ਨਗਰ ਨਿਗਮ ਨੇ 64 ਅਪਾਹਜਾਂ ਨੂੰ ਦਿੱਤੀ ਸਰਕਾਰੀ ਨੌਕਰੀ

11/19/2017 7:08:24 AM

ਜਲੰਧਰ, (ਖੁਰਾਣਾ)- ਪੰਜਾਬ ਸਰਕਾਰ ਵੱਲੋਂ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਦਿਆਂ ਜਲੰਧਰ ਨਗਰ ਨਿਗਮ ਨੇ 64 ਅਪਾਹਜਾਂ ਨੂੰ ਹੈਂਡੀਕੈਪਡ ਕੋਟੇ 'ਚੋਂ ਸਰਕਾਰੀ ਨੌਕਰੀ ਦਿੱਤੀ ਹੈ। ਇਨ੍ਹਾਂ ਸਾਰਿਆਂ ਨੂੰ ਅੱਜ ਕਾਂਗਰਸੀ ਵਿਧਾਇਕ ਪਰਗਟ ਸਿੰਘ, ਰਾਜਿੰਦਰ ਬੇਰੀ ਤੇ ਬਾਵਾ ਹੈਨਰੀ ਨੇ ਨਗਰ ਨਿਗਮ ਕਮਿਸ਼ਨਰ ਡਾ. ਬਸੰਤ ਗਰਗ ਦੀ ਮੌਜੂਦਗੀ 'ਚ ਨਿਯੁਕਤੀ ਪੱਤਰ ਦਿੱਤੇ। ਇਸ ਮੌਕੇ ਐਡੀਸ਼ਨਲ ਕਮਿਸ਼ਨਰ ਜਸਬੀਰ ਸਿੰਘ, ਸੁਪਰਡੈਂਟ ਨਵਸੰਦੀਪ ਕੌਰ, ਉਮਾ ਮਹੇਸ਼ਵਰ ਤੇ ਹੋਰ ਵੀ ਹਾਜ਼ਰ ਸਨ।
ਨਿਗਮ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਲੋਕਾਂ ਕੋਲੋਂ ਕੁਝ ਮਹੀਨੇ ਪਹਿਲਾਂ ਅਰਜ਼ੀਆਂ ਲਈਆਂ ਗਈਆਂ ਸਨ। ਕੁਲ 64 'ਚੋਂ 21 ਬਲਾਈਂਡ ਤੇ 22 ਡੈੱਫ ਐਂਡ ਡੰਬ ਹਨ, ਜਿਨ੍ਹਾਂ ਨੂੰ ਟੈਕਨੀਸ਼ੀਅਨ, ਚਪੜਾਸੀ, ਬੇਲਦਾਰ, ਮਾਲੀ, ਸੀਵਰਮੈਨ ਤੇ ਸਫਾਈ ਸੇਵਕ ਦੇ ਅਹੁਦੇ 'ਤੇ ਨਿਯੁਕਤ ਕੀਤਾ ਗਿਆ ਹੈ।
ਸਮਾਰੋਹ ਨੂੰ ਸੰਬੋਧਨ ਕਰਦਿਆਂ ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ ਸਮਾਜ ਦੇ ਇਸ ਸਪੈਸ਼ਲ ਵਰਗ ਦੀਆਂ ਲੋੜਾਂ ਪੂਰੀਆਂ ਕਰਨਾ ਜਿਥੇ ਸਮੇਂ ਦੀ ਮੰਗ ਹੈ, ਉਥੇ ਇਨਸਾਨੀਅਤ ਦੇ ਨਾਤੇ ਫਰਜ਼ ਵੀ ਬਣਦਾ ਹੈ, ਜਿਸ ਨੂੰ ਪੰਜਾਬ ਸਰਕਾਰ ਵੱਲੋਂ ਪੂਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਲੰਧਰ ਨਗਰ ਨਿਗਮ ਨੇ ਇਸ ਕੋਟੇ ਦਾ ਬੈਕਲਾਗ ਪੂਰਾ ਕਰ ਕੇ ਸ਼ਲਾਘਾਯੋਗ ਕੰਮ ਕੀਤਾ ਹੈ। ਉਨ੍ਹਾਂ ਨਿਯੁਕਤੀ ਪੱਤਰ ਲੈਣ ਵਾਲੇ ਅਪਾਹਜਾਂ ਨੂੰ ਵੀ ਅਪੀਲ ਕੀਤੀ ਕਿ ਉਹ ਵਿਭਾਗ ਦੀ ਬਿਹਤਰੀ ਲਈ ਤਨਦੇਹੀ ਨਾਲ ਕੰਮ ਕਰਨ ਤਾਂ ਜੋ ਉਨ੍ਹਾਂ ਨੂੰ ਦੇਖ ਕੇ ਬਾਕੀ ਕਰਮਚਾਰੀ ਵੀ ਅਜਿਹੀ ਹੀ ਭਾਵਨਾ ਰੱਖਣ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹਰ ਵਰਗ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਲਈ ਪੂਰੀ ਤਰ੍ਹਾਂ ਦ੍ਰਿੜ੍ਹ ਸੰਕਲਪ ਹੈ।

PunjabKesari
ਇਸ ਮੌਕੇ ਸਮਾਰੋਹ ਨੂੰ ਨੈਸ਼ਨਲ ਫੈੱਡਰੇਸ਼ਨ ਆਫ ਬਲਾਈਂਡ ਦੇ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਚਾਹਲ ਨੇ ਵੀ ਸੰਬੋਧਨ ਕੀਤਾ, ਜਿਨ੍ਹਾਂ ਕਿਹਾ ਕਿ ਅਪਾਹਜਾਂ ਨੂੰ ਨੌਕਰੀ ਦੇ ਕੇ ਜਿਥੇ ਪੰਜਾਬ ਸਰਕਾਰ ਆਪਣਾ ਕੀਤਾ ਵਾਅਦਾ ਪੂਰਾ ਕਰ ਰਹੀ ਹੈ, ਉਥੇ ਬੈਕਲਾਗ ਨੂੰ ਖਤਮ ਕਰਨ ਦੀ ਜਲੰਧਰ ਨਗਰ ਨਿਗਮ ਦੀ ਕੋਸ਼ਿਸ਼ ਵੀ ਸ਼ਲਾਘਾਯੋਗ ਹੈ। ਉਨ੍ਹਾਂ ਵਿਧਾਇਕ ਪਰਗਟ ਸਿੰਘ ਨੂੰ ਅਪੀਲ ਕੀਤੀ ਕਿ ਉਹ ਮੰਤਰੀ ਨਵਜੋਤ ਸਿੰਘ ਸਿੱਧੂ ਨਾਲ ਸੰਪਰਕ ਕਰ ਕੇ ਬਾਕੀ ਦੀਆਂ ਨਗਰ ਨਿਗਮਾਂ ਵਿਚ ਵੀ ਅਜਿਹੀ ਭਰਤੀ ਪ੍ਰਕਿਰਿਆ ਜਲਦੀ ਪੂਰੀ ਕਰਵਾਉਣ।


Related News