ਸੀ. ਐੱਨ. ਜੀ. ਦੇ ਇੰਤਜ਼ਾਰ ''ਚ ਲਟਕੀ ਬੱਸਾਂ ਦੀ ਡਲਿਵਰੀ, ਕੇਂਦਰ ਨੇ ਵਾਪਸ ਮੰਗੀ ਗ੍ਰਾਂਟ

04/27/2017 2:31:30 PM

ਲੁਧਿਆਣਾ - ਨਿਗਮ ਵੱਲੋਂ ਸਭ ਤੋਂ ਵੱਧ ਨਾਲਾਇਕੀ ਬੱਸਾਂ ਖਰੀਦ ਕਰਨ ''ਚ ਦਿਖਾਈ ਗਈ ਹੈ, ਜਿਸ ਦੇ ਤਹਿਤ ਪਹਿਲਾਂ ਟੈਂਡਰ ਲਾ ਕੇ ਆਰਡਰ ਫਾਇਨਲ ਕਰਨ ''ਚ ਕਾਫੀ ਸਮਾਂ ਖਰਾਬ ਕੀਤਾ ਗਿਆ  ਅਤੇ ਫਿਰ ਡਿਜ਼ਾਈਨ ਅਤੇ ਤਕਨੀਕ ਦੇ ਮੁੱਦੇ ''ਤੇ ਤਿਆਰ ਖੜ੍ਹੀਆਂ ਬੱਸਾਂ ਦੀ ਡਲਿਵਰੀ ਲੈਣ ਤੋਂ ਇਨਕਾਰ ਕਰ ਦਿੱਤਾ ਗਿਆ, ਜਿਸ ਕਾਰਨ 2012 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਸੁਖਬੀਰ ਸਿੰਘ ਬਾਦਲ ਤੋਂ ਉਦਘਾਟਨ ਕਰਵਾਉਣ ਲਈ ਸਿਟੀ ਬੱਸ ਤੋਂ ਪਹਿਲਾਂ ਨਿਗਮ ਨੂੰ 10 ਬੱਸਾਂ ਲੈ ਕੇ ਚਲਾਉਣੀਆਂ ਪਈਆਂ ਸਨ। ਹਾਲਾਂਕਿ ਤਾਜ਼ਾ ਦੌਰ ''ਚ ਅਸ਼ੋਕ ਲੇਲੈਂਡ ਕੰਪਨੀ ਨੂੰ 70 ਬੱਸਾਂ ਦੀ ਆਰਡਰ ਦਿੱਤਾ ਗਿਆ ਪਰ ਅਦਾਲਤ ਨੇ ਸੀ. ਐੱਨ. ਜੀ. ਦੇ ਬਿਨਾਂ ਨਵੀਆਂ ਬੱਸਾਂ ਚਲਾਉਣ ''ਤੇ ਰੋਕ ਲੱਗਾ ਦਿੱਤੀ ਹੈ, ਜਿਸ ਨੂੰ ਸਹੂਲਤ ਮਿਲਣ ਤੱਕ ਨਿਗਮ ਨੇ ਬੱਸਾਂ ਲੈਣ ਤੋਂ ਇਨਕਾਰ ਕਰ ਦਿੱਤਾ ਤਾਂ ਕੰਪਨੀ ਨੇ ਕੋਰਟ ਦਾ ਦਰਵਾਜ਼ਾ ਖੜਕਾਇਆ। ਇਸ ਚੱਕਰ ''ਚ ਜਵਾਹਰ ਲਾਲ ਨਹਿਰੂ ਰਾਸ਼ਟਰੀ ਸ਼ਹਿਰੀ ਨਵੀਨੀਕਰਨ ਮਿਸ਼ਨ ਦੀ ਟਾਈਮ ਲਿਮਟ ਪੂਰੀ ਹੋਣ ਦੇ ਬਾਵਜੂਦ ਖਰਚ ਨਹੀਂ ਹੋਈ ਸਿਟੀ ਬੱਸਾਂ ਲਈ ਭੇਜੀ 17 ਕਰੋੜ ਦੀ ਗ੍ਰਾਂਟ ਵਾਪਸ ਮੰਗਵਾ ਲਈ ਹੈ। ਹਾਲਾਂਕਿ ਅਦਾਲਤੀ ਕੇਸ ''ਚ ਹਵਾਲਾ ਦੇ ਕੇ ਨਿਗਮ ਅਜੇ ਪੈਸਾ  ਵਾਪਸ ਭੇਜਣ ''ਚ ਟਾਲਮਟੋਲ ਕਰ ਰਿਹਾ ਹੈ।

 

Related News