ਮਾਮਲਾ ਵਿਆਹੁਤਾ ਔਰਤ ਦੀ ਮੌਤ ਦਾ, ਮੁਲਜ਼ਮ ਪਤੀ ਕਾਬੂ

11/19/2017 9:30:19 AM

ਪਠਾਨਕੋਟ (ਸ਼ਾਰਦਾ) - ਧਾਰਕਲਾਂ ਦੇ ਅਰਧ ਪਹਾੜੀ ਪਿੰਡ ਦੁਖਨਿਆਲੀ ਵਿਚ ਵਿਆਹੁਤਾ ਦੋ ਬੱਚਿਆਂ ਦੀ ਮਾਂ ਦੀ ਮੌਤ ਦੇ ਮਾਮਲੇ ਵਿਚ ਮੁਲਜ਼ਮ ਪਤੀ ਬਿੱਟੂ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਦੁਨੇਰਾ ਪੁਲਸ ਚੌਕੀ ਇੰਚਾਰਜ ਅਰੁਣ ਕੁਮਾਰ ਨੇ ਦੱਸਿਆ ਕਿ ਉਸ ਤੋਂ ਪਹਿਲਾਂ ਪੁਲਸ ਨੇ ਮ੍ਰਿਤਕਾ ਸ਼ਾਂਤੀ ਦੇ ਭਰਾ ਬਿਟੂ ਕੁਮਾਰ ਪੁੱਤਰ ਜੈਸ਼ੀ ਵਾਸੀ ਪਿੰਡ ਕੁੰਨਾ (ਡਲਹੌਜ਼ੀ) ਦੇ ਬਿਆਨਾਂ ਦੇ ਆਧਾਰ 'ਤੇ ਮੁਲਜ਼ਮ ਪਤੀ ਖਿਲਾਫ਼ ਮੁਕੱਦਮਾ ਦਰਜ ਕੀਤਾ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਅੱਜ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਥੋਂ ਉਸ ਨੂੰ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ। ਦੂਜੇ ਪਾਸੇ ਪਰਿਵਾਰ ਮੈਂਬਰਾਂ ਵਿਚ ਇਸ ਗੱਲ ਨੂੰ ਲੈ ਕੇ ਰੋਸ ਹੈ ਕਿ ਮੁਲਜ਼ਮ ਪਤੀ ਖਿਲਾਫ਼ ਪੁਲਸ ਨੇ 304 ਬੀ ਦੇ ਤਹਿਤ ਮਾਮਲਾ ਦਰਜ ਕੀਤਾ ਹੈ ਜਦਕਿ ਹੱਤਿਆ ਦਾ ਮਾਮਲਾ (ਧਾਰਾ-302) ਦਰਜ ਕਰਨਾ ਚਾਹੀਦਾ ਸੀ। ਮ੍ਰਿਤਕਾ ਦੇ ਪਰਿਵਾਰਿਕ ਮੈਂਬਰਾਂ ਨੇ ਇਨਸਾਫ਼ ਦੀ ਮੰਗ ਕੀਤੀ ਹੈ।   


Related News