ਖੁਸ਼ੀਆਂ ਤੋਂ ਪਹਿਲਾਂ ਹੀ ਉੱਜੜਿਆ ਪਰਿਵਾਰ, ਵਿਆਹ ਤੋਂ ਪਹਿਲਾਂ ਫੌਜੀ ਪੁੱਤ ਦੀ ਲਾਸ਼ ਦੇਖ ਧਾਹਾਂ ਮਾਰ-ਮਾਰ ਰੋਈ ਮਾਂ (ਤਸਵੀਰਾਂ)

08/24/2016 6:03:31 PM

ਮੇਹਟੀਆਣਾ (ਸੰਜੀਵ)— ਬੀਤੀ 22 ਅਗਸਤ ਨੂੰ ਪੱਛਮੀ ਬੰਗਾਲ ''ਚ ਦੇਸ਼ ਦੀ ਸੇਵਾ ਕਰਦੇ ਹੋਏ ਫੌਜ ਦੇ ਇਕ ਲਾਂਸ ਨਾਇਕ ਕੁਲਵੰਤ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਪਿੰਡ ਹਰਖੋਵਾਲ ਦੀ ਡਿਊਟੀ ''ਤੇ ਤਾਇਨਾਤ ਹੁੰਦੇ ਹੋਏ ਦਿਲ ਦਾ ਦੌਰਾ ਪੈਣ ਕਾਰਨ ਅਚਾਨਕ ਮੌਤ ਹੋ ਗਈ ਸੀ। ਜਿਸ ਦੀ ਮ੍ਰਿਤਕ ਦੇਹ ਨੂੰ ਫੌਜ ਦੇ ਸੂਬੇਦਾਰ ਸੁਖਜਿੰਦਰ ਸਿੰਘ ਤੇ ਸੂਬੇਦਾਰ ਪਵਨ ਸਿੰਘ ਮਿਨਹਾਸ ਦੀ ਦੇਖ-ਰੇਖ ਅਧੀਨ ਬੁੱਧਵਾਰ ਨੂੰ ਉਸ ਦੇ ਪਿੰਡ ਹਰਖੋਵਾਲ ਵਿਖੇ ਲਿਆਂਦਾ ਗਿਆ। ਜਿੱਥੇ ਲੈਸ ਨਾਇਕ ਕੁਲਵੰਤ ਸਿੰਘ ਦਾ ਫੌਜੀ ਅਧਿਕਾਰੀਆਂ ਵੱਲੋਂ ਰਾਸ਼ਟਰੀ ਸਨਮਾਨਾਂ ਅਨੁਸਾਰ ਅੰਤਿਮ ਸੰਸਕਾਰ ਕੀਤਾ ਗਿਆ।
ਇਸ ਫੌਜੀ ਨੌਜਵਾਨ ਦੇ ਦੇਸ਼ ਦੀ ਰੱਖਿਆ ਕਰਦੇ ਸਮੇਂ ਅਚਾਨਕ ਸ਼ਹੀਦ ਹੋਣ ਨਾਲ ਜਿੱਥੇ ਇਸ ਸ਼ਹੀਦ ਹੋਏ ਨੌਜਵਾਨ ਦੇ ਪਰਿਵਾਰਕ ਮੈਂਬਰ ਤੇ ਹੋਰ ਸਕੇ ਸਬੰਧੀ ਤੇ ਪਿੰਡ ਵਾਸੀ ਸੋਗ ਮਨਾ ਰਹੇ ਹਨ ਉਥੇ ਇਸ ਗੱਲ ਦਾ ਫਰਕ ਵੀ ਮਹਿਸੂਸ ਕਰਦੇ ਦੇਖੇ ਗਏ ਕਿ ਨੌਜਵਾਨ ਨੇ ਦੇਸ਼ ਦੀ ਸੇਵਾ ਕਰਦੇ ਹੋਏ ਇਕ ਤਰ੍ਹਾਂ ਦੀ ਸ਼ਹੀਦੀ ਪ੍ਰਾਪਤ ਕੀਤੀ ਹੈ।
ਵਰਨਣਯੋਗ ਹੈ ਕਿ ਇਹ ਨੌਜਵਾਨ ਲੱਗਭਗ 20 ਕੁ ਦਿਨ ਪਹਿਲਾਂ ਆਪਣੀ ਮੰਗਣੀ ਕਰਵਾ ਕੇ ਛੁੱਟੀ ਕੱਟ ਕੇ ਵਾਪਿਸ ਗਿਆ ਸੀ, ਜਿਸ ਦਾ ਅਗਲੇ ਮਹੀਨੇ ਵਿਆਹ ਬੱਝਾ ਹੋਇਆ ਸੀ। ਪ੍ਰੰਤੂ ਕੁਦਰਤ ਨੂੰ ਕੁੱਝ ਹੋਰ ਹੀ ਮਨਜ਼ੂਰ ਸੀ। ਫੌਜ ਦੇ 3 ਪੰਜਾਬ ਯੂਨਿਟ ਦੇ ਇਸ ਲਾਂਸ ਨਾਇਕ ਦੀ ਅਚਾਨਕ ਮੌਤ ਨਾਲ ਪੂਰੇ ਇਲਾਕੇ ''ਚ ਸੋਗ ਲਹਿਰ ਹੈ।


Gurminder Singh

Content Editor

Related News