ਠੰਡ ਨਾਲ ਵਿਅਕਤੀ ਦੀ ਮੌਤ

12/10/2017 8:02:31 AM

ਖਡੂਰ ਸਾਹਿਬ, ਵੈਰੋਵਾਲ  (ਕੁਲਾਰ, ਗਿੱਲ) - ਬੀਤੀ ਰਾਤ ਸਥਾਨਕ ਨਗਰ ਦੇ ਬੱਸ ਅੱਡੇ 'ਤੇ ਇਕ ਵਿਅਕਤੀ ਦੀ ਠੰਡ ਨਾਲ ਮੌਤ ਹੋਣ ਦੀ ਖਬਰ ਮਿਲੀ ਹੈ। ਜਾਣਕਾਰੀ ਅਨੁਸਾਰ ਪੁਲਸ ਚੌਕੀ ਖਡੂਰ ਸਾਹਿਬ ਦੇ ਇੰਚਾਰਜ ਨੇ ਦੱਸਿਆ ਕਿ ਪਿਛਲੇ ਕੁਝ ਸਮੇਂ ਤੋਂ ਦਿਮਾਗੀ ਪ੍ਰੇਸ਼ਾਨੀ ਕਾਰਨ ਸਥਾਨਕ ਬਾਜ਼ਾਰ ਵਿਖੇ ਇਕ ਵਿਅਕਤੀ ਰਹਿ ਰਿਹਾ ਸੀ ਜੋ ਮੰਗ ਕੇ ਰੋਟੀ ਖਾਂਦਾ ਸੀ। ਬੀਤੀ ਰਾਤ ਖਡੂਰ ਸਾਹਿਬ ਬੱਸ ਅੱਡੇ 'ਤੇ ਸੁੱਤਾ ਪਿਆ ਸੀ, ਜਿਸ ਦੀ ਠੰਡ ਨਾਲ ਮੌਤ ਹੋ ਗਈ ਹੈ। ਮ੍ਰਿਤਕ ਦੀ ਸਨਾਖਤ ਲਖਵਿੰਦਰ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਰਈਆ ਵਾਰਡ ਨੰਬਰ 8 ਵਜੋਂ ਹੋਈ ਹੈ। ਪੁਲਸ ਨੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ।


Related News