ਨਾਬਾਲਗ ਲੜਕੀ ਦੇ ਕਤਲ ''ਚ ਹੋਇਆ ਵੱਡਾ ਖੁਲਾਸਾ-ਮਾਮਾ ਹੀ ਨਿਕਲਿਆ ਦੋਸ਼ੀ

05/31/2017 2:40:06 AM

ਫਰੀਦਕੋਟ(ਜਗਤਾਰ)—ਕੋਟਕਪੂਰਾ ਫਰੀਦਕੋਟ ਮੁੱਖ ਮਾਰਗ ''ਤੇ ਪੈਂਦੇ ਪਿੰਡ ਸੰਧਵਾਂ ''ਚ ਜਲਾਲੇਆਨਾ ਰੋਡ ''ਤੇ ਰਜਬਾਹੇ ਨੇੜੇ ਸੁੱਟੀ ਨਾਬਾਲਕ ਲੜਕੀ ਦੇ ਕਤਲ ਦਾ ਮਾਮਲਾ ਅੱਜ ਹੱਲ ਹੋ ਗਿਆ ਹੈ ਜਿਸ ਨੂੰ ਪੁਲਸ ਨੇ 72 ਘੰਟਿਆਂ ''ਚ ਹੱਲ ਕੀਤਾ। ਜਿਸ ''ਚ 13-14 ਸਾਲਾਂ ਦੀ ਮ੍ਰਿਤਕ ਲੜਕੀ ਦੇਵੀ ਪੁੱਤਰੀ ਜਵਾਹਰ ਦਾ ਕਤਲ ਉਸਦੇ ਸਕੇ ਮਾਮੇ ਕਮਲ ਕੁਮਾਰ ਪੁੱਤਰ ਜਨਕ ਲਾਲ ਨੇ ਕੀਤਾ ਹੈ। ਪ੍ਰਾਪਤ ਜਾਣਕਾਰੀ ''ਤੇ ਪਤਾ ਲੱਗਾ ਹੈ ਕਿ ਲੜਕੀ ਦੇ ਮਾਤਾ-ਪਿਤਾ ਨਾ ਹੋਣ ਕਾਰਨ ਉਹ ਆਪਣੇ ਮਾਮੇ ਨਾਲ ਫਰੀਦਕੋਟ ਦੇ ਕੋਟਰਪੂਰਾ ਸੰਧਵਾਂ ''ਚ ਰਹਿ ਰਹੀ ਸੀ। ਮਾਮੇ ਨੇ ਉਸ ਨਬਾਲਿਗ ਮਾਸੂਮ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਅਤੇ ਉਸ ਤੋਂ ਬਾਅਦ ਉਸਦੇ ਹੀ ਦੁਪੱਟੇ ਨਾਲ ਉਸਦਾ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ।
ਐਸ.ਪੀ.ਡੀ. ਸੇਵਾ ਸਿੰਘ ਮੱਲੀ ਨੂੰ ਇਸ ਮਾਮਲੇ ਸਬੰਧੀ ਸੂਚਨਾ ਮਿਲਣ ''ਤੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ। ਜਾਂਚ ਦੌਰਾਨ ਪੁਲਸ ਨੂੰ  ਇੱਕ ਨਾਬਾਲਿਗ ਲੜਕੀ ਦੀ ਲਾਸ਼ ਮਿਲੀ। ਜਦੋਂ ਪੁਲਸ ਨੇ ਉਸਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਗਿਆ ਤਾਂ ਰਿਪੋਰਟ ''ਚ ਉਸ ਨਾਲ ਬਲਾਤਕਾਰ ਹੋਣ ਦੀ ਵੀ ਪੁਸ਼ਟੀ ਹੋਈ। ਸ਼ੱਕ ਦੇ ਆਧਾਰ ''ਤੇ ਪੁਲਸ ਨੇ ਮਾਮੇ ਤੋਂ ਪੁੱਛਗਿਲ ਕੀਤੀ ਅਤੇ ਸਾਰਾ ਮਾਮਲਾ ਸਾਹਮਣੇ ਆ ਗਿਆ। ਉਸ ਨੇ ਪੁਲਸ ਸਾਹਮਣੇ ਕਬੂਲ ਕਰ ਲਿਆ ਕਿ ਉਸਨੇ ਆਪਣੀ ਭਾਂਣਜੀ ਦਾ ਬਲਾਤਕਾਰ ਕਰਕੇ ਉਸਦੀ ਹੱਤਿਆ ਕੀਤੀ ਹੈ। ਫਿਲਹਾਲ ਪੁਲਸ ਨੇ ਦੋਸ਼ੀ ਮਾਮੇ ਨੂੰ ਕਾਬੂ ਕਰ ਲਿਆ ਹੈ ਅਤੇ ਉਸਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ।


Related News