ਸ੍ਰੀ ਮੁਕਤਸਰ ਸਾਹਿਬ ਦੀ ਮਨਜੀਤ ਕੌਰ ਆਸਟ੍ਰੇਲੀਆ ਏਅਰ ਫੋਰਸ ''ਚ ਹੋਈ ਸ਼ਾਮਿਲ

12/11/2017 10:58:06 AM

ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ ) - ਸ੍ਰੀ ਮੁਕਤਸਰ ਸਾਹਿਬ ਵਾਸੀ ਮਨਜੀਤ ਕੌਰ ਰਾਇਲ ਆਸਟ੍ਰੇਲੀਅਨ ਏਅਰ ਫੋਰਸ 'ਚ ਬਤੌਰ ਮੈਡੀਕਲ ਅਸਿਸਟੈਂਟ ਦੇ ਤੌਰ 'ਤੇ ਭਰਤੀ ਹੋਈ ਹੈ। ਜਾਣਕਾਰੀ ਮਿਲੀ ਹੈ ਕਿ ਮਨਜੀਤ ਕੌਰ ਨੇ ਆਸਟ੍ਰੇਲੀਅਨ ਏਅਰ ਫੋਰਸ 26 ਸਤੰਬਰ ਨੂੰ ਜੁਆਇਨ ਕੀਤਾ ਸੀ ਅਤੇ ਟਰੇਨਿੰਗ ਤੋਂ ਬਾਅਦ ਉਸਨੂੰ ਪੈਰਾਮਿਲਟਰੀ ਫੋਰਸ ਵਿਚ ਚੁਣ ਲਿਆ ਗਿਆ । ਮਨਜੀਤ ਅਨੁਸਾਰ ਉਸਨੂੰ ਇਹ ਪ੍ਰੇਰਨਾ ਉਸ ਦੇ ਮਾਮਾ ਬਲਕਾਰ ਸਿੰਘ ਤੋਂ ਮਿਲੀ ਜੋ ਭਾਂਰਤੀ ਫੌਜ ਵਿਚ ਕਰਨਲ ਦੇ ਤੌਰ 'ਤੇ ਸੇਵਾਮੁਕਤ ਹੋ ਚੁੱਕੇ ਹਨ। ਫਿਰੋਜ਼ਪੁਰ ਦੇ ਪਿੰਡ ਭਾਲਾ ਸਰਾਇਆ ਮੱਲ ਦੀ ਮਨਜੀਤ ਦਾ ਵਿਆਹ 2002 ਵਿਚ ਸ੍ਰੀ ਮੁਕਤਸਰ ਸਾਹਿਬ ਦੇ ਨਾਰੰਗ ਕਾਲੋਨੀ ਵਾਸੀ ਰੂਪ ਸਿੰਘ ਸੰਧੂ ਨਾਲ ਹੋਇਆ। ਉਹ 2009 ਵਿਚ ਆਸਟ੍ਰੇਲੀਆ ਸਟੱਡੀ ਵੀਜੇ 'ਤੇ ਗਈ ਅਤੇ 2013 ਵਿਚ ਉਸਨੂੰ ਪੀ. ਆਰ. ਮਿਲ ਗਈ ਸੀ ।


Related News