ਪੰਜਾਬ ਦੀਆਂ ਖਾਸ ਖਬਰਾਂ ਲਈ ਦੇਖੋ ਜਗ ਬਾਣੀ ਖਬਰਨਾਮਾ

08/18/2017 8:18:22 PM

ਚੰਡੀਗੜ੍ਹ— ਮਮਦੋਟ ਦੀ ਰਹਿਣ ਵਾਲੀ 13 ਸਾਲਾ ਕਿਰਨਦੀਪ ਕੌਰ ਨੇ ਦੂਜੀ ਵਾਰ ਖੂਨ ਨਾਲ ਚਿੱਠੀ ਲਿਖ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਘਰ 'ਚ ਚੱਲ ਰਹੇ ਸੀਡੀਪੀਓ ਦਫਤਰ ਦਾ 14 ਮਹੀਨਿਆਂ ਦੇ ਕਿਰਾਏ ਤੇ 44 ਮਹੀਨਿਆਂ ਦੇ ਬਿਜਲੀ ਬਿੱਲ ਦਾ ਭੁਗਤਾਨ ਕੀਤਾ ਜਾਵੇ। ਇਸ ਤੋਂ ਪਹਿਲਾਂ ਕਿਰਨਜੀਤ ਨੇ 2016 'ਚ ਮੋਦੀ ਨੂੰ ਖੂਨ ਨਾਲ ਚਿੱਠੀ ਲਿਖੀ ਸੀ, ਜਿਸ ਤੋਂ ਬਾਅਦ ਪ੍ਰਸ਼ਾਸਨ ਨੇ ਉਦੋਂ ਤੱਕ ਦਾ ਬਣਦਾ 30 ਮਹੀਨਿਆਂ ਦਾ ਕਿਰਾਇਆ ਦੇ ਦਿੱਤਾ ਸੀ। ਜ਼ਿਕਰਯੋਗ ਹੈ ਕਿ 4 ਸਾਲਾਂ ਤੋਂ ਘਰ ਦੇ ਹੇਠਲੇ ਪੋਰਸ਼ਨ 'ਚ ਸੀਡੀਪੀਓ ਦਫਤਰ ਚੱਲ ਰਿਹਾ ਹੈ।
ਨਰਮੇ 'ਤੇ ਚਿੱਟੀ ਮੱਖੀ ਦੇ ਹਮਲੇ ਨੂੰ ਲੈ ਕੇ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਪੂਰੀ ਤਰ੍ਹਾਂ ਅਲਰਟ ਹਨ। ਸਰਕਾਰ ਦੇ ਆਦੇਸ਼ਾਂ ਮੁਤਾਬਕ ਡੀ. ਸੀ. ਦੀ ਅਗਵਾਈ 'ਚ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਜ਼ਿਲੇ ਦੇ 5 ਪਿੰਡਾਂ ਦਾ ਦੌਰਾ ਕਰ ਨਰਮੇ ਦੀ ਫਸਲ ਦਾ ਜਾਇਜ਼ਾ ਲਿਆ.। ਡੀ. ਸੀ. ਮੁਤਾਬਕ ਫਿਲਹਾਲ ਜ਼ਿਲੇ 'ਚ ਚਿੱਟੀ ਮੱਖੀ ਦਾ ਕੋਈ ਖਾਸ ਪ੍ਰਭਾਵ ਨਹੀਂ।


Related News