ਮੁਹੱਲਾ ਲਾਹੌਰੀ ਗੇਟ ਦਾ ਸੀਵਰੇਜ ਪਿਛਲੇ 7 ਦਿਨਾਂ ਤੋਂ ਜਾਮ

06/25/2017 7:42:57 AM

ਕਪੂਰਥਲਾ, (ਗੁਰਵਿੰਦਰ ਕੌਰ)-  ਕਪੂਰਥਲਾ ਸ਼ਹਿਰ 'ਚ ਕਿਸੇ ਨਾ ਕਿਸੇ ਇਲਾਕੇ 'ਚ ਰੋਜ਼ਾਨਾ ਹੁੰਦੇ ਸੀਵਰੇਜ ਜਾਮ ਦੀ ਸਮੱਸਿਆ ਨਾਲ ਲੋਕਾਂ ਨੂੰ ਜੂਝਣਾ ਪੈਂਦਾ ਹੈ। ਅਜਿਹਾ ਹੀ ਇਕ ਮਾਮਲਾ ਮੁਹੱਲਾ ਲਾਹੌਰੀ ਗੇਟ ਸਹਿਗਲਾਂ ਵਾਲੀ ਗਲੀ ਦਾ ਹੈ, ਜਿਥੇ ਪਿਛਲੇ ਲੱਗਭਗ 7 ਦਿਨਾਂ ਤੋਂ ਸੀਵਰੇਜ ਜਾਮ ਹੋਣ ਕਾਰਨ ਇਥੋਂ ਦੇ ਵਾਸੀਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੁਹੱਲਾ ਨਿਵਾਸੀ ਕਸਤੂਰੀ ਲਾਲ, ਜਸਵੰਤ ਰਾਏ, ਸੁਮਨ, ਸੰਜੀਵ, ਜਤਿੰਦਰ, ਓਮ ਪ੍ਰਕਾਸ਼, ਭਾਨਾ, ਹਰਦੀਪ ਸਿੰਘ ਤੇ ਸੰਜੀਵ ਕੁਮਾਰ ਆਦਿ ਨੇ ਦੱਸਿਆ ਕਿ ਉਨ੍ਹਾਂ ਨੇ ਮੁਹੱਲੇ 'ਚ ਪਿਛਲੇ ਕਾਫੀ ਦਿਨਾਂ ਤੋਂ ਸੀਵਰੇਜ ਜਾਮ ਹੋਣ ਕਾਰਨ ਉਨ੍ਹਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਸੀਵਰੇਜ ਦਾ ਗੰਦਾ ਪਾਣੀ ਸੜਕ 'ਤੇ ਫੈਲਣ ਕਾਰਨ ਇਥੋਂ ਲੰਘਣਾ ਮੁਸ਼ਕਿਲ ਹੋ ਰਿਹਾ ਹੈ ਤੇ ਗੰਦੇ ਪਾਣੀ 'ਚੋਂ ਆਉਂਦੀ ਬਦਬੂ ਨੇ ਉਨ੍ਹਾਂ ਦਾ ਜਿਉਣਾ ਮੁਹਾਲ ਕੀਤਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਉਹ ਇਸ ਸਮੱਸਿਆ ਤੋਂ ਨਗਰ ਕੌਂਸਲ ਦੇ ਕਰਮਚਾਰੀਆਂ ਨੂੰ ਜਾਣੂ ਕਰਵਾ ਚੁੱਕੇ ਹਨ ਪਰ ਸਮੱਸਿਆ ਜਿÎਉਂ ਦੀ ਤਿਉਂ ਬਣੀ ਹੋਈ ਹੈ। ਉਨ੍ਹਾਂ ਨੇ ਨਗਰ ਕੌਂਸਲ ਤੋਂ ਮੰਗ ਕਰਦਿਆਂ ਕਿਹਾ ਕਿ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸੀਵਰੇਜ ਜਾਮ ਨੂੰ ਪਹਿਲਤਾ ਦੇ ਆਧਾਰ 'ਤੇ ਖੁਲ੍ਹਵਾਇਆ ਜਾਵੇ।


Related News