗੀਆਂ ਈ. ਵੀ. ਐੱਮ.

12/12/2017 11:11:44 AM

ਜਲੰਧਰ (ਰਵਿੰਦਰ ਸ਼ਰਮਾ)— ਦੇਸ਼-ਭਰ ਵਿੱਚ ਈ. ਵੀ. ਐੱਮ. ਮਸ਼ੀਨਾਂ ਨੂੰ ਹਾਈਜੈਕ ਕਰਨ ਦੇ ਮਾਮਲੇ ਨੇ ਬੇਹੱਦ ਤੂਲ ਫੜਿਆ ਹੋਇਆ ਹੈ। ਅਜਿਹੇ ਵਿੱਚ ਜ਼ਿਲਾ ਪ੍ਰਸ਼ਾਸਨ ਨੇ ਨਗਰ ਨਿਗਮ ਚੋਣਾਂ ਨੂੰ ਪੂਰੀ ਤਰ੍ਹਾਂ ਪਾਰਦਰਸ਼ੀ ਬਣਾਉਣ ਦੀ ਪੂਰੀ ਤਿਆਰੀ ਕਰ ਲਈ ਹੈ। ਮੰਗਲਵਾਰ ਨੂੰ ਜ਼ਿਲਾ ਪ੍ਰਸ਼ਾਸਨ ਵੱਲੋਂ ਸਾਰੀਆਂ ਈ. ਵੀ. ਐੱਮ. ਮਸ਼ੀਨਾਂ ਨੂੰ ਤਿਆਰ ਕੀਤਾ ਜਾਵੇਗਾ। ਇਹ ਪ੍ਰਕਿਰਿਆ ਚੋਣ ਲੜ ਰਹੇ ਉਮੀਦਵਾਰ ਜਾਂ ਉਨ੍ਹਾਂ ਦੇ ਅਧਿਕਾਰਤ ਨੁਮਾਇੰਦਿਆਂ ਦੀ ਮੌਜੂਦਗੀ ਵਿਚ ਕੀਤੀ ਜਾਵੇਗੀ।
ਕਿਹੜੇ ਵਾਰਡ ਲਈ ਕਿੱਥੇ ਲੱਗੇਗੀ ਈ. ਵੀ. ਐੱਮ.
ਵਾਰਡ 1 ਤੋਂ 6 ਅਤੇ ਵਾਰਡ 57 ਤੋਂ 62 ਤਕ ਲਈ ਈ. ਵੀ. ਐੱਮ. ਮਸ਼ੀਨਾਂ ਨੂੰ ਰਿਟਰਨਿੰਗ ਅਧਿਕਾਰੀ ਐੱਸ. ਡੀ. ਐੱਮ. 2 ਦੀ ਨਿਗਰਾਨੀ ਵਿਚ ਗਵਰਨਮੈਂਟ ਕਾਲਜ ਆਫ ਐਜੂਕੇਸ਼ਨ ਲਾਡੋਵਾਲੀ ਰੋਡ। 
ਵਾਰਡ 53, 54, 55, 63 ਤੋਂ 66, 69 ਤੋਂ 71 ਅਤੇ 79, 80 ਲਈ ਪ੍ਰਕਿਰਿਆ ਰਿਟਰਨਿੰਗ ਅਧਿਕਾਰੀ ਡੀ. ਆਰ. ਓ. ਦੀ ਨਿਗਰਾਨੀ ਹੇਠ ਗਵਰਨਮੈਂਟ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਲਾਡੋਵਾਲੀ ਰੋਡ। 
ਵਾਰਡ ਨੰਬਰ 7 ਤੋਂ 14, 16, 17 ਤੇ 56 ਲਈ ਐਗਜ਼ੀਕਿਊਟਿਵ ਮੈਜਿਸਟਰੇਟ ਦੀ ਨਿਗਰਾਨੀ ਹੇਠ ਕੇ. ਐੱਮ. ਵੀ. ਕਾਲਜ
ਵਾਰਡ ਨੰਬਰ 15, 18 ਤੋਂ 20, 48 ਤੋਂ 52 ਤੇ ਵਾਰਡ 67, 68 ਦੀ ਐੱਸ. ਡੀ. ਐੱਮ. 1 ਦੀ ਨਿਗਰਾਨੀ ਵਿੱਚ ਇਹ ਤਿਆਰੀ ਰਾਏਜ਼ਾਦਾ ਹੰਸਰਾਜ ਸਟੇਡੀਅਮ ਦੇ ਬੈਡਮਿੰਟਨ ਹਾਲ। 
ਵਾਰਡ ਨੰਬਰ 21 ਤੋਂ 31 ਲਈ ਰਾਏਜ਼ਾਦਾ ਹੰਸਰਾਜ ਸਟੇਡੀਅਮ ਦੇ ਟੇਬਲ ਟੈਨਿਸ ਹਾਲ ਵਿਚ ਤਹਿਸੀਲਦਾਰ-1 ਦੀ ਨਿਗਰਾਨੀ ਵਿੱਚ
ਵਾਰਡ ਨੰਬਰ 32 ਤੋਂ 42 ਲਈ ਜੂਨੀਅਰ ਮਾਡਲ ਸਕੂਲ ਵਿੱਚ ਸੈਕਰੇਟਰੀ ਆਰ. ਟੀ. ਏ. ਦੀ ਨਿਗਰਾਨੀ ਵਿੱਚ 
ਵਾਰਡ ਨੰਬਰ 43 ਤੋਂ 47 ਅਤੇ ਵਾਰਡ 72 ਤੋਂ 78 ਲਈ ਮਸ਼ੀਨਾਂ ਗਵਰਨਮੈਂਟ ਮਾਡਲ ਸੀਨੀਅਰ ਸੈਕੰਡਰੀ ਸਕੂਲ (ਜੂਡੋ ਹਾਲ) ਲਾਡੋਵਾਲੀ ਰੋਡ ਵਿੱਚ ਤਹਿਸੀਲਦਾਰ-2 ਦੀ ਨਿਗਰਾਨੀ ਵਿੱਚ।


Related News