ਮੋਦੀ ਨੇ ਮੇਲਾਨੀਆ ਤੇ ਟਰੰਪ ਨੂੰ ਦਿੱਤਾ ''ਪੰਜਾਬ'' ਦਾ ਬਣਿਆ ਖਾਸ ਤੋਹਫਾ!

06/28/2017 2:45:35 PM

ਵਾਸ਼ਿੰਗਟਨ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਮੁਲਾਕਾਤ ਭਾਰਤੀ ਸਮੇਂ ਮੁਤਾਬਕ ਰਾਤ 1.10 ਵਜੇ ਵ੍ਹਾਈਟ ਹਾਊਸ 'ਚ ਹੋਈ। ਇਸ ਦੌਰਾਨ ਡੋਨਾਲਡ ਟਰੰਪ ਤੇ ਉਨ੍ਹਾਂ ਦੀ ਪਤਨੀ ਮੇਲਾਨੀਆ ਟਰੰਪ ਨੇ ਉਨ੍ਹਾਂ ਦਾ ਸਵਾਗਤ ਕੀਤਾ। ਸੋਮਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਦੀ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਨਾਲ ਹੋਈ ਮੁਲਾਕਾਤ 'ਚ ਸਭ ਤੋਂ ਜ਼ਿਆਦਾ ਅੱਤਵਾਦ ਦਾ  ਮੁੱਦਾ ਛਾਇਆ ਰਿਹਾ। ਦੋਹਾਂ ਦੇਸ਼ਾਂ ਨੇ ਅੱਤਵਾਦ ਖਿਲਾਫ ਮਿਲ ਕੇ ਲੜਨ ਦੀ ਵਚਨਬੱਧਤਾ ਪ੍ਰਗਟ ਕਰਦੇ ਹੋਏ ਪਾਕਿਸਤਾਨ ਸਮਰਥਤ ਅੱਤਵਾਦ 'ਤੇ ਸਖਤ ਤੇਵਰ ਦਿਖਾਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਨ ਨੇ ਮੁਲਾਕਾਤ ਮਗਰੋਂ ਸਾਂਝਾ ਬਿਆਨ ਜਾਰੀ ਕਰਦੇ ਹੋਏ ਅੱਤਵਾਦ ਨੂੰ ਦੁਨੀਆ ਤੋਂ ਖਤਮ ਕਰਨ ਦੀ ਗੱਲ ਕਹੀ। ਅਮਰੀਕਾ ਦੌਰੇ 'ਤੇ ਗਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਰੰਪ ਤੇ ਮੇਲਾਨੀਆ ਨਾਲ ਮੁਲਕਾਤ ਦੌਰਾਨ ਉਨ੍ਹਾਂ ਨੂੰ ਭਾਰਤ ਤੋਂ ਲਿਆਂਦੇ ਕੁਝ ਖਾਸ ਤੋਹਫੇ ਵੀ ਦਿੱਤੇ। 

PunjabKesari
ਮੇਲਾਨੀਆ ਨੂੰ ਮੋਦੀ ਨੇ ਇਹ ਗਿਫਟ ਦਿੱਤਾ
ਵ੍ਹਾਈਟ ਹਾਊਸ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੇਲਾਨੀਆ ਟਰੰਪ ਲਈ ਵੀ ਤੋਹਫੇ ਲੈ ਕੇ ਗਏ ਸਨ। ਉਨ੍ਹਾਂ ਨੇ ਕਾਂਗੜਾ ਘਾਟੀ ਦੇ ਕਾਰੀਗਰਾਂ ਵੱਲੋਂ ਤਿਆਰ ਕੀਤਾ ਗਿਆ ਸਿਲਵਰ ਬ੍ਰੈਸਲੇਟ ਤਹੋਫੇ ਦੇ ਤੌਰ 'ਤੇ ਉਨ੍ਹਾਂ ਨੂੰ ਦਿੱਤਾ। ਰਿਪੋਰਟਾਂ  ਮੁਤਾਬਕ, ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਚਾਹ ਅਤੇ ਸ਼ਹਿਦ ਵੀ ਗਿਫਟ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਜੰਮੂ-ਕਸ਼ਮੀਰ ਅਤੇ ਹਿਮਾਚਲ 'ਚ ਹੱਥ ਨਾਲ ਬੁਣੀ ਗਈ ਸ਼ਾਲ ਵੀ ਗਿਫਟ ਕੀਤੀ।ਇਸ ਦੇ ਨਾਲ ਹੀ ਪੰਜਾਬ ਦੇ ਹੁਸ਼ਿਆਰਪੁਰ ਦੀ ਬਣੀ ਇੱਕ ਲੱਕੜ ਦੀ ਪੇਟੀ ਵੀ ਦਿੱਤੀ। 
52 ਸਾਲ ਦੀ ਪੰਰਪਰਾ ਨੂੰ ਅੱਗੇ ਵਧਾਇਆ
ਇੰਨਾ ਹੀ ਨਹੀਂ ਮੋਦੀ ਨੇ 52 ਸਾਲ ਪੁਰਾਣੀ ਇਤਿਹਾਸਕ ਪਰੰਪਰਾ ਨੂੰ ਅੱਗੇ ਵਧਾਉਂਦੇ ਹੁਏ ਇਬਰਾਹਿਮ ਲਿੰਕਨ ਦੇ ਦੇਹਾਂਤ ਮਗਰੋਂ ਸਾਲ 1965 ਵਿੱਚ ਜਾਰੀ ਪੋਸਟਲ ਸਟੈਂਪ ਡੋਨਾਲਡ ਟਰੰਪ ਨੂੰ ਦਿੱਤਾ।

PunjabKesari
ਟਰੰਪ ਨੇ ਇੰਝ ਕੀਤਾ ਸਵਾਗਤ
ਵ੍ਹਾਈਟ ਹਾਊਸ ਵਿੱਚ ਟਰੰਪ ਨੇ ਮੋਦੀ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ। ਉਨ੍ਹਾਂ ਨੇ ਮੋਦੀ ਨੂੰ ਲਿੰਕਨ ਦੇ ਮਸ਼ਹੂਰ ਗੇਟਿਸਬਰਗ ਸਪੀਚ ਦੀ ਕਾਪੀ ਅਤੇ ਉਹ ਡੈਸਕ ਵਿਖਾਈ ਜਿਸ ਉੱਤੇ ਉਹ ਲਿਖਿਆ ਕਰਦੇ ਸਨ।


Related News