ਜਲੰਧਰ: ਪਤਨੀ ਦਾ ਸਹਿਣ ਨਾ ਕਰ ਸਕਿਆ ਵਿਛੋੜਾ, ਦੁਖੀ ਹੋ ਕੇ ਇੰਝ ਮੌਤ ਨੂੰ ਲਗਾਇਆ ਗਲੇ  (ਤਸਵੀਰਾਂ)

08/22/2017 7:14:23 PM

ਜਲੰਧਰ(ਸੋਨੂੰ)— ਥਾਣਾ ਨੰਬਰ-8 ਦੇ ਇਲਾਕੇ 'ਚ ਆਉਂਦੇ ਲੱਠਮਾਰ ਮੁਹੱਲੇ 'ਚ ਕਾਰਪੇਂਟਰ ਨੇ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਹਾਲਾਂਕਿ ਖੁਦਕੁਸ਼ੀ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ ਪਰ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਦੂਜੀ ਪਤਨੀ ਦੇ ਬੀਤੇ ਦਿਨੀਂ ਘਰੋਂ ਚਲੇ ਜਾਣ ਕਾਰਨ ਵਿਛੋੜੇ 'ਚ ਉਸ ਨੇ ਫਾਹਾ ਲਗਾ ਕੇ ਖੁਦਕੁਸ਼ੀ ਕੀਤੀ ਹੈ। ਮ੍ਰਿਤਕ ਦੀ ਪਛਾਣ ਕੁਲਵੀਰ ਉਰਫ ਰਾਜੂ ਪੁੱਤਰ ਅਜੀਤ ਸਿੰਘ ਮੂਲ ਵਾਸੀ ਉੱਪਕਾਰ ਨਗਰ ਦੇ ਰੂਪ 'ਚ ਹੋਈ ਹੈ।
ਮ੍ਰਿਤਕ ਦੇ ਸਾਲੇ ਸੋਨੂੰ ਨੇ ਦੱਸਿਆ ਕਿ ਲਗਭਗ ਦੋ ਸਾਲ ਪਹਿਲਾਂ ਸ਼ਿਵਾਨੀ ਦਾ ਵਿਆਹ ਕੁਲਵੀਰ ਨਾਲ ਹੋਇਆ ਸੀ। ਇਨ੍ਹਾਂ ਦੋਹਾਂ ਦਾ ਇਕ ਬੱਚਾ ਵੀ ਹੈ। ਇਹ ਇਨ੍ਹਾਂ ਦਾ ਦੂਜਾ ਵਿਆਹ ਸੀ। ਦੋਹਾਂ 'ਚ ਕਦੇ-ਕਦੇ ਝਗੜਾ ਹੋ ਜਾਂਦਾ ਸੀ ਪਰ ਸ਼ੁੱਕਰਵਾਰ ਸ਼ਿਵਾਨੀ ਕਿਤੇ ਚਲੀ ਗਈ, ਜਿਸ ਤੋਂ ਬਾਅਦ ਕੁਲਵੀਰ ਕਾਫੀ ਪਰੇਸ਼ਾਨ ਲੱਗ ਗਿਆ ਸੀ ਅਤੇ ਉਸ ਦਾ ਵਿਛੋੜਾ ਸਹਿਣ ਨਾ ਕਰ ਸਕਿਆ। ਦੱਸਿਆ ਜਾ ਰਿਹਾ ਹੈ ਕਿ ਕੁਲਵੀਰ ਦੀ ਮੌਤ ਦਾ ਪਤਾ ਉਸ ਸਮੇਂ ਲੱਗਾ ਜਦੋਂ ਗੁਆਂਢ 'ਚ ਰਹਿਣ ਵਾਲਾ ਇਕ ਨੌਜਵਾਨ ਜਿੰਮ ਤੋਂ ਵਾਪਸ ਆਇਆ ਤਾਂ ਉਸ ਨੇ ਕੁਲਵੀਰ ਦੇ ਘਰ ਜਾ ਕੇ   ਦੇਖਿਆ ਕਿ ਕੁਲਵੀਰ ਫਾਹੇ ਨਾਲ ਲਟਕ ਰਿਹਾ ਸੀ। ਇਸ ਤੋਂ ਬਾਅਦ ਤੁਰੰਤ ਪੁਲਸ ਨੂੰ ਸੂਚਨਾ ਦਿੱਤੀ ਸੀ। ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


Related News