ਨਕਾਬਪੋਸ਼ ਲੁਟੇਰਿਆਂ ਨੇ ਲੁੱਟੇ 10 ਹਜ਼ਾਰ ਤੇ ਮੋਬਾਇਲ ਫੋਨ

06/27/2017 1:48:27 PM

ਗੜ੍ਹਸ਼ੰਕਰ (ਬੈਜ ਨਾਥ)— ਮੋਟਰਸਾਇਕਲ ਸਵਾਰ ਤਿੰਨ ਨਕਾਬਪੋਸ਼ ਲੁਟੇਰਿਆਂ ਵੱਲੋਂ ਦਿਨ-ਦਿਹਾੜੇ ਇਕ ਵਿਅਕਤੀ ਕੋਲੋਂ 10 ਹਜ਼ਾਰ ਰੁਪਏ ਤੇ ਮੋਬਾਇਲ ਫੋਨ ਖੋਹ ਕੇ ਫ਼ਰਾਰ ਹੋਣ ਦੀ ਖ਼ਬਰ ਹੈ। ਲਖਵੀਰ ਸਿੰਘ ਪੁੱਤਰ ਸੇਵਾ ਸਿੰਘ ਨਿਵਾਸੀ ਪਿੰਡ ਸਹੂੰਗੜਾ ਨੇ ਦੱਸਿਆ ਕਿ ਕਰੀਬ 12 ਵਜੇ ਉਹ ਆਪਣੇ ਮੋਟਰਸਾਇਕਲ 'ਤੇ ਰੋੜਮਜਾਰਾ ਤੋਂ ਸਹੂੰਗੜਾ ਜਾ ਰਿਹਾ ਸੀ। ਪਿੱਛੋਂ ਇਕ ਕਾਲੇ/ਚਿੱਟੇ ਰੰਗ ਦੇ ਅਪਾਚੇ ਮੋਟਰਸਾਈਕਲ 'ਤੇ ਸਵਾਰ ਤਿੰਨ ਨੌਜਵਾਨ, ਜਿਨ੍ਹਾਂ ਦੇ ਮੂੰਹ ਢਕੇ ਹੋਏ ਸਨ, ਮੈਨੂੰ ਰੋਕ ਕੇ ਮੇਰੀ ਜੇਬ ਵਿਚ ਰੱਖੇ 10 ਹਜ਼ਾਰ ਰੁਪਏ ਤੇ ਮੋਬਾਇਲ ਫੋਨ ਖੋਹ ਕੇ ਫ਼ਰਾਰ ਹੋ ਗਏ। ਲੁਟੇਰਿਆਂ ਨੇ ਮੋਟਰਸਾਇਕਲ ਦੀ ਨੰਬਰ ਪਲੇਟ 'ਤੇ ਮਿੱਟੀ ਲਾਈ ਹੋਣ ਕਰ ਕੇ ਨੰਬਰ ਪੜ੍ਹਿਆ ਨਹੀਂ ਜਾ ਸਕਿਆ। ਲਖਵੀਰ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਪੁਲਸ ਨੂੰ ਸੂਚਨਾ ਦੇ ਦਿੱਤੀ ਗਈ ਹੈ।


Related News