ਕਸ਼ਯਪ ਰਾਜਪੂਤ ਮਹਿਰਾ ਸਿੱਖ਼ ਮਹਾਂਸਭਾ ਦੀ ਅਹਿੰਮ ਮੀਟਿੰਗ

12/12/2017 4:33:14 PM

ਜ਼ੀਰਾ (ਅਕਾਲੀਆਂ ਵਾਲਾ) - ਕਸ਼ਯਪ ਰਾਜਪੂਤ ਮਹਿਰਾ ਸਿੱਖ਼ ਮਹਾਂਸਭਾ ਦੀ ਅਹਿੰਮ ਮੀਟਿੰਗ ਜ਼ਿਲਾ ਪ੍ਰਧਾਨ ਕਰਮਜੀਤ ਸਿੰਘ ਕੌੜਾ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਮਹੱਲਾ ਚਾਹ ਬੇਰੀਆਂ ਜ਼ੀਰਾ ਵਿਖੇ ਹੋਈ। ਮੀਟਿੰਗ ਵਿੱਚ ਭਰਵੀਂ ਗਿਣਤੀ ਰਾਹੀਂ ਵਰਕਰਾਂ ਅਤੇ ਬਰਾਦਰੀ ਦੇ ਨੌਜਵਾਨਾਂ ਨੇ ਹਿੱਸਾ ਲਿਆ । ਮੀਟਿੰਗ ਨੂੰ ਸੰਬੋਧਨ ਕਰਦਿਆ ਜਿਲਾ ਪ੍ਰਧਾਨ ਕਰਮਜੀਤ ਸਿੰਘ ਕੋੜਾਂ ਨੇ ਕਿਹਾ ਕਿ ਸਿੱਖ਼ ਪੰਥ ਦੇ ਗੋਰਵਮਈ ਇਤਿਹਾਸ ਵਿੱਚ ਮਹਿਰਾ ਸਿੱਖ਼ ਦੇ ਬਜ਼ੁਰਗ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਦੀ ਸ਼ਹਾਦਤ ਲਾਮਿਸਾਲ ਹੈ। ਉਨ•ਾਂ ਕਿਹਾ ਕਿ ਕਸ਼ਯਪ ਰਾਜਪੂਤ ਮਹਿਰਾ ਸਭਾ ਜਿਲਾ ਮੋਗਾ ਵਲੋ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਯਾਦਗਾਰ ਬਣਾਉਣ ਲਈ ਜਿਲਾ ਮੋਗਾ ਜ਼ੀਰਾ ਝਤਰਾ ਰੋਡ ਉਪਰ ਜ਼ਮੀਨ ਖ੍ਰੀਦ ਕੀਤੀ ਗਈ ਹੈ ਅਤੇ ਯਾਦਗਾਰ ਬਣਾਉਣ ਦਾ ਕੰਮ ਆਰੰਭ ਕਰ ਦਿੱਤਾ ਗਿਆ ਹੈ। ਉਨਾਂ ਕਿਹਾ ਕਿ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਯਾਦਗਾਰ ਬਣਾਉਣ ਲਈ ਸਾਂਝੇ ਸਹਿਯੋਗ ਦੀ ਲੋੜ ਹੈ ਤਾਂ ਜੋ ਸਮੇਂ ਸਿਰ ਯਾਦਗਾਰੀ ਅਸਥਾਨ ਜਲਦ ਬਣਾਏ ਜਾਣ। ਉਨ•ਾਂ ਕਿਹਾ ਕਿ ਮੋਗਾ ਜਿਲੇ ਵਲੋ ਕੀਤੇ ਜਾ ਰਹੇ ਕਾਰਜ਼ ਅਤੀ ਸ਼ਲਾਘਾਯੋਗ ਹਨ ਪਰ ਪੰਜਾਬ ਸਰਕਾਰ ਨੂੰ ਵੀ ਇਨ•ਾਂ ਕਾਰਜ਼ਾ ਵਿੱਚ ਸਹਿਯੋਗ ਦੇਣਾ ਚਾਹੀਦਾ ਹੈ ਅਤੇ ਬਾਬਾ ਮੋਤੀ ਰਾਮ ਮਹਿਰਾ ਜੀ ਅਤੇ ਪਰਿਵਾਰ ਦੇ ਸ਼ਹੀਦੀ ਸਮਾਗਮ ਸਰਕਾਰੀ ਤੌਰ ਤੇ ਮਨਾਏ ਜਾਣ। ਇਸ ਮੌਕੇ ਮੀਟਿੰਗ ਵਿੱਚ ਉਪ ਪ੍ਰਧਾਨ ਸੁਰਿੰਦਰ ਸਿੰਘ ਸੋਢੀ, ਸ਼ਮਿੰਦਰ ਸਿੰਘ ਰਾਜਪੂਤ, ਰਮਨ ਕੁਮਾਰ ਕੌੜਾ, ਮੁਕੰੰਦ ਸਿੰਘ, ਮਲਕੀਤ ਸਿੰਘ ਜੇਈ, ਮੱਸਾ ਸਿੰਘ, ਮਹਿਲ ਸਿੰਘ, ਮਨਜੀਤ ਸਿੰਘ ਕੋੜਾ, ਜਗਰੂਪ ਸਿੰਘ, ਬੂਟਾ ਸਿੰਘ, ਕੁਲਦੀਪ ਸਿੰਘ, ਦਰਸ਼ਨ ਸਿੰਘ, ਦਲੀਪ ਸਿੰਘ, ਰਾਜ ਕੁਮਾਰ ਕੋੜਾ, ਸੰਜੀਵ ਸਿੰਘ, ਮਹਿੰਦਰ ਸਿੰਘ, ਸਰਬਜੀਤ ਸਿੰਘ ਕੋੜਾ, ਮਨਦੀਪ ਸਿੰਘ , ਅਮਰਜੀਤ ਸਿੰਘ, ਬਲਵੀਰ ਸਿੰਘ ਆਦਿ ਹਾਜ਼ਰ ਸਨ।  


Related News