ਜਲੰਧਰ ਦੇ ਚਾਰਾਂ ਵਿਧਾਇਕਾਂ ਨੇ ਰੋਕੇ 100 ਕਰੋੜ ਰੁਪਏ ਦੇ ਟੈਂਡਰ, ਕਿਹਾ ਰਿਵੀਊ ਤੋਂ ਬਾਅਦ ਹੋਣਗੇ ਵਿਕਾਸ ਕਾਰਜ

08/18/2017 9:21:34 PM

ਜਲੰਧਰ — ਸ਼ਹਿਰ ਦੇ ਚਾਰੇ ਵਿਧਾਇਕਾਂ ਨੇ ਸਮੀਖਿਆ ਲਈ 100 ਕਰੋੜ ਰੁਪਏ ਦੇ ਟੈਂਡਰ ਰੋਕ ਲਏ ਹਨ। ਇਹ ਟੈਂਡਰ ਅਮਰੂਤ ਯੋਜਨਾ ਦੇ ਹਨ। ਪੁਰਾਣੇ ਇਲਾਕੇ 'ਚ 50 ਕਿਲੋਮੀਟਰ ਪੀਣ ਵਾਲੇ ਪਾਣੀ ਦੀ ਸਪਲਾਈ ਦੀਆਂ ਪਾਈਪਾਂ ਇਲਾਕੇ 'ਚ 50 ਕਿਲੋਮੀਟਰ ਪੀਣ ਦੇ ਪਾਣੀ ਦੀ ਸਪਲਾਈ ਦੀਆਂ ਪਾਈਪਾਂ ਬਦਲਣ, 100 ਕਿਲੋਮੀਟਰ ਨਵੀਆਂ ਲਾਈਨਾਂ ਪਾਉਣ, 7 ਟੈਂਕੀਆਂ ਤੇ 7 ਹੀ ਟੀਊਬਵੇਲ ਲਗਾਉਣ ਦਾ ਕੰਮ ਫਿਲਹਾਲ ਅਟਕ ਗਿਆ ਹੈ। ਜਿਥੇ ਪਾਈਪਾਂ ਬਦਲੀਆਂ ਜਾਣੀਆਂ ਹਨ, ਉਥੇ ਪੁਰਾਣੀਆਂ ਪਾਈਪਾਂ ਖਰਾਬ ਹੋ ਚੁੱਕੀਆਂ ਹਨ, ਜੋ ਬਿਮਾਰੀ ਦਾ ਕਾਰਨ ਬਣ ਰਹੀਆਂ ਹਨ।
ਕਾਂਗਰਸ ਵਿਧਾਇਕ ਪਰਗਟ ਸਿੰਘ, ਰਾਜਿਦੰਰ ਬੇਰੀ, ਬਾਵਾ ਹੈਨਰੀ, ਸੁਸ਼ੀਲ ਰਿੰਕੂ ਨੇ ਪਿਛਲੇ ਦਿਨੀਂ ਨਗਰ ਨਿਗਮ ਕਮਿਸ਼ਨਰ ਡਾ. ਬਸੰਤ ਗਰਗ ਨਾਲ ਮੀਟਿੰਗ ਕਰ ਕੇ ਕਰੀਬ 100 ਕਰੋੜ ਦੇ ਪ੍ਰਾਜੈਕਟ ਦੇ ਟੈਂਡਰ ਫਾਈਨਲ ਕਰਨ ਲਈ ਕਿਹਾ ਸੀ।
ਵਿਧਾਇਕਾਂ ਨੇ ਕਿਹਾ ਹੈ ਕਿ ਸਾਰੇ ਕੰਮਾਂ ਦੇ ਪ੍ਰੋਜੈਕਟ ਦੀ ਸਮੀਖਿਆ ਕੀਤੀ ਜਾਵੇਗੀ। ਪਬਲਿਕ ਫੰਡ ਵੇਸਟ ਨਹੀਂ ਹੋਣ ਦਿੱਤਾ ਜਾਵੇਗਾ, ਜੋ 100 ਕਰੋੜ ਰੁਪਏ ਦੇ ਕੰਮ ਰੋਕੇ ਗਏ ਹਨ, ਉਨ੍ਹਾਂ 'ਚੋਂ 84.66 ਕਰੋੜ ਰੁਪਏ ਦਾ ਟੈਂਡਰ 14 ਅਗਸਤ ਨੂੰ ਓਪਨ ਹੋਣਾ ਸੀ, 7 ਟੈਂਕੀਆਂ ਨੂੰ ਟੈਂਡਰ 16 ਤੇ ਟੈਂਕੀਆਂ ਨਾਲ ਲੱਗਣ ਵਾਲੇ ਟਿਊਬਵੇਲ ਓਪਨ ਹੋਣ ਦੀ ਤਾਰੀਕ 18 ਅਗਸਤ ਹੈ।
ਨਿਗਮ ਦੇ ਐੱਸ. ਈ. ਲਖਵਿੰਦਰ ਸਿੰਘ ਨੇ ਕਿਹਾ ਕਿ ਫਿਲਹਾਲ ਟੈਂਡਰ ਰੱਦ ਕਰ ਦਿੱਤੇ ਗਏ ਹਨ ਤੇ ਦੋ ਤੋਂ ਤਿੰਨ ਹਫਤਿਆਂ 'ਚ ਨਵੀਂ ਪਲਾਨਿੰਗ ਦੇ ਨਾਲ ਜਾਰੀ ਹੋਣਗੇ। ਵਿਧਾਇਕ ਪ੍ਰਾਜੈਕਟਾਂ ਦੀ ਸਮੀਖਿਆ ਕਰਨਾ ਚਾਹੁੰਦੇ ਹਨ। ਜੋ ਵੀ ਬਦਲਾਅ ਹੋਵੇਗਾ, ਉਸ ਦੇ ਮੁਤਾਬਕ ਨਵੇਂ ਟੈਂਡਰ ਜਾਰੀ ਕਰਨਗੇ। 84 ਕਰੋੜ ਦਾ ਟੈਂਡਰ ਤੀਜੀ ਵਾਰ ਫਲੋਟ ਕੀਤਾ ਗਿਆ ਸੀ। ਦੋ ਵਾਰ ਕਿਸੇ ਨੇ ਟੈਂਡਰ ਨਹੀਂ ਭਰਿਆ ਸੀ ਤੇ ਹੁਣ ਤੀਜੀ ਵਾਰ ਵੀ ਕੋਈ ਕੰਪਨੀ ਟੈਂਡਰ ਚੁੱਕਣ ਨਹੀਂ ਆਈ ਸੀ। ਨਿਗਮ ਅਫਸਰਾਂ ਨੇ ਵੱਡੀ ਕੰਪਨੀਆਂ ਨਾਲ ਖੁਦ ਹੀ ਸੰਪਰਕ ਕਰਨਾ ਸੀ। ਸ਼ਹਿਰ 'ਚ 24 ਘੰਟੇ ਪਾਣੀ ਸਪਲਾਈ ਲਈ ਅਮਰੂਤ ਯੋਜਨਾ 'ਚ 32 ਟੈਂਕੀਆਂ ਬਨਾਉਣੀਆਂ ਹਨ, ਜਿਨ੍ਹਾਂ 'ਚੋਂ ਪਹਿਲੇ ਸਾਲ 7 ਟੈਂਕੀਆਂ ਬਣਾਈਆਂ ਜਾਣਗੀਆਂ। ਇਨ੍ਹਾਂ ਨਾਲ 7 ਟਿਊਬਵੇਲ ਕਮ ਪੰਪਿਗ ਸਟੇਸ਼ਨ ਬਨਾਉਣੇ ਹਨ। ਇਹ ਪ੍ਰੋਜੈਕਟ ਕਰੀਬ 15 ਕਰੀਬ ਦਾ ਹੈ। 
ਇਹ ਮੇਅਰ ਸੁਨੀਲ ਜੋਤੀ ਦਾ ਕਹਿਣਾ ਹੈ ਕਿ ਸੂਬਾ ਸਰਕਾਰ ਨੇ ਹੁਣ ਤਕ ਕੋਈ ਨਹੀਂ ਕਰਵਾਇਆ। ਜੋ ਕੰਮ ਚਲ ਰਹੇ ਸਨ, ਉਹ ਸਮੀਖਿਆ ਲਈ ਰੋਕ ਲਏ। ਇਹ ਹੀ ਹੁਣ ਵਿਧਾਇਕ ਕਰ ਰਹੇ ਹਨ। ਇਨ੍ਹਾਂ ਦੀ ਸਲਾਹ ਹੈ ਕਿ ਪਹਿਲਾਂ ਕੁਝ ਕੰਮ ਕਰਵਾ ਲਵੋ ਫਿਰ ਹੀ ਰਿਵੀਊ ਦੀ ਜ਼ਰੂਰਤ ਹੋਵੇਗੀ। ਡਿਵੈਲਪਮੈਂਟ ਦੇ ਕੰਮ ਰੁਕਵਾ ਕੇ ਜਨਤਾ ਨੂੰ ਪਹਿਲਾਂ ਹੀ ਪਰੇਸ਼ਾਨ ਕਰ ਰੱਖਿਆ ਹੈ।


Related News