ਨਗਰ-ਨਿਗਮ ਨੇ ਜਲੰਧਰ ਦੇ ਮਾਡਲ ਟਾਊਨ ''ਚ ਨਾਜਾਇਜ਼ ਕਬਜ਼ੇ ਢਾਹੇ (pics)

08/17/2017 6:21:28 PM

ਜਲੰਧਰ(ਸੋਨੂੰ)— ਇਥੋਂ ਦੇ ਨਗਰ-ਨਿਗਮ ਵੱਲੋਂ ਅੱਜ ਪਾਸ਼ ਇਲਾਕੇ 'ਚ ਐਕਸ਼ਨ ਕਰਦੇ ਹੋਏ ਡਿੱਚ ਮਸ਼ੀਨ ਨਾਲ ਕੁਝ ਕੋਠੀਆਂ ਨੂੰ ਤਬਾਹ ਕੀਤਾ ਗਿਆ, ਉਥੇ ਹੀ ਮਾਡਲ ਟਾਊਨ 'ਚ ਬਣੀ ਇਕ ਕੋਠੀ 'ਚ ਬਣ ਰਹੀ ਦੁਕਾਨ ਨੂੰ ਸੀਲ ਕੀਤਾ ਗਿਆ ਅਤੇ ਬਿਲਡਿੰਗ ਦਾ ਹਿੱਸਾ ਤਬਾਹ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਨਗਰ-ਨਿਗਮ ਨੇ 66 ਫੁੱਟੀ ਰੋਡ 'ਤੇ ਵੀ ਕੁਝ ਬਿਲਡਿੰਗਾਂ 'ਤੇ ਐਕਸ਼ਨ ਲਿਆ। ਇਥੇ ਮਾਡਲ ਟਾਊਨ 'ਚ ਮਾਤਾ ਰਾਣੀ ਚੌਕ ਦੇ ਕੋਲ ਇਕ ਕੋਠੀ 'ਚ ਬਣ ਰਹੀ ਜੋਤਿਕਾ ਪ੍ਰਿੰਟਿਸ ਨੂੰ ਪਹਿਲਾਂ ਸੀਲ ਅਤੇ ਛੱਜੇ ਨੂੰ ਤੋੜਿਆ। ਇਸ ਤੋਂ ਬਾਅਦ 66 ਫੁੱਟੀ ਰੋਡ ਦੇ ਕੋਲ ਸੜਕ ਨੂੰ ਤੋੜਿਆ ਗਿਆ।


Related News