ਪਿੰਡ ''ਚ ਲੱਗ ਰਹੇ ਮੋਬਾਇਲ ਟਾਵਰ ਦੇ ਵਿਰੋਧ ''ਚ ਟੈਂਕੀ ''ਤੇ ਚੜ੍ਹੇ ਨੌਜਵਾਨ

09/22/2017 12:22:00 PM

ਫਰੀਦਕੋਟ (ਜਗਤਾਰ ਦੋਸਾਂਝ) : ਫਰੀਦਕੋਟ ਜ਼ਿਲੇ ਦੇ ਹਲਕਾ ਜੈਤੋ ਦੇ ਪਿੰਡ ਬਹਿਬਲ ਖੁਰਦ 'ਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਇਕ ਮੋਬਾਇਲ ਟਾਵਰ ਪਿੰਡ 'ਚ ਲੱਗਣ ਦੇ ਵਿਰੋਧ 'ਚ ਪਿੰਡ ਦੇ ਨੌਜਵਾਨ ਟੈਂਕੀ 'ਤੇ ਚੜ੍ਹ ਗਏ। ਦਰਅਸਲ ਪਿੰਡ 'ਚ ਜੀਓ ਮੋਬਾਇਲ ਕੰਪਨੀ ਦਾ ਟਾਵਰ ਲੱਗਣਾ ਸੀ। ਇਸ ਦੇ ਵਿਰੋਧ 'ਚ ਪਿੰਡ ਦੇ ਕੁਝ ਨੌਜਵਾਨ ਹੱਥਾਂ 'ਚ ਪੈਟਰੋਲ ਦੀ ਕੈਨੀਆਂ ਲੈ ਕੇ ਟੈਂਕੀ 'ਤੇ ਚੜ੍ਹ ਗਏ ਤਾਂ ਪ੍ਰਸ਼ਾਸਨ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਮੌਕੇ 'ਤੇ ਪੁੱਜੀ ਪੁਲਸ ਨੇ ਇਨ੍ਹਾਂ ਨੌਜਵਾਨਾਂ ਨੂੰ ਸ਼ਾਂਤ ਕਰਕੇ ਟੈਂਕੀ ਤੋਂ ਉਤਾਰਿਆ।
ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਤਿੰਨ ਮਹੀਨੇ ਪਹਿਲਾਂ ਵੀ ਪਿੰਡ ਵਿਚ ਮੋਬਾਇਲ ਟਾਵਰ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਉਨ੍ਹਾਂ ਦੇ ਵਿਰੋਧ 'ਤੇ ਡਿਪਟੀ ਕਮਿਸ਼ਨਰ ਨੇ ਲਿਖਤੀ ਰੂਪ 'ਚ ਇਸ ਟਾਵਰ ਨਾ ਬਣਾਉਣ ਦੇ ਹੁਕਮ ਜਾਰੀ ਕੀਤੇ ਸਨ ਪਰ ਇਸ ਦੇ ਬਾਵਜੂਦ ਕੰਪਨੀ ਇੱਥੇ ਟਾਵਰ ਬਣਾਉਣ ਆ ਗਈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਹ ਟਾਵਰ ਪਿੰਡ ਦੀ ਆਬਾਦੀ ਤੋਂ ਬਾਹਰ ਲੱਗਣਾ ਚਾਹੀਦਾ ਹੈ।


Related News