''ਆਪ'' ਕਿਸਾਨਾਂ ਦੀ ਕਰਜ਼ਾ ਮੁਆਫੀ ''ਤੇ ਮੋਦੀ ਸਰਕਾਰ ਨੂੰ ਲੰਮੇ ਹੱਥੀਂ ਲੈਣ ਦੀ ਤਿਆਰੀ ''ਚ

06/19/2017 6:29:18 AM

ਜਲੰਧਰ (ਬੁਲੰਦ)  - ਕੇਂਦਰ ਸਰਕਾਰ ਦੇ ਹਮਲਿਆਂ ਅਤੇ ਦਬਾਅ ਦੇ ਬਾਵਜੂਦ ਆਮ ਆਦਮੀ ਪਾਰਟੀ ਮੋਦੀ ਸਰਕਾਰ ਨੂੰ ਚੈਨ ਨਾਲ ਜਿਊਣ ਲਈ ਛੱਡਦੀ ਨਜ਼ਰ ਨਹੀਂ ਆ ਰਹੀ। ਹੁਣ ਆਮ ਆਦਮੀ ਪਾਰਟੀ ਆਪਣੇ ਤਿੱਖੇ ਅੰਦਾਜ਼ ਵਿਚ ਕੇਂਦਰ ਸਰਕਾਰ ਨੂੰ ਕਿਸਾਨਾਂ ਦੇ ਕਰਜ਼ੇ ਮੁਆਫੀ ਦੇ ਮੁੱਦੇ 'ਤੇ ਘੇਰਨ ਲਈ ਤਿਆਰ ਹੈ। ਦਿੱਲੀ ਵਿਚ ਕਿਸਾਨਾਂ ਨੂੰ ਸੰਬੋਧਨ ਵਿਚ 'ਆਪ' ਨੇ ਰਾਸ਼ਟਰੀ ਸੰਯੋਜਕ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਕਿਸਾਨਾਂ ਦੇ ਕਰਜ਼ਾ ਮੁਆਫੀ ਦੀ ਮੰਗ ਦੇ ਪੱਖ ਵਿਚ ਇਕ ਅੰਦੋਲਨ ਛੇੜਨ ਜਾ ਰਹੀ ਹੈ ਤਾਂ ਕਿ ਕੇਂਦਰ ਸਰਕਾਰ ਕਿਸਾਨਾਂ ਦੀ ਇਸ ਸਮੱਸਿਆ 'ਤੇ ਸਫੈਦ ਪੱਤਰ ਜਾਰੀ ਕਰੇ। ਦਿੱਲੀ ਵਿਚ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਦਿੱਲੀ ਵਿਚ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਉਤੇ ਤੇਜ਼ ਸ਼ਬਦੀ ਹਮਲੇ ਬੋਲੇ ਅਤੇ ਕਿਹਾ ਕਿ ਦੇਸ਼ ਭਰ ਵਿਚ ਚਲ ਰਹੇ ਕਿਸਾਨ ਅੰਦੋਲਨਾਂ ਦਾ ਸਮਰਥਨ ਕਰਦੇ ਹੋਏ ਆਮ ਆਦਮੀ ਪਾਰਟੀ ਵੀ ਕਿਸਾਨਾਂ ਦੇ ਹੱਕ ਵਿਚ ਅਤੇ ਮੋਦੀ ਸਰਕਾਰ ਦੇ ਵਿਰੋਧ ਵਿਚ ਸੰਘਰਸ਼ ਕਰੇਗੀ।
ਕਿਸਾਨ ਕਨਵੈਨਸ਼ਨ ਦੀ ਸਮਾਪਤੀ ਭਾਸ਼ਣ ਵਿਚ ਕੇਜਰੀਵਾਲ ਨੇ ਕਿਹਾ ਕਿ ਭਾਜਪਾ ਨੇ ਚੋਣਾਂ ਵਿਚ ਕਿਸਾਨਾਂ ਨਾਲ ਵਾਅਦਾ ਕੀਤਾ ਸੀ ਕਿ ਸਰਕਾਰ ਬਣਾਉਣ ਦੇ ਬਾਅਦ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਕਿਸਾਨਾਂ ਦੇ ਹੱਕ ਵਿਚ ਲਾਗੂ ਕਰਨਗੇ ਪਰ ਬਾਅਦ ਵਿਚ ਕਿਸਾਨਾਂ ਦੀ ਪਿੱਠ ਵਿਚ ਛੁਰਾ ਮਾਰਦੇ ਹੋਏ ਸੁਪਰੀਮ ਕੋਰਟ ਵਿਚ ਇਕ ਹਲਫੀਆ ਬਿਆਨ ਦੇ ਕੇ ਕਿਹਾ ਕਿ ਇਹ ਸੰਭਵ ਨਹੀਂ ਹੈ।
ਕੇਜਰੀਵਾਲ ਨੇ ਕਿਹਾ ਕਿ 15 ਜੁਲਾਈ ਤੋਂ 'ਆਪ' ਦੇਸ਼ ਦੇ 20 ਰਾਜਾਂ ਦੇ ਕਿਸਾਨ ਅੰਦੋਲਨ ਦੀ ਸ਼ੁਰੂਆਤ ਕਰੇਗੀ ਅਤੇ 2 ਅਕਤੂਬਰ ਨੂੰ ਮਹਾਤਮਾ ਗਾਂਧੀ ਦੇ ਜਨਮ ਦਿਵਸ ਮੌਕੇ ਦਿੱਲੀ ਦੇ ਜੰਤਰ-ਮੰਤਰ 'ਤੇ ਅੰਤਿਮ ਰੋਸ ਪ੍ਰਦਰਸ਼ਨ ਦਾ ਆਯੋਜਨ ਹੋਵੇਗਾ। ਕੇਜਰੀਵਾਲ ਨੇ ਕਿਹਾ ਕਿ ਭਾਜਪਾ ਦੇ ਰਾਜ ਵਿਚ ਦੇਸ਼ ਦਾ ਨਾ ਤਾਂ ਸੈਨਿਕ ਖੁਸ਼ ਹੈ ਅਤੇ ਨਾ ਹੀ ਕਿਸਾਨ। ਉਨ੍ਹਾਂ ਕਿਹਾ ਕਿ ਲੋਕ ਇਹ ਸੋਚਦੇ ਹਨ ਕਿ ਭਾਜਪਾ ਨੂੰ ਸੱਤਾ ਵਿਚ ਲਿਆ ਕੇ ਕਾਂਗਰਸ ਅਮੀਰ ਲੋਕਾਂ ਦੀ ਸਰਕਾਰ ਬਣ ਚੁੱਕੀ ਹੈ ਪਰ ਨਾਲ ਹੀ ਭਾਜਪਾ ਵੀ ਕਾਂਗਰਸ ਦੇ ਰਾਹ 'ਤੇ ਚੱਲ ਰਹੀ ਹੈ। ਭਾਜਪਾ ਨੇ ਵੋਟਾਂ ਤਾਂ ਕਿਸਾਨਾਂ ਤੋਂ ਲਈਆਂ ਅਤੇ ਪੈਸਾ ਅਮੀਰਾਂ ਤੋਂ ਲਿਆ। ਕੇਜਰੀਵਾਲ ਨੇ ਕਿਹਾ ਕਿ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ ਤੁਰੰਤ ਲਾਗੂ ਕੀਤਾ ਜਾਵੇ। ਇਸ ਕਮਿਸ਼ਨ ਵਲੋਂ ਸੁਝਾਏ ਗਏ ਉਪਾਵਾਂ ਦੇ ਅਨੁਸਾਰ ਕਿਸਾਨਾਂ ਨੂੰ ਉਨ੍ਹਾਂ ਦੀਆਂ ਫਸਲਾਂ ਦਾ ਘੱਟੋ-ਘੱਟ ਸਮਰਥਨ ਮੁੱਲ, ਉਨ੍ਹਾਂ ਦੀ ਨਿਵੇਸ਼ ਲਾਗਤ ਦਾ 50 ਫੀਸਦੀ ਦੇਣਾ ਤੈਅ ਕੀਤਾ ਜਾਵੇ।
ਕੇਜਰੀਵਾਲ ਨੇ ਕਿਹਾ ਕਿ ਜੇਕਰ ਇਕ ਆਤਮ-ਹੱਤਿਆ ਕਰਦਾ ਹੈ ਤਾਂ ਸਰਕਾਰ ਉਸ ਦੇ ਲਈ 2 ਲੱਖ ਰੁਪਏ ਦਾ ਮੁਆਵਜ਼ਾ ਦਿੰਦੀ ਹੈ। ਜੇ ਇਕ ਵਪਾਰੀ ਉਤੇ 9000 ਕਰੋੜ ਰੁਪਏ ਦਾ ਬਕਾਇਆ ਹੈ ਤਾਂ ਸਰਕਾਰ ਉਸ ਨੂੰ ਲੰਡਨ ਦੌੜਾ ਦਿੰਦੀ ਹੈ। ਕੇਜਰੀਵਾਲ ਦਾ ਇਸ ਗੱਲ ਦਾ ਇਸ਼ਾਰਾ ਵਪਾਰੀ ਵਿਜੇ ਮਾਲਿਆ 'ਤੇ ਸੀ, ਜੋ ਭਾਰਤੀ ਬੈਂਕਾਂ ਦਾ ਕਰੋੜਾਂ ਰੁਪਏ ਦਾ ਕਰਜ਼ਾ ਚੁਕਾਉਣ ਵਿਚ ਅਸਫਲ ਰਹਿਣ 'ਤੇ ਭਾਰਤ ਛੱਡ ਕੇ ਯੂ. ਕੇ. ਵਿਚ ਦੌੜ ਗਿਆ ਹੈ।
ਇਸ ਕਨਵੈਨਸ਼ਨ ਵਿਚ ਕੇਜਰੀਵਾਲ ਨੇ ਸਾਫ ਕੀਤਾ ਕਿ ਹੁਣ ਦੇਸ਼ ਦੇ ਕਿਸਾਨਾਂ ਦੀ ਹਰ ਸਮੱਸਿਆ ਹੁਣ ਆਮ ਆਦਮੀ ਪਾਰਟੀ ਦੀ ਸਮੱਸਿਆ ਹੋਵੇਗੀ ਅਤੇ ਇਹ ਪਾਰਟੀ ਕਿਸੇ ਵੀ ਹਾਲ ਵਿਚ ਕਿਸਾਨਾਂ ਦੇ ਨਾਲ ਭਾਜਪਾ ਵਲੋਂ ਧੋਖਾ ਨਹੀਂ ਹੋਣ ਦੇਵੇਗੀ ਅਤੇ ਦੇਸ਼ ਭਰ ਵਿਚ ਅੰਦੋਲਨ ਦਾ ਸਿਲਸਿਲਾ ਸ਼ੁਰੂ ਕਰ ਕੇ ਕਿਸਾਨ ਕਰਜ਼ਾ ਮੁਆਫੀ ਦੀ ਮੰਗ ਨੂੰ ਤੇਜ਼ ਕਰੇਗੀ।


Related News