ਬੁਢਲਾਡਾ (ਮਾਨਸਾ) ''ਚ ਰਿਲਾਇੰਸ ਪੈਟਰੋਲ ਪੰਪ ਤੋਂ ਲੁਟੇਰੇ ਲਗਭਗ 25 ਲੱਖ ਰੁਪਏ ਲੁੱਟ ਕੇ ਹੋਏ ਫਰਾਰ (ਵੀਡੀਓ)

05/30/2017 3:16:34 PM

ਮਾਨਸਾ (ਕੁਲਜੀਤ ਸਿੰਘ ਸਿੱਧੂ)— ਮੰਗਲਵਾਰ ਨੂੰ ਬੁਢਲਾਡਾ ''ਚ ਰਿਲਾਇੰਸ ਪੈਟਰੋਲ ਪੰਪ ''ਤੇ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਲੁਟੇਰੇ 25 ਲੱਖ ਰੁਪਏ ਦੇ ਕਰੀਬ ਰਕਮ ਲੁੱਟ ਕੇ ਫਰਾਰ ਹੋ ਗਏ ਹਨ। ਸੂਚਨਾ ਮਿਲਣ ''ਤੇ ਸਥਾਨ ਪੁਲਸ ਵੱਲੋਂ ਘਟਨਾ ਸਥਾਨ ''ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। 

ਜ਼ਿਕਰਯੋਗ ਹੈ ਕਿ ਅੱਜ ਸਵੇਰੇ 3 ਅਤੇ 4 ਵਜੇ ਦੇ ਦਰਮਿਆਨ ਆਲਟੋ ਕਾਰ ''ਚ ਸਵਾਰ ਕੁਝ ਲੁਟੇਰਿਆਂ ਨੇ ਬੁਢਲਾਡਾ ''ਚ ਰਿਲਾਇੰਸ ਕੰਪਨੀ ਦੇ ਪੈਟਰੋਲ ਪੰਪ ''ਤੇ ਧਾਵਾ ਬੋਲ ਦਿੱਤਾ ਅਤੇ ਪੰਪ ''ਚ ਰੱਖੀ 200 ਕਿਲੋ ਵਜਨੀ ਤਿਜੋਰੀ ਨੂੰ ਚੁੱਕ ਕੇ ਫਰਾਰ ਹੋ ਗਏ। ਪੰਪ ਮਾਲਕ ਖੁਸ਼ਵਿੰਦਰ ਸਿੰਘ ਨੇ ਦੱਸਿਆ ਛੁੱਟੀਆਂ ਕਾਰਨ ਪੰਪ ''ਚ ਲਗਭਗ 25 ਲੱਖ ਰੁਪਏ ਦੀ ਰਕਮ ਜਮ੍ਹਾ ਹੋ ਗਈ ਸੀ ਜਿਸ ਨੂੰ ਲੁਟੇਰੇ ਤਿਜੋਰੀ ਸਮੇਤ ਚੁੱਕ ਕੇ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਕੰਪਨੀ ਵੱਲੋਂ ਪੰਪ ''ਤੇ ਸੀ. ਸੀ. ਟੀ. ਵੀ. ਕੈਮਰੇ ਨਹੀਂ ਲਗਾਏ ਗਏ ਹਨ। ਪੁਲਸ ਨੇ ਲੁਟੇਰਿਆਂ ਨੂੰ ਫੜਨ ਲਈ ਸ਼ੁਰੂ ਕੀਤੀ ਗਈ ਕਾਰਵਾਈ ਕਾਰਨ ਪੰਪ ''ਤੇ ਕੰਮ ਕਰਨ ਵਾਲੇ ਸਾਰੇ ਕਰਿੰਦਿਆਂ ਨੂੰ ਰਾਊਂਡਅਪ ਕਰ ਲਿਆ ਹੈ ਅਤੇ ਲੁਟੇਰਿਆਂ ਨੂੰ ਫੜਨ ਲਈ ਟੀਮਾਂ ਰਵਾਨਾ ਕਰ ਦਿੱਤੀਆਂ ਹਨ। ਇਸ ਸਬੰਧੀ ਹੋਰ ਜਾਣਕਾਰੀ ਲਈ ਜਦੋਂ ਐਸ. ਐਸ. ਪੀ ਪਰਮਵੀਰ ਸਿੰਘ ਪਰਮਾਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਕੁੱਝ ਵੀ ਦੱਸਣ ਤੋਂ ਸਾਫ ਇਨਕਾਰ ਕਰ ਦਿੱਤਾ।


Related News