ਵਿਆਹ ਦਾ ਝਾਂਸਾ ਦੇ ਕੇ ਨਾਬਾਲਗ ਲੜਕੀ ਨੂੰ ਅਗਵਾ ਕਰਨ ਦੇ ਮਾਮਲੇ ''ਚ 2 ਨਾਮਜ਼ਦ

07/23/2017 5:39:09 PM

ਕਪੂਰਥਲਾ(ਮਲਹੋਤਰਾ)— ਇਕ ਨਾਬਾਲਗ ਲੜਕੀ ਨੂੰ ਵਿਆਹ ਦਾ ਸਾਂਝਾ ਦੇ ਕੇ ਉਸ ਨੂੰ ਅਗਵਾ ਕਰਨ ਦੇ ਮਾਮਲੇ 'ਚ ਥਾਣਾ ਸਿਟੀ ਪੁਲਸ ਨੇ ਦੋ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ। ਥਾਣਾ ਸਿਟੀ ਪੁਲਸ 'ਚ ਦਿੱਤੀ ਆਪਣੀ ਸ਼ਿਕਾਇਤ 'ਚ ਸੁਖਵਿੰਦਰ ਸਿੰਘ ਪੁੱਤਰ ਜੋਗਿੰਦਰ ਸਿੰਘ ਨਿਵਾਸੀ ਪਿੰਡ ਪੱਤਰ ਖੁਰਦ ਜਲੰਧਰ ਨੇ ਦਸਿਆ ਕਿ ਉਸ ਦੀ ਭਾਣਜੀ ਦੀਪਿਕਾ (ਕਾਲਪਨਿਕ ਨਾਮ) ਜੋ ਸਰਕਾਰੀ ਗਰਲਜ਼ ਸਕੂਲ ਕਪੂਰਥਲਾ 'ਚ ਪੜ੍ਹਦੀ ਹੈ। 12 ਜੁਲਾਈ ਨੂੰ ਸਕੂਲ 'ਚ ਛੁੱਟੀ ਦੇ ਬਾਅਦ ਘਰ ਨਹੀਂ ਆਈ, ਜਿਸ 'ਤੇ ਲੜਕੀ ਦੀ ਮਾਤਾ ਨੇ ਥਾਣਾ ਸਿਟੀ ਪੁਲਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ। ਜਿਸ 'ਤੇ ਥਾਣਾ ਸਿਟੀ ਪੁਲਸ ਨੇ ਸ਼ਿਕਾਇਤਕਰਤਾ ਅਨੁਸਾਰ ਕਰਨ ਸ਼ਰਮਾ ਉਫਰ ਸੋਢੀ ਪੁੱਤਰ ਦਵਿੰਦਰਪਾਲ ਨਿਵਾਸੀ ਪਿੰਡ ਸਾਹਿਬਾ, ਥਾਣਾ ਬਲਾਚੌਰ 'ਤੇ ਉਸ ਦਾ ਜੀਜਾ ਜਤਿੰਦਰਪਾਲ ਪੁੱਤਰ ਪਰਮਜੀਤ ਸਿੰਘ ਨਿਵਾਸੀ ਗੜ੍ਹੀ ਕਾਨੂਗੋ ਥਾਣਾ ਬਲਾਚੌਰ ਜ਼ਿਲਾ ਨਵਾਂਸ਼ਹਿਰ ਨੂੰ ਥਾਣਾ ਸਿਟੀ ਬੁਲਾਇਆ ਪਰ ਇਨ੍ਹਾਂ ਦੋਵਾਂ ਨੇ ਦੀਪਿਕਾ ਸਬੰਧੀ ਕਿਸੇ ਤਰ੍ਹਾਂ ਦੀ ਜਾਣਕਾਰੀ ਸਬੰਧੀ ਸਾਫ ਮਨ੍ਹਾ ਕਰ ਦਿੱਤਾ। 
ਪੀੜਤ ਨੇ ਦੱਸਿਆ ਕਿ ਆਪਣੇ ਤੌਰ 'ਤੇ ਕੀਤੀ ਗਈ ਜਾਂਚ ਪੜਤਾਲ ਉਪਰੰਤ ਉਸ ਨੂੰ ਯਕੀਨ ਹੋ ਚੁੱਕਾ ਹੈ ਕਿ ਉਸ ਦੀ ਭਾਣਜੀ ਦੀਪਿਕਾ ਨੂੰ ਵਿਆਹ ਦਾ ਸਾਂਝਾ ਦੇ ਕੇ ਕਰਨ ਸ਼ਰਮਾ ਉਰਫ ਸੋਢੀ ਤੇ ਉਸ ਦਾ ਜੀਜਾ ਜਤਿੰਦਰਪਾਲ ਆਪਣੇ ਨਾਲ ਲੈ ਗਏ ਹਨ, ਜੋ ਬਲਾਚੌਰ ਦੇ ਹਨ। ਥਾਣਾ ਸਿਟੀ ਪੁਲਸ ਨੇ ਜਾਂਚ ਪੜਤਾਲ ਤੋਂ ਬਾਅਦ ਦੋਵੇਂ ਦੋਸ਼ੀਆਂ ਖਿਲਾਫ ਉਕਤ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ। ਥਾਣਾ ਸਿਟੀ ਐੱਸ. ਐੱਚ. ਓ. ਜਤਿੰਦਰਜੀਤ ਸਿੰਘ ਨੇ ਦੱਸਿਆ ਕਿ ਨਾਮਜ਼ਦ ਕੀਤੇ ਗਏ ਦੋਵੇਂ ਦੋਸ਼ੀਆਂ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ।


Related News