ਮਾਲ ਅਧਿਕਾਰੀਆਂ ਨੇ ਡੀ. ਸੀ. ਨੂੰ ਦਿੱਤਾ ਮੰਗ-ਪੱਤਰ

08/17/2017 1:43:50 PM

ਹੁਸ਼ਿਆਰਪੁਰ(ਘੁੰਮਣ)— ਵਿਜੀਲੈਂਸ ਵਿਭਾਗ 'ਤੇ ਧੱਕੇਸ਼ਾਹੀ ਦੇ ਦੋਸ਼ ਲਾਉਂਦੇ ਹੋਏ ਮਾਲ ਅਧਿਕਾਰੀਆਂ ਨੇ 18 ਤੋਂ 21 ਅਗਸਤ ਤੱਕ ਸਮੂਹਿਕ ਛੁੱਟੀ ਲੈਣ ਦਾ ਐਲਾਨ ਕੀਤਾ ਹੈ। ਬੁੱਧਵਾਰ ਨੂੰ ਇਥੇ ਹੁਸ਼ਿਆਰਪੁਰ, ਗੜ੍ਹਸ਼ੰਕਰ, ਦਸੂਹਾ, ਮੁਕੇਰੀਆਂ, ਭੂੰਗਾ, ਮਾਹਿਲਪੁਰ, ਗੜ੍ਹਦੀਵਾਲਾ, ਟਾਂਡਾ ਅਤੇ ਹਾਜੀਪੁਰ ਨਾਲ ਸੰਬੰਧਤ ਤਹਿਸੀਲਦਾਰਾਂ ਅਤੇ ਨਾਇਬ ਤਹਿਸੀਲਦਾਰਾਂ ਦੇ ਇਕ ਵਫਦ ਨੇ ਡਿਪਟੀ ਕਮਿਸ਼ਨਰ ਵਿਪੁਲ ਉੱਜਵਲ ਨੂੰ ਇਕ ਮੰਗ-ਪੱਤਰ ਭੇਟ ਕਰਦੇ ਹੋਏ ਆਪਣੇ ਫੈਸਲੇ ਸਬੰਧੀ ਜਾਣੂੰ ਕਰਵਾਇਆ। 
ਉਨ੍ਹਾਂ ਕਿਹਾ ਕਿ ਵਿਜੀਲੈਂਸ ਵਿਭਾਗ ਵੱਲੋਂ ਅਮਲੋਹ ਦੇ ਤਹਿਸੀਲਦਾਰ ਨਵਦੀਪ ਸਿੰਘ ਨਾਲ ਜਲੰਧਰ ਦੇ ਅਲਾਟਮੈਂਟ ਕੇਸ 'ਚ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਮਾਲ ਅਧਿਕਾਰੀਆਂ ਨੇ ਕਿਹਾ ਕਿ ਜੇਕਰ ਇਹ ਕਾਰਵਾਈ ਨਾ ਰੋਕੀ ਗਈ ਤਾਂ 21 ਅਗਸਤ ਤੋਂ ਬਾਅਦ ਰਾਜ ਭਰ ਦੇ ਮਾਲ ਅਧਿਕਾਰੀ ਅਨਿਸ਼ਚਿਤ ਸਮੇਂ ਲਈ ਹੜਤਾਲ 'ਤੇ ਚਲੇ ਜਾਣਗੇ।


Related News