ਨਿਕਾਹ ਦੇ ਤਿੰਨ ਮਹੀਨੇ ਬਾਅਦ ਹੀ ਲੜਕੀ ਦੇ ਪੁੱਤਰ ਪੈਦਾ ਹੋਣ 'ਤੇ ਮਾਂ ਤੇ ਦਾਦੀ ਨੇ ਬੱਚੇ ਦੀ ਕੀਤੀ ਹੱਤਿਆ, ਪਿਤਾ ਫਰਾਰ

12/11/2017 5:55:23 PM

ਗੁਰਦਾਸਪੁਰ (ਵਿਨੋਦ) - ਨਿਕਾਹ ਦੇ ਤਿੰਨ ਮਹੀਨੇ ਬਾਅਦ ਹੀ ਲੜਕਾ ਪੈਦਾ ਹੋਣ ਕਾਰਨ ਉਕਤ ਬੱਚੇ ਦੀ ਮਾਂ ਤੇ ਦਾਦੀ ਨੇ ਸਮਾਜ ਦੇ ਤਾਨਿਆਂ ਤੋਂ ਬਚਨ ਦੇ ਲਈ ਬੱਚੇ ਦੀ ਗਲਾ ਦਬਾ ਕੇ ਹਸਪਤਾਲ 'ਚ ਹੀ ਹੱਤਿਆ ਕਰ ਦਿੱਤੀ। ਪੁਲਸ ਨੇ ਇਸ ਸੰਬੰਧੀ ਮਾਂ ਤੇ ਦਾਦੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਸੂਤਰਾਂ ਮੁਤਾਬਕ 7 ਦਸੰਬਰ ਨੂੰ ਇਕ ਵਿਅਕਤੀ ਸਹਿਬਾਜ ਖਾਨ ਨਿਵਾਸੀ ਕੋਟਲੀ ਨੇ ਆਪਣੀ ਪਤਨੀ ਫਰਹੀਨਾ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ। ਉਦੋਂ ਉਕਤ ਫਹਿਰੀਨਾ ਦੇ ਨਾਲ ਉਸ ਦੀ ਸੱਸ ਨੁਸਰਤ ਵੀ ਸੀ। ਹਸਪਤਾਲ 'ਚ ਫਰਹੀਨਾ ਅਸੀਮਾ ਨੇ 8 ਦਸੰਬਰ ਨੂੰ ਇਕ ਬੱਚੇ ਲੜਕੇ ਨੂੰ ਜਨਮ ਦਿੱਤਾ ਤੇ ਡਾਕਟਰਾਂ ਅਨੁਸਾਰ ਬੱਚਾ ਪੂਰੀ ਤਰ੍ਹਾਂ ਨਾਲ ਠੀਕ ਸੀ ਪਰ 9 ਦਸੰਬਰ ਨੂੰ ਸਵੇਰੇ ਬੱਚੇ ਦੀ ਮੌਤ ਹੋ ਗਈ। ਜਦ ਡਾਕਟਰਾਂ ਨੂੰ ਪਤਾ ਲੱਗਾ ਕਿ ਬੱਚੇ ਦੀ ਮੌਤ ਹੋ ਗਈ ਹੈ ਤਾਂ ਉਨ੍ਹਾਂ ਨੇ ਜਾਂਚ ਸ਼ੁਰੂ ਕੀਤੀ ਤਾਂ ਮੌਤ ਦਾ ਕਾਰਨ ਸਮਝ ਨਹੀਂ ਆਇਆ, ਜਿਸ ਤੇ ਡਾਕਟਰਾਂ ਨੇ ਸ਼ੱਕ ਦੇ ਆਧਾਰ ਤੇ ਪੁੱਛਗਿਛ ਕੀਤੀ ਤਾਂ ਫਰਹੀਨਾ ਦਾ ਪਤੀ ਸ਼ਹਿਬਾਜ ਖਾਨ ਉਥੋਂ ਫਰਾਰ ਹੋ ਗਿਆ। ਜਿਸ ਤੇ ਡਾਕਟਰਾਂ ਨੂੰ ਸਾਰੇ ਮਾਮਲੇ 'ਚ ਸ਼ੱਕ ਵੱਧ ਗਿਆ। ਹਸਪਤਾਲ ਅਥਾਰਟੀ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਪੁਲਸ ਨੇ ਮੌਕੇ ਤੇ ਪਹੁੰਚ ਕੇ ਮ੍ਰਿਤਕ ਬੱਚੇ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਫਰਹੀਨਾ ਦਾ ਨਿਕਾਹ ਤਿੰਨ ਮਹੀਨੇ ਪਹਿਲਾਂ ਹੀ ਸਹਿਬਾਜ਼ ਖਾਨ ਨਾਲ ਹੋਇਆ ਸੀ। ਨਿਕਾਹ ਦੇ ਤਿੰਨ ਮਹੀਨੇ ਬਾਅਦ ਹੀ ਫਰਹੀਨਾ ਵਲੋਂ ਬੱਚੇ ਨੂੰ ਜਨਮ ਦਿੱਤੇ ਜਾਣ ਦੇ ਕਾਰਨ ਇਹ ਪਰਿਵਾਰ ਲੋਕਾਂ ਵਲੋਂ ਦਿੱਤੇ ਜਾਣ ਵਾਲੇ ਤਾਨਿਆਂ ਦੀ ਗੱਲ ਸੋਚ ਕੇ ਹੀ ਪਰੇਸ਼ਾਨ ਸੀ। ਇਸ ਲਈ ਬੱਚੇ ਦੀ ਮਾਂ, ਦਾਦੀ ਤੇ ਪਤੀ ਨੇ ਮਿਲ ਕੇ ਬੱਚੇ ਦੀ ਹੱਤਿਆ ਕਰ ਦਿੱਤੀ।
ਪ੍ਰਾਪਤ ਜਾਣਕਾਰੀ ਅਨੁਸਾਰ ਫਰਹੀਨਾ ਤੇ ਸਹਿਬਾਜ਼ ਖਾਨ ਨਿਕਾਹ ਤੋਂ ਪਹਿਲਾਂ ਫਰਹੀਨਾ ਦੇ ਇਕ ਰਿਸ਼ਤੇਦਾਰ ਦੇ ਨਾਲ ਪ੍ਰੇਮ ਸੰਬੰਧ ਸੀ ਤੇ ਇਹ ਬੱਚਾ ਇਸ ਪ੍ਰੇਮ ਸੰਬੰਧਾਂ ਦਾ ਨਤੀਜਾ ਸੀ। ਪੁਲਸ ਨੇ ਬੱਚੇ ਦੀ ਹੱਤਿਆ ਸੰਬੰਧੀ ਮਾਂ ਫਰਹੀਨਾ ਤੇ ਦਾਦੀ ਨੁਸਰਤ ਨੂੰ ਗ੍ਰਿਫ਼ਤਾਰ ਕਰ ਲਿਆ, ਜਦਕਿ ਸਹਿਬਾਜ਼ ਖਾਨ ਫਰਾਰ ਦੱਸਿਆ ਜਾਂਦਾ ਹੈ। ਸੋਮਵਾਰ ਦੋਵਾਂ ਔਰਤਾਂ ਨੂੰ ਅਦਾਲਤ 'ਚ ਪੇਸ਼ ਕੀਤੇ ਜਾਣ ਤੇ ਅਦਾਲਤ ਨੇ ਦੋਵਾਂ ਔਰਤਾਂ ਨੂੰ ਜੇਲ ਭੇਜਣ ਦਾ ਆਦੇਸ਼ ਸੁਣਾਇਆ। ਦੋਵਾਂ ਔਰਤਾਂ ਨੂੰ ਅਦਿਆਲਾ ਜੇਲ ਭੇਜ ਦਿੱਤਾ ਗਿਆ।


Related News