ਘਰੇਲੂ ਵਿਵਾਦ ਦੇ ਚਲਦੇ ਮਾਂ-ਧੀ ਜ਼ਖਮੀ

08/13/2017 7:54:10 AM

ਕਪੂਰਥਲਾ, (ਮਲਹੋਤਰਾ)- ਘਰੇਲੂ ਵਿਵਾਦ ਦੇ ਚਲਦੇ ਇਕ ਜੋੜੀ ਵਲੋਂ ਆਪਣੀ ਭੈਣ ਤੇ ਮਾਤਾ ਨੂੰ ਕੁੱਟਮਾਰ ਕਰਕੇ ਜ਼ਖਮੀ ਕਰਨ ਦਾ ਸਮਾਚਾਰ ਮਿਲਿਆ ਹੈ। ਜ਼ਖਮੀ ਨੂੰ ਇਲਾਜ ਲਈ ਸਿਵਲ ਹਸਪਤਾਲ ਕਪੂਰਥਲਾ 'ਚ ਭਰਤੀ ਕਰਵਾਇਆ। ਜਾਣਕਾਰੀ ਅਨੁਸਾਰ ਸਿਵਲ ਹਸਪਤਾਲ 'ਚ ਇਲਾਜ ਅਧੀਨ ਕੁਲਵਿੰਦਰ ਕੌਰ ਪੁੱਤਰੀ ਕਰਨੈਲ ਸਿੰਘ ਨਿਵਾਸੀ ਕਪੂਰਥਲਾ ਨੇ ਦੱਸਿਆ ਕਿ ਉਸਦੀ ਮਾਤਾ ਜਸਬੀਰ ਕੌਰ ਨੂੰ ਉਸਦਾ ਭਰਾ ਜੀਵਨ ਸਿੰਘ ਪੁੱਤਰ ਕਰਨੈਲ ਸਿੰਘ ਤੇ ਮਨਜੋਤ ਕੌਰ ਪਤਨੀ ਜੀਵਨ ਸਿੰਘ ਕਾਫੀ ਸਮੇਂ ਤੋਂ ਤੰਗ ਪ੍ਰੇਸ਼ਾਨ ਕਰਦੇ ਹਨ। ਪੀੜਤ ਨੇ ਦੱਸਿਆ ਕਿ ਉਨ੍ਹਾਂ ਦੀ ਜਾਇਦਾਦ ਜੋ ਉਸਦੀ ਮਾਤਾ ਜਸਬੀਰ ਕੌਰ ਦੇ ਨਾਮ ਹੈ, ਇਹ ਲੋਕ ਉਨ੍ਹਾਂ ਦੀ ਜਾਇਦਾਦ ਨੂੰ ਹੜੱਪਣਾ ਚਾਹੁੰਦੇ ਹਨ, ਜਿਸਦੇ ਚਲਦੇ ਇਹ ਆਏ ਦਿਨ ਮੇਰੀ ਮਾਤਾ 'ਤੇ ਜ਼ਮੀਨ ਉਨ੍ਹਾਂ ਦੇ ਨਾਮ ਕਰਨ ਦੇ ਲਈ ਦਬਾਅ ਬਣਾਉਂਦੇ ਰਹਿੰਦੇ ਹਨ। ਅੱਜ ਉਸ ਸਮੇਂ ਤਾਂ ਹੱਦ ਹੋ ਗਈ, ਜਦੋਂ ਇਨ੍ਹਾਂ ਦੋਵਾਂ ਨੇ ਮੇਰੀ ਮਾਤਾ ਜਸਬੀਰ ਕੌਰ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਜਦੋਂ ਉਹ ਆਪਣੀ ਮਾਤਾ ਨੂੰ ਛੁਡਵਾਉਣ ਗਈ ਤਾਂ ਇਨ੍ਹਾਂ ਲੋਕਾਂ ਨੇ ਮੇਰੇ ਨਾਲ ਵੀ ਕੁੱਟਮਾਰ ਸ਼ੁਰੂ ਕਰ ਦਿੱਤੀ, ਜਿਸ ਨਾਲ ਮੈਂ ਤੇ ਮੇਰੀ ਮਾਤਾ ਦੋਵੇਂ ਜ਼ਖਮੀ ਹੋ ਗਏ। 


Related News