ਨਿਗਰਾਨ ਇੰਜੀਨੀਅਰ ਵੱਲੋਂ ਸਰਹੱਦੀ ਇਲਾਕੇ ਦੇ ਬਿਜਲੀ ਘਰਾਂ ਦੀ ਚੈਕਿੰਗ

06/24/2017 7:51:05 AM

ਤਰਨਤਾਰਨ/ ਖੇਮਕਰਨ, (ਮਿਲਾਪ)- ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵਲੋਂ ਕਿਸਾਨਾਂ ਨੂੰ ਝੋਨੇ ਦੀ ਫਸਲ ਦੀ ਬਿਜਾਈ ਲਈ ਨਿਰਵਿਘਨ ਬਿਜਲੀ ਸਪਲਾਈ ਦੇਣ ਲਈ ਦਿੱਤੀਆਂ ਹਦਾਇਤਾਂ ਨੂੰ ਲਾਗੂ ਕਰਾਉਣ ਲਈ ਨਿਗਰਾਨ ਇੰਜੀਨੀਅਰ ਸਕੱਤਰ ਸਿੰਘ ਢਿੱਲੋਂ ਵੱਲੋਂ ਸਰਹੱਦੀ ਹਲਕਾ ਖੇਮਕਰਨ ਦੇ ਬਿਜਲੀ ਘਰਾਂ ਦਾ, ਭਿੱਖੀਵਿੰਡ ਮੰਡਲ 66 ਕੇ. ਵੀ. ਤੁਤ ਭੰਗਾਲਾ, 66 ਕੇ. ਵੀ. ਕੋਟਲੀ ਵਸਾਵਾ ਸਿੰਘ, 66 ਕੇ. ਵੀ. ਅਮਰਕੋਟ, 66 ਕੇ. ਵੀ. ਲਾਖਣਾ ਦਾ ਦੌਰਾ ਕੀਤਾ ਗਿਆ। 
ਇਸ ਮੌਕੇ ਉਨ੍ਹਾਂ ਨਾਲ ਵਧੀਕ ਨਿਗਰਾਨ ਇੰਜੀਨੀਅਰ ਮਨੋਹਰ ਸਿੰਘ, ਜਸਪਾਲ ਸਿੰਘ ਐੱਸ. ਡੀ. ਓ., ਬੂਟਾ ਰਾਮ ਐੱਸ. ਡੀ. ਓ., ਰਾਜਬੀਰ ਸਿੰਘ ਐੱਸ. ਡੀ. ਓ., ਚੰਦਰ ਸ਼ੇਖਰ ਐੱਸ. ਡੀ. ਓ., ਬਲਵਿੰਦਰ ਸਿੰਘ ਜੇ. ਈ., ਸਰਵਨ ਸਿੰਘ ਲਾਈਨਮੈਨ, ਗੁਰਮਖ ਸਿੰਘ, ਚਾਨਣ ਸਿੰਘ ਤੇ ਸਟਾਫ ਹਾਜ਼ਰ ਸੀ। ਸਕੱਤਰ ਸਿੰਘ ਢਿੱਲੋਂ ਨੇ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਕਿ ਕਿਸਾਨਾਂ ਨੂੰ ਝੋਨੇ ਦੀ ਫਸਲ ਲਈ ਟਿਊਬਵੈੱਲ ਚਲਾਉਣ ਲਈ 8 ਘੰਟੇ ਲਗਾਤਾਰ ਬਿਜਲੀ ਸਪਲਾਈ ਬਹਾਲ ਕੀਤੀ ਜਾਵੇ ਅਤੇ ਹਨੇਰੀ, ਬਾਰਿਸ਼ 'ਚ ਲਾਈਨਾਂ 'ਚ ਫਾਲਟ ਨਾ ਪੈਣ ਉਸ ਲਈ ਯੋਗ ਉਪਰਾਲੇ ਪਹਿਲਾਂ ਹੀ ਕੀਤੇ ਜਾਣ। 
ਇਸ ਆਦੇਸ਼ ਦਾ ਪਾਲਣ ਕਰਨ ਲਈ ਇਲਾਕੇ ਭਰ ਦੇ ਕਰਮਚਾਰੀਆਂ ਨੇ ਭਰੋਸਾ ਦਿੱਤਾ। ਢਿੱਲੋਂ ਨੇ ਭਿੱਖੀਵਿੰਡ ਮੰਡਲ ਦੇ ਇਲਾਕੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਨਾਜਾਇਜ਼ ਟਰਾਂਸਫਾਰਮਰ ਦੀ ਵਰਤੋਂ ਨਾ ਕਰਨ ਕਿÀੁਂਕਿ ਇਨਫੋਰਸਮੈਂਟ ਵਲੋਂ ਪਟਿਆਲਾ ਅਤੇ ਹੋਰ ਇਲਾਕੇ ਦੀਆਂ ਟੀਮਾਂ ਬਣਾ ਕੇ ਸਰਹੱਦੀ ਹਲਕੇ ਦੀ ਵੱਡੇ ਪੱਧਰ 'ਤੇ ਛਾਪੇਮਾਰੀ ਕੀਤੀ ਜਾ ਸਕਦੀ ਹੈ। ਜਿਸ ਦੌਰਾਨ ਬਿਜਲੀ ਚੋਰੀ ਅਤੇ ਨਾਜਾਇਜ਼ ਟਰਾਂਸਫਾਰਮਰ ਚਲਾਉਂਦੇ ਕਿਸਾਨਾਂ ਨੂੰ ਵੱਡੇ ਪੱਧਰ 'ਤੇ ਜੁਰਮਾਨੇ ਵੀ ਹੋ ਸਕਦੇ ਹਨ ਕਿਉਂਕਿ ਇਸ ਇਲਾਕੇ ਦੀ ਆਡਿਟ ਸਮੇਂ ਹਮੇਸ਼ਾ ਹੀ ਰੈਵੇਨਿਊ 'ਚ 77 ਫੀਸਦੀ ਘਾਟਾ ਪੈਂਦਾ ਹੈ ਅਤੇ ਹਮੇਸ਼ਾ ਹੀ ਇਸ ਇਲਾਕੇ ਦਾ ਨਾਂ ਅੱਗੇ ਆਉਂਦਾ ਹੈ। ਉਨ੍ਹਾਂ ਕਿਹਾ ਕਿ ਘਰੇਲੂ ਅਤੇ ਵਪਾਰਕ ਬਿਜਲੀ ਦੀ ਵਰਤੋਂ ਕਰ ਰਹੇ ਖਪਤਕਾਰ ਵੀ ਬਿਜਲੀ ਬਿੱਲਾਂ ਦਾ ਭੁਗਤਾਨ ਸਮੇਂ ਸਿਰ ਕਰਨ ਤਾਂ ਜੋ ਮਹਿਕਮੇ ਵਲੋਂ ਨਿਰਵਿਗਨ ਤੇ ਵਧੀਆ ਸਪਲਾਈ ਦਿੱਤੀ ਜਾਵੇ।


Related News