ਮਾਨਸਾ : ਸੜਕ ਹਾਦਸੇ 'ਚ 4 ਦੀ ਮੌਤ

06/27/2017 11:53:14 AM

ਮੌੜ ਮੰਡੀ - ਪਿੰਡ ਘੁੰਮਣ ਕਲਾਂ ਨਜ਼ਦੀਕ ਮੌੜ ਮਾਨਸਾ ਸੜਕ 'ਤੇ ਇਕ ਆਲਟੋ ਕਾਰ ਤੇ ਅਣਪਛਾਤੇ ਵਾਹਨ ਦੀ ਟੱਕਰ ਕਾਰਨ ਹੋਏ ਦਰਦਨਾਕ ਹਾਦਸੇ 'ਚ ਇਕੋ ਪਰਿਵਾਰ ਦੇ ਤਿੰਨ ਮੈਂਬਰਾਂ ਸਣੇ 4 ਦੀ ਮੌਤ ਹੋ ਗਈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਹਰਵਿੰਦਰ ਪਾਲ ਸਿੰਘ ਉਰਫ ਪਾਲ ਸੋਢੀ (55) ਤੇ ਉਸ ਦਾ ਛੋਟਾ ਭਰਾ ਸੁਰਿੰਦਰਪਾਲ ਸਿੰਘ (50), ਬਲਜੀਤ ਕੌਰ (54) ਪਤਨੀ ਹਰਵਿੰਦਰ ਪਾਲ ਸੋਢੀ ਤੇ ਗੁਰਦੇਵ ਕੌਰ (60) ਪਤਨੀ ਬਲਵੀਰ ਸਿੰਘ ਫੌਜੀ ਵਾਸੀ ਮੌੜ ਖੁਰਦ ਅੱਜ ਦੁਪਹਿਰ ਸਮੇਂ ਪਿੰਡ ਫੋਲੇੜਾਂ ਤੋਂ ਇਕ ਰਿਸ਼ਤੇਦਾਰ ਦੇ ਸਸਕਾਰ ਤੋਂ ਬਾਅਦ ਆਲਟੋ ਕਾਰ ਨੰਬਰ ਡੀ.ਐੱਲ.9. ਸੀ.ਐੱਲ. 3466 ਰਾਹੀਂ ਆਪਣੇ ਪਿੰਡ ਮੌੜ ਖੁਰਦ ਆ ਰਹੇ ਸਨ, ਜਦ ਕਿ ਆਲਟੋ ਕਾਰ ਨੂੰ ਹਰਵਿੰਦਰ ਪਾਲ ਸੋਢੀ ਚਲਾ ਰਿਹਾ ਸੀ। ਜਦ ਉਹ ਮੌੜ ਮਾਨਸਾ ਸੜਕ 'ਤੇ ਸਥਿਤ ਪਿੰਡ ਘੁੰਮਣ ਕਲਾਂ ਨਜ਼ਦੀਕ ਪੁੱਜੇ ਤਾਂ ਸਾਹਮਣੇ ਤੋਂ ਆ ਰਹੇ ਅਣਪਛਾਤੇ ਵਾਹਨ ਨੇ ਕਾਰ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ, ਜਿਸ ਨਾਲ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਵੱਡੀ ਘਟਨਾ ਨੂੰ ਦੇਖਦਿਆਂ ਅਣਪਛਾਤੇ ਵਾਹਨ ਦਾ ਚਾਲਕ ਵਾਹਨ ਸਣੇ ਘਟਨਾ ਸਥਾਨ ਤੋਂ ਦੌੜ ਗਿਆ। 
ਇਸ ਘਟਨਾ 'ਚ ਹਰਵਿੰਦਰ ਪਾਲ ਸੋਢੀ, ਸੁਰਿੰਦਰ ਪਾਲ ਅਤੇ ਗੁਰਦੇਵ ਕੌਰ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਬਲਜੀਤ ਕੌਰ ਦੀ ਇਲਾਜ ਦੌਰਾਨ  ਮੌਤ ਹੋ ਗਈ। ਪੁਲਸ ਨੇ ਚਾਰਾਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News