ਸੜਕ ਹਾਦਸੇ ''ਚ ਜ਼ਖਮੀ ਹੋਏ ਦੋ ਨੌਜਵਾਨਾਂ ਦਾ ਹਾਲਚਾਲ ਪੁੱਛਣ ਹਸਪਤਾਲ ਪਹੁੰਚੇ ਵਿਧਾਇਕ ਅਗਨੀਹੋਤਰੀ

10/17/2017 11:40:11 AM

ਝਬਾਲ (ਨਰਿੰਦਰ) - ਬੀਤੇ ਦਿਨੀਂ ਪਿੰਡ ਸੋਹਲ ਨੇੜੇ ਦੋ ਮੋਟਰਸਾਈਕਲਾ ਦੀ ਜ਼ਬਰਦਸਤ ਟੱਕਰ ਹੋਣ ਨਾਲ ਗੰਭੀਰ ਜ਼ਖਮੀ ਹੋਏ ਦੋ ਨੌਜਵਾਨ ਰਣਜੀਤ ਸਿੰਘ ਪੁੱਤਰ ਡਾਂ. ਸੰਤੋਖ ਸਿੰਘ ਸੋਹਲ ਅਤੇ ਤੇਜਬੀਰ ਸਿੰਘ ਪੁੱਤਰ ਲਖਵਿੰਦਰ ਸਿੰਘ ਦੋਵੇਂ ਵਾਸੀ ਸੋਹਲ ਜਿਹੜੇ ਦੋਵੇ ਹੀ ਜ਼ੇਰੇ ਇਲਾਜ ਅਮ੍ਰਿਤਸਰ ਦੇ ਪ੍ਰਾਈਵੇਟ ਹਸਪਤਾਲ ਦਾਖਲ ਹਨ ਦਾ ਪਤਾ ਲੈਣ ਲਈ ਤਰਨਤਾਰਨ ਹਲਕੇ ਦੇ ਵਿਧਾਇਕ ਡਾ. ਧਰਮਵੀਰ ਅਗਨੀਹੋਤਰੀ ਕਾਗਰਸੀ ਵਰਕਰਾਂ ਸਮੇਤ ਪਹੁੰਚੇ। ਜਿਥੇ ਉਨ੍ਹਾਂ ਗੰਭੀਰ ਜ਼ਖਮੀ ਦੋਵੇ ਨੌਜਵਾਨਾਂ ਦਾ ਹਾਲਚਾਲ ਪੁੱਛਿਆਂ ਤੇ ਜਲਦੀ ਰਾਜੀ ਹੋਣ ਦੀ ਕਾਮਨਾਂ ਕੀਤੀ ।ਇਸ ਸਮੇਂ ਡਾ. ਸੰਤੋਖ ਸਿੰਘ ਸੋਹਲ, ਬਲਾਕ ਪ੍ਰਧਾਨ ਸੋਨੂੰ ਦੋਦੇ, ਪਰਮਬੀਰ ਸਿੰਘ ਤਰਨਤਾਰਨ, ਪੀ. ਏ ਰਾਣਾਂ ਡਿਆਲ ਆਦਿ ਹਜ਼ਾਰ ਸਨ।


Related News