ਭਾਜਪਾ ਦੇ ਜ਼ਿਲਾ ਪ੍ਰਧਾਨ ਮੋਹਿਤ ਗੁਪਤਾ ਨੇ ਦਿੱਤਾ ਅਸਤੀਫਾ

08/17/2017 11:57:22 AM


ਬਠਿੰਡਾ(ਵਰਮਾ) — ਭਾਜਪਾ ਪ੍ਰਦੇਸ਼ ਕਾਰਜਕਾਰਨੀ ਤੋਂ ਨਾਰਾਜ਼ ਜ਼ਿਲਾ ਪ੍ਰਧਾਨ ਮੋਹਿਤ ਗੁਪਤਾ ਦੁਆਰਾ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਨਾਲ ਰਾਜ ਦੇ ਭਾਜਪਾ ਵਰਕਰਾਂ ਵਿਚ ਖਲਬਲੀ ਪੈਦਾ ਹੋ ਗਈ ਹੈ। ਪੰਜਾਬ ਵਿਚ ਅਕਾਲੀ-ਭਾਜਪਾ ਗਠਜੋੜ ਦੀ ਸਰਕਾਰ ਦੌਰਾਨ ਕਮਲ ਸ਼ਰਮਾ  ਸੂਬਾ ਪ੍ਰਧਾਨ ਸਨ ਤਦ ਮੋਹਿਤ ਗੁਪਤਾ ਨੂੰ ਲਗਭਗ ਡੇਢ ਸਾਲ ਪਹਿਲਾਂ ਉਨ੍ਹਾਂ ਨੂੰ ਜ਼ਿਲਾ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। 
ਵਿਜੇ ਸਾਂਪਲਾ ਦੇ ਪ੍ਰਧਾਨ ਬਣਦੇ ਹੀ ਉਨ੍ਹਾਂ ਦੀ ਜ਼ਿਲਾ ਪ੍ਰਧਾਨ ਦੀ ਪੱਕੀ   ਮੋਹਰ ਲਗਾ ਦਿੱਤੀ ਸੀ ਪਰ ਉਨ੍ਹਾਂ ਨੇ  ਪ੍ਰਧਾਨ ਦੇ ਅਹੁਦੇ ਨੂੰ ਸੂਬਾ ਕਾਰਜਕਾਰਨੀ ਦੇ ਜਨਰਲ ਸਕੱਤਰ ਦਿਨੇਸ਼ ਕੁਮਾਰ ਦੇ ਨਾਲ ਚੱਲਦੇ ਝਗੜੇ ਨੂੰ ਲੈ ਕੇ ਛੱਡ ਦਿੱਤਾ। ਭਾਜਪਾ ਪ੍ਰਦੇਸ਼ ਕਾਰਜਕਾਰਨੀ ਦੇ ਜਨਰਲ ਸਕੱਤਰ ਦਿਨੇਸ਼ ਕੁਮਾਰ ਨੇ ਅਸਤੀਫੇ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਇਹ ਅਸਤੀਫਾ 8 ਅਗਸਤ ਨੂੰ ਹੀ ਸੂਬਾ ਪ੍ਰਧਾਨ ਵਿਜੇ ਸਾਂਪਲਾ ਨੂੰ ਸੌਂਪ ਦਿੱਤਾ ਸੀ, ਜਿਸ ਦੀ ਕਾਪੀ ਉਨ੍ਹਾਂ ਨੂੰ ਅੱਜ ਮਿਲੀ ਹੈ। ਅਸਤੀਫੇ ਵਿਚ ਘਰੇਲੂ ਵਿਵਸਥਾ ਦਾ ਕਾਰਨ ਲਿਖਿਆ ਹੈ।


Related News