ਨਵਾਂਸ਼ਹਿਰ ਵਿਚ 14 ਸਾਲਾ ਨਾਬਾਲਿਗ ਲੜਕੀ ਨਾਲ ਗੈਂਗਰੇਪ

Monday, July 17, 2017 1:17 PM
ਨਵਾਂਸ਼ਹਿਰ ਵਿਚ 14 ਸਾਲਾ ਨਾਬਾਲਿਗ ਲੜਕੀ ਨਾਲ ਗੈਂਗਰੇਪ

ਨਵਾਂਸ਼ਹਿਰ (ਜੋਬਨ) : ਨਵਾਂਸ਼ਹਿਰ ਦੇ ਕਾਠਗੜ੍ਹ ਵਿਚ 14 ਸਾਲਾ ਨਾਬਾਲਿਗ ਲੜਕੀ ਨਾਲ ਤਿੰਨ ਨੌਜਵਾਨਾਂ ਵਲੋਂ ਗੈਂਗਰੇਪ ਕਰਨ ਦਾ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਤਿੰਨ ਨੌਜਵਾਨਾਂ ਵਲੋਂ ਪਹਿਲਾਂ ਤਾਂ ਲੜਕੀ ਨੂੰ ਅਗਵਾ ਕਰਕੇ ਨਵਾਂਸ਼ਹਿਰ ਵਿਚ ਬੰਦ ਪਈ ਕੋਠੀ ਲਿਜਾਇਆ ਗਿਆ ਅਤੇ ਉਥੇ ਪਹੁੰਚ ਕੇ ਵਾਰੀ-ਵਾਰੀ ਨਾਬਾਲਿਗਾ ਨਾਲ ਜਬਰ-ਜ਼ਨਾਹ ਕੀਤਾ ਗਿਆ।
ਪੁਲਸ ਨੇ ਉਕਤ ਮਾਮਲੇ ਵਿਚ ਕਾਰਵਾਈ ਕਰਦੇ ਹੋਏ ਇਸ ਸ਼ਰਮਨਾਕ ਘਟਨਾ ਨੂੰ ਅੰਜਾਮ ਦੇਣ ਵਾਲੇ ਤਿੰਨੇ ਦਰਿੰਦਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਸ ਨੇ ਇਨ੍ਹਾਂ ਕੋਲੋਂ ਲੜਕੀ ਨੂੰ ਅਗਵਾ ਕਰਨ ਵਿਚ ਵਰਤੀ ਗਈ ਆਲਟੋ ਕਾਰ ਅਤੇ ਇਕ ਮੋਟਰਸਾਈਕਲ ਨੂੰ ਵੀ ਬਰਾਮਦ ਕਰ ਲਿਆ ਹੈ।