ਮੋਟਰਸਾਈਕਲ ਚੋਰ ਗੈਂਗ ਦਾ ਪਰਦਾਫਾਸ਼

12/10/2017 6:34:46 AM

ਕਪੂਰਥਲਾ, (ਭੂਸ਼ਣ)- ਸੀ. ਆਈ. ਏ. ਸਟਾਫ ਕਪੂਰਥਲਾ ਦੀ ਪੁਲਸ ਨੇ ਵੱਖ-ਵੱਖ ਥਾਵਾਂ 'ਤੇ ਮੋਟਰਸਾਈਕਲ ਚੋਰੀ ਕਰਨ ਵਾਲੇ ਇਕ ਗੈਂਗ ਦਾ ਪਰਦਾਫਾਸ਼ ਕਰਦੇ ਹੋਏ ਗੈਂਗ ਦੇ 1 ਮੈਂਬਰ ਨੂੰ ਚੋਰੀ ਦੇ 4 ਮੋਟਰਸਾਈਕਲਾਂ ਦੇ ਨਾਲ ਗ੍ਰਿਫਤਾਰ ਕੀਤਾ ਹੈ। ਉਥੇ ਹੀ ਗੈਂਗ ਦਾ ਦੂਜਾ ਮੈਂਬਰ ਪੁਲਸ ਨੂੰ ਚਕਮਾ ਦੇਕੇ ਫਰਾਰ ਹੋ ਗਿਆ। 
ਜਾਣਕਾਰੀ ਦੇ ਅਨੁਸਾਰ ਸੀ. ਆਈ. ਏ. ਸਟਾਫ ਕਪੂਰਥਲਾ ਦੇ ਇੰਚਾਰਜ ਇੰਸਪੈਕਟਰ ਜਤਿੰਦਰਜੀਤ ਸਿੰਘ ਨੇ ਪੁਲਸ ਟੀਮ ਦੇ ਨਾਲ ਨਾਕਾਬੰਦੀ ਕੀਤੀ ਹੋਈ ਸੀ ਕਿ ਇਸ ਦੌਰਾਨ ਜਦੋਂ ਇਕ ਮੁਖਬਰ ਖਾਸ ਨੇ ਪੁਲਸ ਟੀਮ ਨੂੰ ਸੂਚਨਾ ਦਿੱਤੀ ਕਿ ਖੇਤਰ 'ਚ ਮੋਟਰਸਾਈਕਲ ਚੋਰੀ ਕਰਨ ਵਾਲਾ ਇਕ ਗੈਂਗ ਸਰਗਰਮ ਹੈ, ਜਿਸ ਦੇ 2 ਮੈਂਬਰ ਚੋਰੀ ਦੇ 4 ਮੋਟਰਸਾਈਕਲਾਂ ਦੇ ਨਾਲ ਰਾਸ਼ਟਰੀ ਰਾਜ ਮਾਰਗ ਤੋਂ ਹੁੰਦੇ ਹੋਏ ਕਪੂਰਥਲਾ ਦੇ ਵਲ ਆ ਰਹੇ ਸਨ, ਜਿਸ 'ਤੇ ਸੀ. ਆਈ. ਏ. ਸਟਾਫ ਦੀ ਟੀਮ ਨੇ ਚੈਕਿੰਗ ਮੁਹਿੰਮ ਚਲਾ ਕੇ ਇਕ ਮੁਲਜ਼ਮ ਨੂੰ ਕਾਬੂ ਕਰ ਲਿਆ। ਪੁੱਛਗਿੱਛ ਦੇ ਦੌਰਾਨ ਮੁਲਜ਼ਮ ਨੇ ਆਪਣਾ ਨਾਂ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਪ੍ਰੀਤਮ ਸਿੰਘ ਵਾਸੀ ਪਿੰਡ ਲਖਨ ਕਲਾਂ ਤੇ ਫਰਾਰ ਦੂਜੇ ਮੁਲਜ਼ਮ ਦਾ ਨਾਂ ਸੋਢੀ ਪੁੱਤਰ ਇੰਸਪੈਕਟਰ ਵਾਸੀ ਲਖਨ ਖੋਲ੍ਹੇ ਦੱਸਿਆ। ਮੁਲਜ਼ਮ ਨੇ ਖੁਲਾਸਾ ਕੀਤਾ ਕਿ ਉਹ ਲੰਬੇ ਸਮੇਂ ਤੋਂ ਮੋਟਰਸਾਈਕਲ ਚੋਰੀ ਕਰਨ ਦਾ ਧੰਦਾ ਕਰਦੇ ਹਨ ਅਤੇ ਹੁਣ ਵੀ ਉਹ ਚੋਰੀ ਦੀ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ 'ਚ ਸਨ। ਮੁਲਜ਼ਮ ਦੇ ਖੁਲਾਸੇ 'ਤੇ ਪੁਲਸ ਨੇ 4 ਮੋਟਰਸਾਈਕਲ ਜਿਨ੍ਹਾਂ 'ਚੋਂ ਇਕ ਪਲਟੀਨਾ, 2 ਪਲਸਰ ਮੋਟਰਸਾਈਕਲ ਤੇ ਇਕ ਬਿਨਾਂ ਨੰਬਰੀ ਮੋਟਰਸਾਈਕਲ ਬਰਾਮਦ ਕੀਤਾ ਗਿਆ। ਨੇ ਬਰਾਮਦ ਮੋਟਰਸਾਈਕਲ ਕਿਥੋਂ ਤੋਂ ਚੋਰੀ ਕੀਤੇ ਤੇ ਹੁਣ ਤਕ ਕਿੰਨੇ ਮੋਟਰਸਾਈਕਲ ਚੋਰੀ ਕੀਤੇ ਇਸ ਸਬੰਧੀ ਪੁੱਛਗਿੱਛ ਦਾ ਦੌਰ ਜਾਰੀ ਹੈ।  ਅਦਾਲਤ ਨੇ ਮੁਲਜ਼ਮ ਨੂੰ 2 ਦਿਨ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਹੈ ।


Related News