ਸਾਡੀ ਵੀ ਸੁਣੋ ਸਰਕਾਰ ਜੀ

06/03/2017 3:05:25 PM

5 ਦਿਨ ਤੋਂ ਨਹੀਂ ਲਈ ਕਿਸੇ ਨੇ ਸਾਰ
ਤਰਨਤਾਰਨ : ਤਹਿਸੀਲ ਪੱਟੀ ਦੇ ਪਿੰਡ ਬੱਟੇ ਭੈਣੀ ਵਿਚ 5 ਦਿਨ ਪਹਿਲਾਂ ਪਏ ਮੀਂਹ ਕਾਰਨ ਨਹਿਰ 'ਤੇ ਬਣਿਆ ਪੁਲ ਰੁੜ੍ਹ ਗਿਆ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪੁਲ ਨੂੰ ਟੁੱਟੇ 5 ਦਿਨ ਹੋ ਗਏ ਹਨ ਪਰ ਕਿਸੇ ਨੇ ਆ ਕੇ ਸਾਰ ਨਹੀਂ ਲਈ। ਲੋਕਾਂ ਨੂੰ ਆਪਣੇ ਘਰਾਂ ਤੱਕ ਪਹੁੰਚਣ ਲਈ 5 ਕਿਲੋਮੀਟਰ ਤੱਕ ਸਫਰ ਤੈਅ ਕਰਨਾ ਪੈਂਦਾ ਹੈ। ਪਿੰਡ ਵਾਸੀਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਛੇਤੀ ਤੋਂ ਛੇਤੀ ਪੁਲ ਨੂੰ ਬਣਾਇਆ ਜਾਵੇ।

PunjabKesari

ਡਾ. ਗੁਰਮੇਜ

ਪ੍ਰਕਾਸ਼ ਕਾਲੋਨੀ 'ਤੇ ਕਿਸੇ ਨੂੰ ਤਰਸ ਨਹੀਂ ਆਇਆ
ਲੁਧਿਆਣਾ : ਬਾੜੇਵਾਲ ਰੋਡ ਪ੍ਰਕਾਸ਼ ਕਾਲੋਨੀ ਦੀ ਇਹ ਸੜਕ ਕਈ ਸਾਲਾਂ ਤੋਂ ਇੰਝ ਹੀ ਤਰਸਯੋਗ ਹਾਲਤ ਵਿਚ ਹੈ। ਲੋਕਾਂ ਨੇ ਜ਼ਿਲਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਸੜਕ ਨੂੰ ਬਣਵਾ ਕੇ ਉਨ੍ਹਾਂ ਨੂੰ ਪ੍ਰੇਸ਼ਾਨੀ ਤੋਂ ਛੁਟਕਾਰਾ ਦਿਵਾਇਆ ਜਾਵੇ।

PunjabKesari

ਨਾਲੀਆਂ 'ਚ ਪਾਣੀ ਭਰਿਆ ਰਹਿਣ ਕਾਰਨ ਮਕਾਨਾਂ 'ਚ ਆ ਰਹੀਆਂ ਹਨ ਤ੍ਰੇੜਾਂ
ਸੰਗਰੂਰ : ਤਹਿਸੀਲ ਮਾਲੇਰਕੋਟਲਾ ਦੇ ਪਿੰਡ ਦਸੌਂਧਾ ਸਿੰਘ ਡਾਕਖਾਨਾ ਮਿੱਟੇਵਾਲ ਦੀਆਂ ਗਲੀਆਂ ਹਮੇਸ਼ਾ ਗੰਦਗੀ ਨਾਲ ਭਰੀਆਂ ਰਹਿੰਦੀਆਂ ਹਨ। ਗਲੀਆਂ ਦੀ ਮਹੀਨਿਆਂ ਤੱਕ ਸਫਾਈ ਨਹੀਂ ਹੁੰਦੀ। ਕਈ ਘਰਾਂ ਵਿਚ ਨਾਲੀਆਂ ਵਿਚ ਹਮੇਸ਼ਾ ਪਾਣੀ ਭਰਿਆ ਰਹਿਣ ਕਰ ਕੇ ਤ੍ਰੇੜਾਂ ਆ ਗਈਆਂ ਹਨ। ਲੋਕਾਂ ਦੀ ਸਰਕਾਰ ਤੋਂ ਮੰਗ ਹੈ ਕਿ ਇਸ ਵੱਲ ਧਿਆਨ ਦਿੱਤਾ ਜਾਵੇ।

PunjabKesari

5 ਸਾਲ ਤੋਂ ਨਹੀਂ ਬਣੀ ਸੜਕ
ਕਪੂਰਥਲਾ : ਸਬ-ਡਵੀਜ਼ਨ ਭੁਲੱਥ ਦੇ ਵਾਰਡ ਨੰ-1 ਵਿਚ ਫੌਜਾ ਸਿੰਘ ਮਾਰਕੀਟ ਦੇ ਪਿੱਛੇ ਸੀਵਰੇਜ ਅਤੇ ਪਾਣੀ ਦੀਆਂ ਪਾਈਪਾਂ ਪਾਉਣ ਲਈ ਸੜਕ ਪੁੱਟੀ ਗਈ ਸੀ ਪਰ ਅੱਜ ਤੱਕ ਨਹੀਂ ਬਣਾਈ ਗਈ। ਲੋਕਾਂ ਦਾ ਕਹਿਣਾ ਹੈ ਕਿ ਜੇ ਸੜਕ ਨੂੰ ਬਣਾਉਣਾ ਨਹੀਂ ਸੀ ਤਾਂ ਇਸ ਨੂੰ ਪੁੱਟਿਆ ਕਿਉਂ ਗਿਆ।    

PunjabKesari

ਪ੍ਰੇਮ ਨਾਜਰ ਵਧਵਾ

ਸਮਾਰਟ ਸਿਟੀ ਲੁਧਿਆਣਾ 'ਤੇ ਗੰਦਗੀ ਦੇ ਦਾਗ
ਲੁਧਿਆਣਾ : ਲੁਧਿਆਣਾ ਸਮਾਰਟ ਸਿਟੀ ਬਣਨ ਜਾ ਰਿਹਾ ਹੈ ਪਰ ਦੀਪਨਗਰ ਸਿਵਲ ਲਾਈਨਜ਼ ਦੀ ਸਟ੍ਰੀਟ ਨੰਬਰ 3 ਵਿਚ ਮਲਬੇ ਅਤੇ ਕੂੜੇ ਦੇ ਢੇਰ ਲੱਗੇ ਹਨ। ਕਈ ਵਾਰ ਨਗਰ-ਨਿਗਮ ਨੂੰ ਵੀ ਲਿਖਿਆ ਗਿਆ ਹੈ ਪਰ ਇਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ ਹੈ।  

PunjabKesari

ਵਿਨੀਤ ਵਰਮਾ

ਇਲਾਜ ਦੇ ਨਾਲ ਬੀਮਾਰੀਆਂ ਵੀ
ਪਟਿਆਲਾ : ਇਹ ਸੜਕ ਸਿਵਲ ਹਸਪਤਾਲ ਨਾਭਾ ਦੇ ਬਾਹਰ ਹੈ। ਥੋੜ੍ਹਾ ਜਿਹਾ ਮੀਂਹ ਪੈਣ ਨਾਲ ਹੀ ਇਥੇ ਪਾਣੀ ਭਰ ਜਾਂਦਾ ਹੈ। ਇਸ ਸੜਕ ਤੋਂ ਹੋ ਕੇ ਕਈ ਨੇਤਾ ਲੰਘਦੇ ਹਨ ਪਰ ਇਸ ਨੂੰ ਬਣਵਾਉਣ ਵੱਲ ਕੋਈ ਧਿਆਨ ਨਹੀਂ ਦੇ ਰਿਹਾ।

PunjabKesari
ਇਹ ਸੜਕ ਕਦੋਂ ਬਣੇਗੀ
ਹੁਸ਼ਿਆਰਪੁਰ : ਗੜ੍ਹਸ਼ੰਕਰ ਦੇ ਪਿੰਡ ਜੀਵਨਪੁਰ ਗੁੱਜਰਾਂ ਵਿਚ ਅੱਜ ਤੱਕ ਸੜਕ ਨਹੀਂ ਬਣੀ। ਮੀਂਹ ਦੇ ਦਿਨਾਂ ਵਿਚ ਚਿੱਕੜ ਨਾਲ ਤਿਲਕਣ ਕਾਰਨ ਕਈ ਵਾਰ ਲੋਕ ਜ਼ਖਮੀ ਹੋ ਜਾਂਦੇ ਹਨ। ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਪਿੰਡ ਵੱਲ ਵੀ ਧਿਆਨ ਦਿੱਤਾ ਜਾਵੇ।    

PunjabKesari

ਸਾਹਿਲ ਕੁਮਾਰ


Related News