...ਜਦੋਂ ਸੂਰਜ ਛਿਪਣ ਤੋਂ ਬਾਅਦ ਵੀ ਝੰਡਾ ਉਤਾਰਨਾ ਭੁੱਲੇ ਕਾਂਗਰਸੀ

08/17/2017 8:00:47 AM

ਭਾਦਸੋਂ  (ਅਵਤਾਰ) - ਆਜ਼ਾਦੀ ਦੇ 71ਵੇਂ ਦਿਹਾੜੇ ਮੌਕੇ ਬੱਸ ਸਟੈਂਡ ਦੇ ਮੇਨ ਚੌਕ ਵਿਚ ਕਾਂਗਰਸੀ ਵਰਕਰਾਂ ਵੱਲੋਂ ਆਪਣੇ ਪੱਧਰ 'ਤੇ ਤਿਰੰਗਾ ਝੰਡਾ ਲਹਿਰਾਇਆ ਗਿਆ ਪਰ ਦੇਰ ਸ਼ਾਮ ਸੂਰਜ ਛਿਪਣ ਤੋਂ ਬਾਅਦ ਝੰਡਾ ਉਤਾਰਿਆ ਨਹੀਂ ਗਿਆ। ਇਸ ਮਾਮਲੇ ਬਾਰੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਭਿਣਕ ਪੈਣ 'ਤੇ ਝੰਡਾ ਉਤਾਰਿਆ ਗਿਆ। ਬੱਸ ਸਟੈਂਡ 'ਤੇ ਖੜ੍ਹੇ ਲੋਕਾਂ ਵਿਚ ਇਸ ਕੁਤਾਹੀ ਪ੍ਰਤੀ ਨਿਰਾਸ਼ਾ ਪਾਈ ਗਈ ਕਿਉਂਕਿ ਝੰਡਾ ਲਹਿਰਾਉਣ ਸਬੰਧੀ ਜ਼ਰੂਰੀ ਨਿਯਮ ਹਨ ਪਰ ਅੱਜਕਲ ਕੁੱਝ ਲੋਕ ਆਪਣਾ ਪ੍ਰਚਾਰ ਸੋਸ਼ਲ ਨੈੱਟਵਰਕ 'ਤੇ ਫੋਕੀ ਸ਼ੋਹਰਤ ਕਰਨ ਲਈ ਤਿਰੰਗੇ ਝੰਡੇ ਦੀ ਮਾਣ-ਮਰਿਆਦਾ ਨੂੰ ਭੁੱਲ ਜਾਂਦੇ ਹਨ, ਜਿਸ ਬਾਰੇ ਪ੍ਰਸ਼ਾਸਨ ਨੂੰ ਸਖਤ ਹੋਣ ਦੀ ਲੋੜ ਹੈ ਤਾਂ ਜੋ ਤਿਰੰਗੇ ਝੰਡੇ ਦੀ ਮਾਣ-ਮਰਿਆਦਾ ਬਰਕਰਾਰ ਰਹੇ।


Related News