ਆੜ੍ਹਤੀਆਂ ਦਾ ਕਰਜ਼ਾ ਖਤਮ ਕਰਨ ਵੱਲ ਵਿੱਤ ਮੰਤਰੀ ਨੇ ਕੀਤਾ ਇਸ਼ਾਰਾ! (ਵੀਡੀਓ)

06/26/2017 6:55:14 PM

ਮਾਲੇਰਕੋਟਲਾ : ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਗੱਲ ਜੇਕਰ ਸਹੀ ਸਾਬਤ ਹੋਈ ਤਾਂ ਪੰਜਾਬ ਦੇ ਕਿਸਾਨਾਂ ਦਾ ਆੜ੍ਹਤੀਆਂ ਵੱਲ ਪਿਆ ਕਰਜ਼ਾ ਜਲਦ ਮੁਆਫ ਹੋ ਜਾਵੇਗਾ। ਈਦ ਦੇ ਪਵਿੱਤਰ ਤਿਉਹਾਰ ਮੌਕੇ ਮਾਲੇਰਕੋਟਲਾ ਵਿਖੇ ਪਹੁੰਚੇ ਵਿੱਤ ਮੰਤਰੀ ਮਨਪ੍ਰੀਤ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਮਨਪ੍ਰੀਤ ਦਾ ਕਹਿਣਾ ਹੈ ਕਿ ਸਰਕਾਰ, ਕਿਸਾਨ ਅਤੇ ਆੜ੍ਹਤੀਆਂ ਦਾ ਇਕ ਕਮੇਟੀ ਬਣੇਗੀ, ਜਿਹੜੀ ਇਸ ਸੰਬੰਧੀ ਕੰਮ ਕਰੇਗੀ।  
ਦੱਸਣਯੋਗ ਹੈ ਕਿ ਕੈਪਟਨ ਸਰਕਾਰ ਵਲੋਂ ਫਸਲੀ ਕਰਜ਼ੇ 'ਤੇ ਰਾਹਤ ਦੇਣ ਦੇ ਬਾਵਜੂਦ ਕਿਸਾਨ ਖੁਦਕੁਸ਼ੀਆਂ ਦੇ ਮਾਮਲੇ ਰੁਕਣ ਦਾ ਨਾਮ ਨਹੀਂ ਲੈ ਰਹੇ ਹਨ। ਸਰਕਾਰ ਦੀ ਇਹ ਸੋਚ ਜੇਕਰ ਅਮਲੀਜਾਮੇ 'ਚ ਬਦਲ ਜਾਂਦੀ ਹੈ ਤਾਂ ਪੱਕੇ ਤੌਰ 'ਤੇ ਕਿਸਾਨਾਂ ਨੂੰ ਇਸ ਦਾ ਫਾਇਦਾ ਮਿਲੇਗਾ।


Related News